ਹਰਭਜਨ ਅਤੇ ਰੈਨਾ ਹੀ ਨਹੀਂ ਇਹ 5 ਦਿੱਗਜ ਖਿਡਾਰੀ ਵੀ IPL 2020 ਤੋਂ ਹਟੇ

Sunday, Sep 06, 2020 - 12:32 PM (IST)

ਹਰਭਜਨ ਅਤੇ ਰੈਨਾ ਹੀ ਨਹੀਂ ਇਹ 5 ਦਿੱਗਜ ਖਿਡਾਰੀ ਵੀ IPL 2020 ਤੋਂ ਹਟੇ

ਨਵੀਂ ਦਿੱਲੀ (ਵਾਰਤਾ) : ਬੇਸ਼ੁਮਾਰ ਦੌਲਤ ਨਾਲ ਭਰਪੂਰ ਆਈ.ਪੀ.ਐਲ. ਦੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ 13ਵੇਂ ਸੀਜ਼ਨ ਲਈ ਭਾਰਤ ਦੇ ਸੁਰੇਸ਼ ਰੈਨਾ ਅਤੇ ਹਰਭਜਨ ਸਮੇਤ 7 ਖਿਡਾਰੀ ਨਿੱਜੀ ਕਾਰਣਾਂ ਕਾਰਨ ਹੱਟ ਚੁੱਕੇ ਹਨ । ਭਾਰਤ ਦੇ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ, ਸ਼੍ਰੀਲੰਕਾ ਦੇ ਲਸਿਤ ਮਲਿੰਗਾ, ਇੰਗਲੈਂਡ ਦੇ ਕ੍ਰਿਸ ਵੋਕਸ, ਹੈਰੀ ਗੁਰਨੀ, ਜੈਸਨ ਰਾਏ ਅਤੇ ਆਸਟਰੇਲੀਆ ਦੇ ਕੇਨ ਰਿਚਰਡਸਨ ਨਿੱਜੀ ਕਾਰਣਾਂ ਕਾਰਨ ਆਈ.ਪੀ.ਐਲ. ਤੋਂ ਹੱਟ ਚੁੱਕੇ ਹਨ। ਕੁੱਝ ਟੀਮਾਂ ਨੇ ਹੱਟਣ ਵਾਲੇ ਖਿਡਾਰੀਆਂ ਲਈ ਅਜੇ ਦੂਜੇ ਖਿਡਾਰੀਆਂ ਨੂੰ ਨਹੀਂ ਚੁਣਿਆ ਹੈ, ਜਦੋਂ ਕਿ ਕੁੱਝ ਨੇ ਖਿਡਾਰੀ ਚੁਣ ਲਏ ਹਨ।

PunjabKesari

ਇਹ ਵੀ ਪੜ੍ਹੋ:  ਜ਼ਰੂਰੀ ਸੂਚਨਾ : ਕਬਾੜ 'ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਨਵੀਂ ਪਾਲਿਸੀ ਲਿਆ ਰਹੀ ਹੈ ਮੋਦੀ ਸਰਕਾਰ

ਚੇਨੱਈ ਸੁਪਰਕਿੰਗਜ਼ ਦੇ ਸਟਾਰ ਬੱਲੇਬਾਜ ਸੁਰੇਸ਼ ਰੈਨਾ ਦੁਬਈ ਪਹੁੰਚ ਗਏ ਸਨ ਪਰ ਨਿੱਜੀ ਕਾਰਣਾਂ ਕਾਰਨ ਦੁਬਈ ਤੋਂ ਆਪਣੇ ਦੇਸ਼ ਪਰਤ ਗਏ ਜਿਸ ਨੂੰ ਲੈ ਕੇ ਵਿਵਾਦ ਵੀ ਹੋਇਆ। 33 ਸਾਲਾ ਰੈਨਾ ਨੇ ਬਾਅਦ ਵਿਚ ਸਪੱਸ਼ਟ ਕੀਤਾ ਸੀ ਕਿ ਉਹ ਆਪਣੇ ਪਰਿਵਾਰ ਕਾਰਨ ਆਪਣੇ ਦੇਸ਼ ਪਰਤੇ ਹਨ। ਦਰਅਸਲ ਰੈਨਾ ਨੇ ਆਪਣੇ ਟੀਮ ਦੇ ਇਕ ਭਾਰਤੀ ਖਿਡਾਰੀ ਸਮੇਤ 10 ਮੈਬਰਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਭਾਰਤ ਪਰਤਣ ਦਾ ਫ਼ੈਸਲਾ ਕੀਤਾ ਸੀ। ਰੈਨਾ ਨੇ ਪਿਛਲੇ ਮਹੀਨੇ 15 ਅਗਸਤ ਨੂੰ ਚੇਨੱਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਾਅਦ ਅੰਤਰਰਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੁੱਝ ਦੇਰ ਬਾਅਦ ਹੀ ਆਪਣੇ ਸੰਨਿਆਸ ਦੀ ਵੀ ਘੋਸ਼ਣਾ ਕਰ ਦਿੱਤੀ ਸੀ। ਰੈਨਾ 2008 ਤੋਂ ਆਈ.ਪੀ.ਐਲ. ਵਿਚ ਚੇਨੱਈ ਟੀਮ ਲਈ ਖੇਡੇ ਸਨ ਅਤੇ ਇਸ ਦੌਰਾਨ ਚੇਨੱਈ ਟੀਮ ਦੇ 2016 ਅਤੇ 2017 ਵਿਚ ਮੁਅੱਤਲ ਹੋਣ ’ਤੇ ਉਨ੍ਹਾਂ ਨੇ ਨਵੀਂ ਟੀਮ ਗੁਜਰਾਤ ਲਾਇੰਸ ਦੀ ਕਪਤਾਨੀ ਕੀਤੀ ਸੀ।

