IPL 2020 SRH vs RR : ਰਾਜਸਥਾਨ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

Sunday, Oct 11, 2020 - 07:19 PM (IST)

IPL 2020 SRH vs RR : ਰਾਜਸਥਾਨ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

ਦੁਬਈ– ਨੌਜਵਾਨ ਬੱਲੇਬਾਜ਼ਾਂ ਰਾਹੁਲ ਤੇਵਤੀਆ ਤੇ ਰਿਆਨ ਪ੍ਰਾਗ ਦੀਆਂ ਸ਼ਾਨਦਾਰ ਪਾਰੀਆਂ ਤੇ ਦੋਵਾਂ ਵਿਚਾਲੇ ਅਜੇਤੂ ਤੂਫਾਨੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਰਾਜਸਥਾਨ ਰਾਇਲਜ਼ ਨੇ ਵਿਰੋਧੀ ਹਾਲਾਤ ਤੋਂ ਉਭਰਦੇ ਹੋਏ ਆਈ. ਪੀ. ਐੱਲ.-13 ਵਿਚ ਵੀਰਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ 4 ਹਾਰਾਂ ਦੇ ਕ੍ਰਮ ਨੂੰ ਤੋੜਿਆ ਤੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ।

PunjabKesari

PunjabKesari
ਸਨਰਾਈਜ਼ਰਜ਼ ਨੇ ਮਨੀਸ਼ ਪਾਂਡੇ (54) ਤੇ ਕਪਤਾਨ ਡੇਵਿਡ ਵਾਰਨਰ (48) ਦੀਆਂ ਪਾਰੀਆਂ ਦੀ ਬਦੌਲਤ 4 ਵਿਕਟਾਂ 'ਤੇ 158 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਤੇਵਤੀਆ (ਅਜੇਤੂ 45) ਤੇ ਪ੍ਰਾਗ (ਅਜੇਤੂ 42) ਵਿਚਾਲੇ 6ਵੀਂ ਵਿਕਟ ਲਈ 7.5 ਓਵਰਾਂ ਵਿਚ 85 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 19.5 ਓਵਰਾਂ ਵਿਚ 5 ਵਿਕਟਾਂ 'ਤੇ 163 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ।

PunjabKesariPunjabKesari

ਇਹ ਵੀ ਪੜ੍ਹੋ:  IPL 2020 : ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ, ਹਾਸਲ ਕੀਤੀ ਖ਼ਾਸ ਉਪਲੱਬਧੀ


PunjabKesari
ਇਸ ਤੋਂ ਪਹਿਲਾਂ ਰਾਇਲਜ਼ ਵਲੋਂ ਜੋਫ੍ਰਾ ਆਰਚਰ (25 ਦੌੜਾਂ 'ਤੇ 1 ਵਿਕਟ), ਕਾਰਤਿਕ ਤਿਆਗੀ (29 ਦੌੜਾਂ 'ਤੇ 1 ਵਿਕਟ) ਤੇ ਉਨਾਦਕਤ (31 ਦੌੜਾਂ 'ਤੇ 1 ਵਿਕਟ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਪਾਂਡੇ, ਕੇਨ ਵਿਲੀਅਮਸਨ (ਅਜੇਤੂ 22) ਤੇ ਪ੍ਰਿਯਮ ਗਰਗ (15) ਦੀਆਂ ਪਾਰੀਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਖਰੀ 5 ਓਵਰਾਂ ਵਿਚ 62 ਦੌੜਾਂ ਜੋੜਨ ਵਿਚ ਸਫਲ ਰਹੀ ਸੀ। ਇਸ ਜਿੱਤ ਨਾਲ ਰਾਇਲਜ਼ ਦੇ 7 ਮੈਚਾਂ ਵਿਚੋਂ 6 ਅੰਕ ਹੋ ਗਏ ਹਨ। ਸਨਰਾਈਜ਼ਰਜ਼ ਦੇ ਵੀ 7 ਮੈਚਾਂ ਵਿਚੋਂ 6 ਅੰਕ ਹਨ।

ਇਹ ਵੀ ਪੜ੍ਹੋ:  ਵਿਰਾਟ ਦੀ ਜਿੱਤ 'ਤੇ ਅਨੁਸ਼ਕਾ ਨੂੰ ਮਿਲ ਰਹੀਆਂ ਹਨ ਵਧਾਈਆਂ, ਪ੍ਰਸ਼ੰਸਕਾਂ ਨੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ


author

cherry

Content Editor

Related News