IPL 'ਚ ਚੌਕੇ ਲਗਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਨੇ ਬਣਾਇਆ ਨਵਾਂ ਰਿਕਾਰਡ

10/22/2020 2:45:08 PM

ਅਬੂਧਾਬੀ : ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਆਪਣੇ ਨਾਮ ਇਕ ਹੋਰ ਉਪਲਬਧੀ ਦਰਜ ਕਰ ਲਈ। ਕੋਹਲੀ ਆਈ.ਪੀ.ਐਲ. ਵਿਚ 500 ਚੌਕੇ ਲਗਾਉਣ ਵਾਲੇ ਦੂਜੇ ਬੱਲੇਬਾਜ ਬਣ ਗਏ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਇਹ ਕੀਰਤੀਮਾਨ ਹਾਸਲ ਕੀਤਾ ਸੀ। ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਦੇ ਨਾਮ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ 575 ਚੌਕੇ ਹਨ। ਇਸ ਸੀਜ਼ਨ ਵਿਚ ਨਹੀਂ ਖੇਡ ਰਹੇ ਸੁਰੇਸ਼ ਰੈਨਾ ਦੇ ਨਾਮ 493 ਅਤੇ ਗੌਤਮ ਗੰਭੀਰ  ਦੇ ਨਾਮ 491 ਚੌਕੇ ਹਨ। ਸਨਰਾਇਜ਼ਰਸ ਹੈਦਰਾਬਾਦ ਦੇ ਕਪਤਾਨ ਡੈਵਿਡ ਵਾਰਨਰ ਨੇ ਆਈ.ਪੀ.ਐਲ. ਇਤਿਹਾਸ ਵਿਚ 485 ਚੌਕੇ ਲਗਾਏ ਹਨ।

ਇਹ ਵੀ ਪੜ੍ਹੋ: ਹੁਣ ਸਲਮਾਨ ਖਾਨ ਦੀ ਟੀਮ 'ਚ ਖੇਡੇਗਾ ਕ੍ਰਿਸ ਗੇਲ

PunjabKesari

ਵਿਰਾਟ ਕੋਹਲੀ ਨੇ ਆਪਣੇ 187ਵੇਂ ਆਈ.ਪੀ.ਐਲ. ਮੈਚ ਵਿਚ ਇੰਨੇ ਚੌਕੇ ਲਗਾਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੁਕਾਬਲੇ ਵਿਚ 2 ਚੌਕੇ ਲਗਾਏ। ਕੋਹਲੀ ਦਾ 500ਵਾਂ ਚੌਕਾ ਲਾਕੀ ਫਰਗਿਉਸਨ ਦੀ ਗੇਂਦ 'ਤੇ ਲੱਗਾ। ਫਰਗਿਉਸਨ ਦੀ ਆਫ ਸਟੰਪ ਤੋਂ ਬਾਹਰ ਸ਼ਾਰਟ ਪਿਚ ਗੇਂਦ ਨੂੰ ਉਨ੍ਹਾਂ ਨੇ ਡੀਪ-ਮਿਡਵਿਕਟ ਦੇ ਵੱਲ ਖੇਡਿਆ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ

ਵਿਰਾਟ ਆਈ.ਪੀ.ਐਲ. ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 187 ਮੈਚਾਂ ਵਿਚ 5,777 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਬੱਲੇਬਾਜ਼ੀ ਔਸਤ 38.77 ਦਾ ਹੈ ਅਤੇ ਸਟਰਾਇਕ ਰੇਟ 131.26 ਦਾ ਹੈ। ਕੋਹਲੀ ਨੇ ਆਪਣੇ ਕਰੀਅਰ ਵਿਚ 5 ਸੈਂਕੜੇ ਅਤੇ 38 ਅਰਧ ਸੈਂਕੜੇ ਲਗਾਏ ਹਨ।

ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਬੱਲੇਬਾਜ਼

ਖਿਡਾਰੀ  ਚੌਕੇ ਮੈਚ
ਸਿਖਰ ਧਵਨ 575 169
ਵਿਰਾਟ ਕੋਹਲੀ 500 187
ਸੁਰੇਸ਼ ਰੈਨਾ 493 193
ਗੌਤਮ ਗੰਭੀਰ 491 154
ਡੈਵਿਡ ਵਾਰਨਰ 485 135


ਜੇਕਰ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਟਾਪ 5 ਵਿਚ ਕੋਹਲੀ ਇਕਲੌਤੇ ਸੱਜੇ ਹੱਥ ਦੇ ਬੱਲੇਬਾਜ਼ ਹਨ। ਇੰਨੇ ਚੌਕਿਆਂ ਦੇ ਇਲਾਵਾ ਕੋਹਲੀ ਦੇ ਨਾਮ ਆਈ.ਪੀ.ਐਲ. ਵਿਚ 199 ਛੱਕੇ ਵੀ ਹਨ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ


cherry

Content Editor

Related News