ਜਲਦ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਸੁਨੀਲ ਨਾਰਾਇਣ, ਪ੍ਰਸ਼ੰਸਕਾਂ ਨਾਲ ਖ਼ੁਸ਼ੀ ਕੀਤੀ ਸਾਂਝੀ

10/21/2020 12:33:08 PM

ਸਪੋਰਟਸ ਡੈਸਕ: ਕੋਲਕਾਤਾ ਨਾਈਟ ਰਾਈਡਰਜ਼ ਦੇ ਧਾਕੜ ਬੱਲੇਬਾਜ਼ ਸੁਨੀਲ ਨਾਰਾਇਣ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਯੂ.ਏ.ਈ. ਵਿਚ ਮੌਜੂਦ ਇਸ ਵੈਸਟ ਇੰਡੀਜ਼ ਖਿਡਾਰੀ ਲਈ ਉਦੋਂ ਤੋਂ ਹੀ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਮੁਰਲੀਧਰਨ ਦੀ ਬਾਇਓਪਿਕ ਨੂੰ ਲੈ ਕੇ ਇਸ ਅਦਾਕਾਰ ਧੀ ਨੂੰ ਮਿਲੀ ਰੇਪ ਦੀ ਧਮਕੀ

PunjabKesari

ਦਰਅਸਲ ਸੁਨੀਲ ਨਾਰਾਇਣ ਜਲਦ ਹੀ ਪਿਤਾ ਬਣਨ ਵਾਲੇ ਹਨ। ਸੁਨੀਲ ਦੀ ਪਤਨੀ ਨੰਦਿਤਾ ਕੁਮਾਰ ਗਰਭਵਤੀ ਹੈ ਅਤੇ ਇਹ ਖ਼ੁਸ਼ਖ਼ਬਰੀ ਸੁਨੀਲ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦੱਸੀ ਹੈ। ਸੁਨੀਲ ਨੇ ਆਪਣੀ ਪਤਨੀ ਨੰਦਿਤਾ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਬੱਚੇ ਦਾ ਸੂਟ ਫੜਿਆ ਹੋਇਆ ਹੈ। ਤਸਵੀਰ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, ‘Blessings Come In Little Packages From Big Delivery Guys.'

ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਥਲ-ਪੁਥਲ ਜ਼ਾਰੀ, ਜਾਣੋ 10 ਗ੍ਰਾਮ ਸੋਨੇ ਦਾ ਭਾਅ

PunjabKesari

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 10 ਅਕਤੂਬਰ ਨੂੰ ਖੇਡੇ ਗਏ ਮੈਚ ਵਿਚ ਸੁਨੀਲ ਨਾਰਾਇਣ ਦੇ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਸੁਨੀਲ ਨਾਰਾਇਣ ਦੇ ਗੇਂਦਬਾਜ਼ੀ ਐਕਸ਼ਨ ਨੂੰ ਆਈ.ਪੀ.ਐਲ. ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਮੇਟੀ ਨੇ ਕਲੀਨ ਚਿੱਟ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ

PunjabKesari


cherry

Content Editor cherry