IPL ਸ਼ੁਰੂ ਹੋਣ ਤੋਂ ਪਹਿਲਾਂ ਬੈਟ ਦੀ ਮੁਰੰਮਤ ਕਰਦੇ ਦਿਖੇ ਵਿਰਾਟ ਕੋਹਲੀ, ਵੇਖੋ ਵੀਡੀਓ

09/12/2020 5:35:09 PM

ਸਪੋਰਟਸ ਡੈਸਕ : ਬੇਸ਼ੁਮਾਰ ਦੌਲਤ ਨਾਲ ਭਰਪੂਰ ਟੀ-20 ਕ੍ਰਿਕਟ ਟੂਰਨਾਮੈਂਟ ਆਈ.ਪੀ.ਐਲ. ਦੇ 13ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿਚ ਸਿਰਫ਼ 7 ਦਿਨਾਂ ਦਾ ਸਮਾਂ ਰਹਿ ਗਿਆ ਹੈ। ਅਜਿਹੇ ਵਿਚ ਵਿਰਾਟ ਕੋਹਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਕੋਹਲੀ ਨੇ ਇਕ ਨਵੀਂ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ- 'ਛੋਟੀ-ਛੋਟੀ ਚੀਜ਼ ਜਿਸ ਦਾ ਫਰਕ ਪੈਂਦਾ ਹੈ। ਮੇਰੇ ਲਈ ਕੁੱਝ ਸੈਂਟੀਮੀਟਰ ਵੀ ਬੈਟ ਦੇ ਬੈਲੇਂਸ ਲਈ ਬਹੁਤ ਅਹਿਮ ਹਨ। ਮੈਨੂੰ ਆਪਣੇ ਬੈਟਸ ਦਾ ਧਿਆਨ ਰੱਖਣਾ ਚੰਗਾ ਲੱਗਦਾ ਹੈ।'

ਇਹ ਵੀ ਪੜ੍ਹੋ:  ਅਭਿਆਸ ਦੌਰਾਨ ਖਿਡਾਰੀਆਂ 'ਤੇ ਡਿੱਗੀ ਆਸਮਾਨੀ ਬਿਜਲੀ, 2 ਕ੍ਰਿਕਟਰਾਂ ਦੀ ਮੌਤ

ਦੱਸ ਦੇਈਏ ਕਿ ਇਸ ਵੀਡੀਓ ਵਿਚ ਕੋਹਲੀ ਕਮਰੇ ਵਿਚ ਬੈਠੇ ਆਪਣੇ ਬੈਟ ਨੂੰ ਠੀਕ ਕਰਦੇ ਹੋਏ ਨਜ਼ਰ ਆ ਰਹੇ ਹਨ, ਜਦੋਂ ਕਿ ਪਿੱਛੇ 6 ਬੈਟ ਹੋਰ ਰੱਖੇ ਹੋਏ ਹਨ। ਵਿਰਾਟ ਆਰੀ ਜ਼ਰੀਏ ਬੈਟ ਦੇ ਹੈਂਡਲ ਦਾ ਸਿਰਾ ਕੱਟਦੇ ਹੋਏ ਵੀ ਵਿਖੇ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਇਸ ਵੀਡੀਓ 'ਤੇ ਖ਼ੂਬ ਕੁਮੈਂਟਸ ਵੀ ਕੀਤੇ।

ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਨਵੇਂ ਭਾਅ

ਧਿਆਨਦੇਣ ਯੋਗ ਹੈ ਕਿ ਕੋਹਲੀ ਨੇ ਭਾਰਤ ਵਿਚ ਜੋ 156 ਮੈਚ ਖੇਡੇ, ਉਨ੍ਹਾਂ ਵਿਚ 39.53 ਦੀ ਔਸਤ ਨਾਲ 5,061 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੇ 5 ਸੈਂਕੜਿਆਂ ਦੇ ਇਲਾਵਾ 35 ਅਰਧ ਸੈਂਕੜੇ ਆਪਣੇ ਦੇਸ਼ ਵਿਚ ਲਗਾਏ। ਕੋਹਲੀ ਆਈ.ਪੀ.ਐਲ. ਵਿਚ ਸ਼ੁਰੂ ਤੋਂ ਰਾਇਲ ਚੈਲੇਂਜਰਸ ਬੇਂਗਲੁਰੂ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 2009 ਵਿਚ ਦੱਖਣੀ ਅਫਰੀਕਾ ਵਿਚ 16 ਮੈਚਾਂ ਵਿਚ 22.36 ਦੀ ਔਸਤ ਅਤੇ ਇਕ ਅਰਧ ਸੈਂਕੜੇ ਦੀ ਮਦਦ ਨਾਲ 246 ਅਤੇ 2014 ਵਿਚ ਯੂ.ਏ.ਈ. ਵਿਚ ਪੰਜ ਮੈਚਾਂ ਵਿਚ 105 ਦੌੜਾਂ ਬਣਾਈਆਂ ਸਨ ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਕਾਰ ਹਾਦਸੇ 'ਚ 7 ਲੋਕਾਂ ਦੀ ਮੌਤ, 5 ਤੋਂ ਵਧੇਰੇ ਜ਼ਖ਼ਮੀ


cherry

Content Editor

Related News