IPL 2020: ਕੋਹਲੀ IPL ਖ਼ਿਤਾਬ ਦੇ ਸੁਫ਼ਨੇ ਨੂੰ ਪੂਰਾ ਕਰਣ ਲਈ ਤਿਆਰ
Sunday, Sep 20, 2020 - 03:59 PM (IST)
ਦੁਬਈ (ਭਾਸ਼ਾ) : ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਖ਼ਿਤਾਬ ਦੇ ਜਿੱਤਣ ਦੇ ਸੁਫ਼ਨੇ ਨੂੰ ਪੂਰਾ ਕਰਣ ਦਾ ਅਭਿਆਨ ਸੋਮਵਾਰ ਤੋਂ ਸ਼ੁਰੂ ਕਰਣਗੇ, ਜਦੋਂ ਉਨ੍ਹਾਂ ਦੀ ਅਗੁਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਦਾ ਮੁਕਾਬਲਾ ਟੂਰਨਾਮੈਂਟ ਵਿਚ ਲਗਾਤਾਰ ਪ੍ਰਦਰਸ਼ਨ ਕਰਣ ਵਾਲੀ ਟੀਮ ਸਨਰਾਈਜਰਸ ਹੈਦਰਾਬਾਦ (ਐਸ.ਆਰ.ਐਚ.) ਨਾਲ ਹੋਵੇਗਾ। ਦੋਵਾਂ ਟੀਮਾਂ ਵਿਚ ਅਜਿਹੇ ਧਾਕੜ ਬੱਲੇਬਾਜ ਹਨ ਜੋ ਆਪਣੇ ਦਮ 'ਤੇ ਮੈਚ ਦਾ ਰੁੱਖ ਪਲਟ ਸਕਦੇ ਹਨ। ਕੋਹਲੀ ਨੇ ਪਿਛਲੇ ਕੁੱਝ ਸੀਜ਼ਨਸ ਵਿਚ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਪਹਿਲੀ ਵਾਰ ਖ਼ਿਤਾਬ ਜਿੱਤਣ ਦਾ ਉਨ੍ਹਾਂ ਦਾ ਸੁਫ਼ਨਾ ਉਦੋਂ ਪੂਰਾ ਹੋਵੇਗਾ ਜਦੋਂ ਟੀਮ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰੇਗੀ। ਪਹਿਲਾਂ ਤੋਂ ਹੀ ਵੱਡੇ ਖਿਡਾਰੀਆਂ ਨਾਲ ਭਰੀ ਟੀਮ ਵਿਚ ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਦੇ ਆਉਣ ਨਾਲ ਬੱਲੇਬਾਜੀ ਹੋਰ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸ ਦਾ ਪੱਲਾ ਭਾਰੀ
ਨੌਜਵਾਨ ਸਲਾਮੀ ਬੱਲੇਬਾਜ ਦੇਵਦੱਤ ਪਡੀਕਲ ਤੋਂ ਵੀ ਉਮੀਦਾਂ ਕਾਫ਼ੀ ਹਨ। ਉਥੇ ਹੀ ਦੂਜੇ ਪਾਸੇ ਵਾਰਨਰ ਨੇ ਤਿੰਨ ਵਾਰ ਟੂਰਨਾਮੈਂਟ ਵਿਚ ਆਰੇਂਜ ਕੈਪ (ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ) ਹਾਸਲ ਕੀਤੀ ਹੈ ਅਤੇ ਉਨ੍ਹਾਂ ਦੀ ਕਪਤਾਨੀ ਵਿਚ ਟੀਮ 2016 ਵਿਚ ਚੈਂਪੀਅਨ ਬਣੀ ਸੀ। ਵਾਰਨਰ ਅਤੇ ਜਾਣੀ ਬੇਇਰਸਟਾ ਟੂਰਨਾਮੈਂਟ ਦੇ ਸਭ ਤੋਂ ਖ਼ਤਰਨਾਕ ਸਲਾਮੀ ਜੋੜਿਆਂ ਵਿਚੋਂ ਇਕ ਹੈ। ਪਿਛਲੇ ਸੀਜ਼ਨ ਵਿਚ ਆਰ.ਸੀ.ਬੀ. ਖ਼ਿਲਾਫ ਇਸ ਜੋੜੀ ਨੇ ਪਹਿਲੇ ਵਿਕਟ ਲਈ ਰਿਕਾਰਡ (ਆਈ.ਪੀ.ਐਲ.) ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਉਹ ਉਸ ਲਯ ਨੂੰ ਇੱਥੇ ਬਰਕਰਾਰ ਰੱਖਣਾ ਚਾਹੁੰਣਗੇ। ਸਨਰਾਈਜਰਸ ਕੋਲ ਕੇਨ ਵਿਲੀਅਮਸਨ, ਮਨੀਸ਼ ਪੰਡਿਤ, ਮਿਸ਼ੇਲ ਮਾਰਸ਼ ਅਤੇ ਫੇਬੀਅਨ ਏਲੇਨ ਵਰਗੇ ਸ਼ਾਨਦਾਰ ਬੱਲੇਬਾਜ ਹਨ। ਪਿਛਲੇ ਸੀਜ਼ਨ ਵਿਚ ਆਖ਼ਰੀ ਸਥਾਨ 'ਤੇ ਰਹਿਣ ਵਾਲੀ ਆਰ.ਸੀ.ਬੀ. ਦੀ ਟੀਮ ਇਸ ਸੀਜ਼ਨ ਵਿਚ ਕਾਫ਼ੀ ਸੰਤੁਲਿਤ ਲੱਗ ਰਹੀ ਹੈ ਪਰ ਉਸ ਦਾ ਮੁਕਾਂਲਣ ਮੈਦਾਨ'ਤੇ ਹੀ ਹੋਵੇਗਾ।
ਇਹ ਵੀ ਪੜ੍ਹੋ: IPL 2020: ਪੰਜਾਬ ਖ਼ਿਲਾਫ਼ ਮੈਚ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਜ਼ਖ਼ਮੀ ਹੋਏ ਇਸ਼ਾਂਤ ਸ਼ਰਮਾ
ਸਨਰਾਈਜਰਸ ਲਈ ਹੇਠਲੇ ਕ੍ਰਮ ਦੀ ਬੱਲੇਬਾਜੀ ਕਮਜੋਰ ਕੜੀ ਸਾਬਿਤ ਹੋ ਸਕਦੀ ਹੈ। ਫਰੈਂਚਾਇਜੀ ਨੇ ਵਿਰਾਟ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਿਅਮ ਗਰਗ ਅਤੇ ਅਬਦੁਲ ਸਮਦ ਵਰਗੇ ਨੌਜਵਾਨ ਬੱਲੇਬਾਜਾਂ 'ਤੇ ਭਰੋਸਾ ਜਤਾਇਆ ਹੈ ਅਤੇ ਉਮੀਦ ਹੈ ਕਿ ਇਨ੍ਹਾਂ ਵਿਚੋਂ ਕੋਈ ਖਿਡਾਰੀ ਮੱਧਕਰਮ ਵਿਚ ਚੰਗਾ ਪ੍ਰਦਰਸ਼ਨ ਕਰੇਗਾ। ਟੀਮ ਦੀ ਗੇਂਦਬਾਜੀ ਇਕਾਈ ਵਿਚ ਹਾਲਾਂਕਿ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ ਅਤੇ ਭੁਵਨੇਸ਼ਵਰ ਕੁਮਾਰ ਤੇਜ਼ ਗੇਂਦਬਾਜੀ ਦੀ ਅਗੁਵਾਈ ਕਰਣਗੇ ਜਿੱਥੇ ਉਨ੍ਹਾਂ ਨੂੰ ਸੰਦੀਪ ਸ਼ਰਮਾ, ਸਿੱਦਾਰਥ ਕੌਲ ਅਤੇ ਬਾਸਿਲ ਥੰਪੀ ਵਰਗੇ ਗੇਂਦਬਾਜਾਂ ਦਾ ਸਾਥ ਮਿਲੇਗਾ। ਟੀਮ ਵਿਚ ਟੀ20 ਪ੍ਰਾਰੂਪ ਦੇ ਸਿਖ਼ਰ ਗੇਂਦਬਾਜ ਮੰਨੇ ਜਾਣ ਵਾਲੇ ਰਾਸ਼ਿਦ ਖਾਨ ਦੇ ਇਲਾਵਾ ਹਰਫਨਮੌਲਾ ਮੁਹੰਮਦ ਨਬੀ ਵੀ ਹੈ, ਜੋ ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐਸ.) ਵਿਚ ਸ਼ਾਨਦਾਰ ਲੈਅ ਵਿਚ ਸਨ। ਟੀਮ ਵਿਚ ਖੱਬੇ ਹੱਥ ਦੇ ਸਪਿਨਰ ਸ਼ਾਹਬਾਜ ਨਦੀਮ ਵੀ ਹੈ। ਆਰ.ਸੀ.ਬੀ. ਕੋਲ ਵੀ ਸਪਿਨ ਗੇਂਦਬਾਜੀ ਵਿਚ ਚੰਗਾ ਬਦਲ ਹੈ।
ਇਹ ਵੀ ਪੜ੍ਹੋ: IPL 2020: ਧੋਨੀ ਦੀ ਟੀਮ ਦੀਆਂ ਮੁਸ਼ਕਲਾਂ ਵਧੀਆਂ, ਅਜੇ ਕੁੱਝ ਹੋਰ ਮੈਚਾਂ 'ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ
ਲੈਗ ਸਪਿਨਰ ਯੁਜਵੇਂਦਰ ਚਾਹਲ ਫਿਰ ਤੋਂ ਮਹੱਤਵਪੂਰਣ ਹੋਣਗੇ, ਜਿਨ੍ਹਾਂ ਨੂੰ ਵਾਸ਼ਿੰਗਟਨ ਸੁੰਦਰ, ਪਵਨ ਨੇਗੀ, ਏਡਮ ਜੰਪਾ ਅਤੇ ਮੋਇਨ ਅਲੀ ਵਰਗੇ ਧਾਕੜ ਗੇਂਦਬਾਜਾਂ ਦਾ ਸਾਥ ਮਿਲੇਗਾ। ਆਰ.ਸੀ.ਬੀ. ਨੇ ਪਿਛਲੇ ਸੀਜ਼ਨ ਵਿਚ ਆਖ਼ਰੀ ਓਵਰਾਂ ਵਿਚ ਕਾਫ਼ੀ ਦੌੜਾਂ ਲੁਟਾਈਆਂ ਸਨ ਅਤੇ ਟੀਮੇ ਉਸ ਕਮਜੋਰ ਕੜੀ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਕਰ ਹੈ। ਫਰੈਂਚਾਇਜੀ ਨੇ ਦੱਖਣੀ ਅਫਰੀਕਾ ਹਰਫਨਮੌਲਾ ਕ੍ਰਿਸ ਮੌਰਿਸ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਆਰ.ਸੀ.ਬੀ. ਨੇ ਕੋਚ ਦੇ ਤੌਰ 'ਤੇ ਸਾਇਮਨ ਕੈਟਿਚ 'ਤੇ ਭਰੋਸਾ ਜਤਾਇਆ ਹੈ ਤਾਂ ਉਥੇ ਹੀ ਸਨਰਾਈਜਰਸ ਨਾਲ ਟਰੈਵਰ ਬੇਲਿਸ ਹੈ ਜਿਨ੍ਹਾਂ ਨੇ ਪਿਛਲੇ ਸਾਲ ਇੰਗਲੈਂਡ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਬਿਨਾਂ ਰਾਸ਼ਨ ਕਾਰਡ ਦੇ ਵੀ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ, ਅਪਣਾਓ ਇਹ ਤਰੀਕਾ
ਟੀਮਾਂ
ਸਨਰਾਈਜਰਸ ਹੈਦਰਾਬਾਦ : ਡੈਵਿਡ ਵਾਰਨਰ (ਕਪਤਾਨ), ਜਾਣੀ ਬੇਇਰਸਟਾ, ਕੇਨ ਵਿਲੀਅਮਸਨ, ਮਨੀਸ਼ ਪੰਡਿਤ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਅਮ ਗਰਗ, ਰਿਧਿਮਾਨ ਸਾਹਾ, ਅਬਦੁਲ ਸਮਦ, ਵਿਜੈ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਸ਼ਰਮਾ, ਬੀ ਸੰਦੀਪ, ਸੰਜੈ ਯਾਦਵ, ਫੇਬੀਅਨ ਏਲੇਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿੱਧਾਰਥ ਕੌਲ, ਬਿਲੀ ਸਟਾਨਲੇਕ, ਟੀ ਨਟਰਾਜਨ, ਬਾਸਿਲ ਥੰਪੀ।
ਆਰ.ਸੀ.ਬੀ. : ਆਰੋਨ ਫਿੰਚ, ਦੇਵਦੱਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏਬੀ ਡਿਵਿਲਿਅਰਸ, ਗੁਰਕੀਰਤ ਮਾਨ, ਸ਼ਿਵਮ ਦੁਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਨੀ, ਡੇਲ ਸਟੇਨ, ਯੁਜਵੇਂਦਰ ਚਾਹਲ, ਏਡਮ ਜੰਪਾ, ਇਸੁਰੂ ਉਡਾਨਾ, ਮੋਈਨ ਅਲੀ, ਜੋਸ਼ ਫਿਲੀਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਨੇ ਆਪਣਾ ਗਮਛਾ ਛੱਡਿਆ, ਕੰਗਣਾ ਨੇ ਮਾਸਕ