PunjabKesari

ਇਹ ਵੀ ਪੜ੍ਹੋ:  ਰੈਨਾ ਦੇ ਪਰਿਵਾਰ 'ਤੇ ਹੋਏ ਹਮਲੇ ਦਾ ਮਾਮਲਾ, ਸਾਂਸਦ ਸੰਨੀ ਦਿਓਲ ਨੇ ਜਤਾਈ ਜਲਦ ਨਿਆਂ ਮਿਲਣ ਦੀ ਉਮੀਦ

ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜਾਂ ਦੀ ਸੂਚੀ ਵਿਚ ਸੁਰੇਸ਼ ਰੈਨਾ (5368 ਦੌੜਾਂ) ਟੀਮ ਇੰਡੀਆ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ (5412 ਦੌੜਾਂ) ਦੇ ਬਾਅਦ ਦੂਜੇ ਨੰਬਰ ’ਤੇ ਹਨ। ਚੇਨੱਈ ਨੇ ਉਨ੍ਹਾਂ ਦੇ ਬਦਲ ਲਈ ਅਜੇ ਤੱਕ ਕਿਸੇ ਦੂਜੇ ਖਿਡਾਰੀ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਹੈ। ਰੈਨਾ ਦੇ ਬਾਅਦ ਚੇਨੱਈ ਸੁਪਰ ਕਿੰਗਜ਼ ਦੇ ਭਾਰਤੀ ਆਫ਼ ਸਪਿਨਰ ਹਰਭਜਨ ਸਿੰਘ ਵੀ ਨਿੱਜੀ ਕਾਰਣਾਂ ਦਾ ਹਵਾਲਾ ਦੇ ਕੇ ਆਈ.ਪੀ.ਐਲ. ਤੋਂ ਹੱਟ ਗਏ। ਹਰਭਜਨ ਅਗਸਤ ਵਿਚ ਚੇਨੱਈ ਟੀਮ ਨਾਲ ਯੂ.ਏ.ਈ. ਨਹੀਂ ਗਏ ਸਨ। 40 ਸਾਲਾ ਹਰਭਜਨ 16 ਤੋਂ 20 ਅਗਸਤ ਤੱਕ ਚੇਨੱਈ ਵਿਚ ਹੋਏ 6 ਦਿਨ ਦੇ ਕੈਂਪ ਵਿਚ ਵੀ ਸ਼ਾਮਲ ਨਹੀਂ ਹੋਏ ਸਨ। ਆਈ.ਪੀ.ਐਲ. ਵਿਚ ਹਰਭਜਨ ਨੇ 160 ਮੁਕਾਬਲੇ ਖੇਡੇ ਹਨ। ਉਨ੍ਹਾਂ ਨੇ ਆਈ.ਪੀ.ਐਲ. ਵਿਚ 26.45 ਦੀ ਔਸਤ ਨਾਲ 150 ਵਿਕਟਾਂ ਲਈਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ 138.17 ਦੇ ਸਟਰਾਈਕ ਰੇਟ ਨਾਲ 829 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਹਾਫ-ਸੈਂਚੁਰੀ ਸ਼ਾਮਲ ਹੈ। ਚੇਨੱਈ ਨੇ ਹਰਭਜਨ ਲਈ ਅਜੇ ਤੱਕ ਬਦਲ ਦੀ ਘੋਸ਼ਣਾ ਨਹੀਂ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ ਮਲਿੰਗਾ ਵੀ ਨਿੱਜੀ ਕਾਰਣਾਂ ਕਾਰਨ ਆਈ.ਪੀ.ਐਲ. ਤੋਂ ਹੱਟ ਗਏ ਹਨ। ਮਲਿੰਗਾ ਨੇ ਟੀਮ ਨੂੰ ਬੇਨਤੀ ਕੀਤੀ ਸੀ ਕਿ ਉਹ ਨਿੱਜੀ ਕਾਰਣਾਂ ਅਤੇ ਸ਼੍ਰੀਲੰਕਾ ਵਿਚ ਆਪਣੇ ਪਰਿਵਾਰ ਨਾਲ ਰਹਿਣ ਕਾਰਨ ਇਸ ਸੀਜ਼ਨ ਲਈ ਉਪਲੱਬਧ ਨਹੀਂ ਹਨ। ਮੁੰਬਈ ਇੰਡੀਅਨਜ਼ ਨੇ ਮਲਿੰਗਾ ਦੀ ਜਗ੍ਹਾ ਆਸਟਰੇਲੀਆ ਦੇ ਤੇਜ਼ ਗੇਂਦਬਾਜ ਜੇਮਸ ਪੇਟਿਨਸਨ ਨੂੰ ਸਮਝੌਤਾ ਕੀਤਾ ਹੈ। ਮਲਿੰਗਾ ਆਈ.ਪੀ.ਐਲ. ਦੇ ਸਭ ਤੋਂ ਸਫ਼ਲ ਗੇਂਦਬਾਜ ਹਨ ਅਤੇ ਉਹ 2009 ਤੋਂ 2019 ਤੱਕ ਮੁੰਬਈ ਇੰਡੀਅਨਜ਼ ਲਈ ਖੇਡੇ ਅਤੇ ਉਨ੍ਹਾਂ ਨੇ 122 ਮੈਚਾਂ ਵਿਚ 170 ਵਿਕਟਾਂ ਲਈਆਂ ਹਨ, ਜੋ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਹਨ।

