IPL ਦੀ ਟਾਈਟਲ ਸਪਾਂਸਰ ਦੀ ਦੌੜ 'ਚ ਸ਼ਾਮਲ ਹੋਏ ਬਾਬਾ ਰਾਮਦੇਵ

08/10/2020 1:21:34 PM

ਸਪੋਰਟਸ ਡੈਕਸ : ਚੀਨੀ ਮੋਬਾਈਲ ਕੰਪਨੀ ਵੀਵੋ ਵਲੋਂ ਇਸ ਸਾਲ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟਾਈਟਲ ਸਪਾਂਸਰ ਤੋਂ ਬਾਹਰ ਜਾਣ ਤੋਂ ਬਾਅਦ ਯੋਗਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਇਸ ਦੌੜ 'ਚ ਸ਼ਾਮਲ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਤਜਾਲੀ ਦੇ ਬੁਲਾਰੇ ਐੱਸ. ਕੇ ਤਿਜਾਰਾਵਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਿਜਾਰਾਵਾਲਾ ਨੇ ਕਿਹਾ, “ਅਸੀਂ ਇਸ ਸਾਲ ਆਈ.ਪੀ.ਐੱਲ. ਦੀ ਸਿਰਲੇਖ ਦੇ ਸਪਾਂਸਰਸ਼ਿਪ ਬਾਰੇ ਸੋਚ ਰਹੇ ਹਾਂ ਕਿਉਂਕਿ ਅਸੀਂ ਪਤੰਜਲੀ ਬ੍ਰਾਂਡ ਨੂੰ ਇਕ ਗਲੋਬਲ ਪਲੇਟਫਾਰਮ 'ਤੇ ਲੈ ਜਾਣਾ ਚਾਹੁੰਦੇ ਹਾਂ।“ ਉਸਨੇ ਇਹ ਵੀ ਕਿਹਾ ਕਿ ਉਹ ਭਾਰਤ 'ਚ ਕ੍ਰਿਕਟ ਕੰਟਰੋਲ ਬੋਰਡ ਨੂੰ ਇੱਕ ਪ੍ਰਸਤਾਵ ਭੇਜਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਬੀਸੀਸੀਆਈ ਨਵੇਂ ਪ੍ਰਯੋਜਕ ਤਲਾਸ਼ ਕਰ ਰਹੀ। ਕਈ ਨਾਮ ਉਨ੍ਹਾਂ ਦੇ ਧਿਆਨ 'ਚ ਹਨ- ਜੀਓ, ਟਾਟਾ ਗਰੁੱਪ, ਡ੍ਰੀਮ ਇਲੇਵਨ, ਅਡਾਨੀ ਗਰੁੱਪ ਤੇ ਐਮਾਜ਼ਾਨ ਵਰਗੇ ਨਾਮ ਪ੍ਰਯੋਜਕ ਦੇ ਰੂਪ 'ਚ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋਂ : ਖੇਡ ਜਗਤ ਨੂੰ ਵੱਡਾ ਝਟਕਾ: ਘੱਟ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਾਰਤੀ ਖਿਡਾਰੀ
PunjabKesariਦੱਸ ਦੇਈਏ ਕਿ 'ਵੀਵੋ' ਨੇ 2018 ਤੋਂ 2022 ਤੱਕ ਪੰਜ ਸਾਲ ਦੇ ਲਈ 2190 ਕਰੋੜ ਰੁਪਏ 'ਚ ਆਈ.ਪੀ.ਐੱਲ. ਪ੍ਰਯੋਜਕ ਅਧਿਕਾਰ ਹਾਸਲ ਕੀਤਾ ਸੀ। ਬੀ.ਸੀ.ਸੀ.ਆਈ. ਨੇ ਆਪਣੇ ਸੰਵਿਧਾਨ ਅਨੁਸਾਰ ਨਵੇਂ ਟਾਈਟਲ ਪ੍ਰਯੋਜਨ ਦੇ ਲਈ ਟੈਂਡਰ ਪ੍ਰਕਿਰਿਆ  ਸ਼ੁਰੂ ਕਰ ਦੀ ਸੰਭਾਵਨਾ ਹੈ? ਟਾਈਟਲ ਪ੍ਰਯੋਜਨ ਆਈ.ਪੀ.ਐੱਲ. ਦੇ ਕਾਰੋਬਾਰੀ ਮਾਲੀਆ ਦਾ ਅਹਿਮ ਹਿੱਸਾ ਹੈ, ਜਿਸ ਦਾ ਅੱਧਾ ਭਾਗ ਸਾਰੇ 8 ਫਰੈਂਚਾਈਸੀ 'ਚ ਬਰਾਬਰ-ਬਰਾਬਰ ਵੰਡਿਆ ਜਾਂਦਾ ਹੈ।

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਨੇ ਸਰਕਾਰੀ ਮੁਆਵਜ਼ਾਂ ਕੀਤਾ ਰੱਦ, ਅਕਾਲੀ ਦਲ ਨੇ ਕੀਤੀ ਹਮਾਇਤ
PunjabKesari


Baljeet Kaur

Content Editor

Related News