IPL 2021 : ਟੂਰਨਾਮੈਂਟ ਪੂਰਾ ਨਾ ਹੋਣ ’ਤੇ ਵੀ ਖਿਡਾਰੀਆਂ ਨੂੰ ਮਿਲਣਗੇ ਪੂਰੇ ਪੈਸੇ, ਜਾਣੋ ਕਿਵੇਂ
Wednesday, May 05, 2021 - 06:34 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਫ਼ਿਲਹਾਲ ਆਈ. ਪੀ. ਐੱਲ. ਦੇ ਰੱਦ ਹੋਣ ਦਾ ਕੋਈ ਅੰਦਾਜ਼ਾ ਨਹੀਂ ਹੈ ਤੇ ਇਨ੍ਹਾਂ ਅਫ਼ਵਾਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਵੀ ਨਕਾਰ ਦਿੱਤਾ ਹੈ। ਪਰ ਜੇਕਰ ਕਿਸੇ ਕਾਰਨ ਆਈ. ਪੀ. ਐੱਲ. ਦਾ 14ਵਾਂ ਸੈਸ਼ਨ ਪੂਰਾ ਨਹੀਂ ਹੋ ਪਾਉਂਦਾ ਤਾਂ ਖਿਡਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਉਨ੍ਹਾਂ ਨੂੰ ਪੂਰੇ ਪੈਸੇ ਮਿਲਣਗੇ।
ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ IPL ਆਯੋਜਿਤ ਕਰਾਉਣ ਲਈ BCCI ਤੋਂ 1000 ਕਰੋੜ ਰੁਪਏ ਹਰਜ਼ਾਨਾ ਦੇਣ ਦੀ ਮੰਗ ਲਈ ਪਟੀਸ਼ਨ ਦਾਇਰ
ਇਸ ਕਾਰਨ ਮਿਲਣਗੇ ਪੂਰੇ ਪੈਸੈ
ਖਿਡਾਰੀਆਂ ਦੀ ਤਨਖ਼ਾਹ ਫ਼੍ਰੈਂਚਾਈਜ਼ੀ ਦੀ ਇੰਸ਼ੋਰੈਂਸ ਪਾਲਿਸੀ ਦਾ ਹਿੱਸਾ ਹੈ। ਟੂਰਨਾਮੈਂਟ ਦੇ ਦੌਰਾਨ ਜੇਕਰ ਕਿਸੇ ਖਿਡਾਰੀ ਨੂੰ ਸੱਟ ਲਗਦੀ ਹੈ ਜਾਂ ਕਿਸੇ ਕਾਰਨ ਉਹ ਨਹੀਂ ਖੇਡਦੇ ਹਨ ਤਾਂ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲੇਗੀ।
ਇਹ ਵੀ ਪੜ੍ਹੋ : ਸਾਬਕਾ ਆਸਟਰੇਲੀਆਈ ਕ੍ਰਿਕਟਰ ਨੂੰ ਅਗਵਾ ਕਰਕੇ ਕੀਤਾ ਗਿਆ ਟਾਰਚਰ, ਚਾਰ ਸ਼ਖ਼ਸ ਗਿ੍ਰਫ਼ਤਾਰ
ਤਿੰਨ ਹਿੱਸਿਆਂ ’ਚ ਮਿਲਦੀ ਹੈ ਤਨਖ਼ਾਹ
ਰਿਪੋਰਟਸ ਮੁਤਾਬਕ ਇਸ ਸਾਲ ਖਿਡਾਰੀਆਂ ਨੂੰ ਤਨਖ਼ਾਹ ਦੇ ਤੌਰ ’ਤੇ 483 ਕਰੋੜ ਰੁਪਏ ਮਿਲਣੇ ਸਨ। ਆਈ. ਪੀ. ਐੱਲ. ਖੇਡਣ ਵਾਲਿਆਂ ਨੂੰ ਤਿੰਨ ਹਿੱਸਿਆਂ ’ਚ ਮਿਲਣ ਵਾਲੀ ਤਨਖ਼ਾਹ ਦਾ ਇਕ ਹਿੱਸਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਬਾਕੀ ਦੀ ਤਨਖ਼ਾਹ ਟੂਰਨਾਮੈਂਟ ਤੋਂ ਬਾਅਦ ਦਿੱਤੀ ਜਾਂਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