PunjabKesari

ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਸਿਹਤ ਕਾਰਣਾਂ ਕਾਰਨ ਆਈ.ਪੀ.ਐਲ. ਤੋਂ ਹੱਟ ਗਏ ਸਨ। ਦਿੱਲੀ ਕੈਪੀਟਲਸ ਦੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ ਐਨਰਿਚ ਨੋਰਤਜੇ ਨੂੰ ਵੋਕਸ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਹੈ। ਨੋਰਤਜੇ ਦੁਬਈ ਵਿਚ ਦਿੱਲੀ ਟੀਮ ਨਾਲ ਜੁੜ ਗਏ ਹਨ। ਵੋਕਸ ਨੇ ਆਈ.ਪੀ.ਐਲ. ਵਿਚ 25 ਵਿਕਟਾਂ ਲਈ ਸਨ ਅਤੇ ਉਹ ਡੈਥ ਓਵਰਾਂ ਦੇ ਮਾਹਰ ਮੰਨੇ ਜਾਂਦੇ ਸਨ।

ਇਹ ਵੀ ਪੜ੍ਹੋ: ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਰੋਕ ਸਕਦੇ ਹਨ ਅਗਲਾ 9/11 ਵਰਗਾ ਅੱਤਵਾਦੀ ਹਮਲਾ

ਦਿੱਲੀ ਕੈਪੀਟਲਸ ਦੇ ਜੈਸਨ ਰਾਏ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ ਹੋ ਗਏ ਹਨ ਅਤੇ ਟੀਮ ਨੇ ਉਨ੍ਹਾਂ ਦੇ ਸਥਾਨ ’ਤੇ ਆਸਟਰੇਲੀਆ ਦੇ ਗੇਂਦਬਾਜੀ ਆਲਰਾਊਂਡਰ ਡੈਨੀਅਲ ਸੇਮਸ ਨਾਲ ਸਮਝੌਤਾ ਕੀਤਾ ਹੈ। 27 ਸਾਲਾ ਸੇਮਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਬਿਗ ਬੈਸ਼ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਣ ਦਾ ਈਨਾਮ ਮਿਲਿਆ ਹੈ।

PunjabKesari

ਆਸਟਰੇਲੀਆ ਦੇ ਤੇਜ਼ ਗੇਂਦਬਾਜ ਕੇਨ ਰਿਚਰਡਸਨ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਨਾ ਖੇਡਣ ਦਾ ਫੈਸਲਾ ਕੀਤਾ ਹੈ, ਜਿਸ ਦੇ ਬਾਅਦ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.)  ਨੇ ਰਿਚਰਡਸਨ ਦੀ ਜਗ੍ਹਾ ਆਸਟ੍ਰੇਲੀਆਈ ਲੈਗ ਸਪਿਨਰ ਏਡਮ ਜੰਪਾ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਕੋਲਕਾਤਾ ਨਾਈਟਰਾਈਡਰਸ ਦੇ ਤੇਜ਼ ਗੇਂਦਬਾਜ ਹੈਰੀ ਗੁਰਨੀ ਮੋਢੇ ’ਤੇ ਲੱਗੀ ਸੱਟ ਕਾਰਨ ਟੂਰਨਾਮੈਂਟ ਤੋਂ ਹੱਟ ਗਏ ਹਨ। ਉਨ੍ਹਾਂ ਦੀ ਸਤੰਬਰ ਵਿਚ ਸਰਜਰੀ ਹੋਵੇਗੀ।

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ

PunjabKesari


author

cherry

Content Editor

Related News