ਸਟੇਡੀਅਮ 'ਚ IPL 2020 ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਸੌਰਭ ਗਾਂਗੁਲੀ ਨੇ ਦਿੱਤੀ ਵੱਡੀ ਜਾਣਕਾਰੀ
Friday, Sep 04, 2020 - 04:29 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਇਸ ਵਾਰ ਯੂ.ਏ.ਈ. ਵਿਚ ਖੇਡਿਆ ਜਾਵੇਗਾ। ਇਹ ਟੀ20 ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ 10 ਨਵੰਬਰ ਨੂੰ ਫਾਇਨਲ ਮੈਚ ਖੇਡਿਆ ਜਾਵੇਗਾ। ਕੋਰੋਨਾ ਵਾਇਰਸ ਕਾਰਨ ਸਟੇਡੀਅਮ ਵਿਚ ਦਰਸ਼ਕਾਂ ਦੇ ਆਉਣ ਦੀ ਸੰਭਾਵਨਾ ਨਹੀਂ ਸੀ ਪਰ ਸੌਰਭ ਗਾਂਗੁਲੀ ਨੇ ਹਾਲ ਹੀ ਵਿਚ ਸਟੇਡੀਅਮ ਵਿਚ ਦਰਸ਼ਕਾਂ ਦੇ ਆਉਣ ਨੂੰ ਲੈ ਕੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਈ.ਪੀ.ਐੱਲ. 2020 ਵਿਚ ਸੀਮਤ ਗਿਣਤੀ ਵਿਚ ਦਰਸ਼ਕ ਆ ਸਕਦੇ ਹਨ।
ਇਹ ਵੀ ਪੜ੍ਹੋ: ਇਸ ਖਿਡਾਰੀ ਨੇ ਆਪਣੀ ਹੀ ਭੈਣ ਨਾਲ ਕਰਾਈ ਮੰਗਣੀ, ਜਲਦ ਕਰਾਉਣਗੇ ਵਿਆਹ
ਭੀੜ ਇਸ ਨੂੰ (ਆਈ.ਪੀ.ਐੱਲ.) ਟੈਲੀਵਿਜ਼ਨ 'ਤੇ ਦੇਖੇਗੀ . . . ਉਹ (ਬਰਾਡਕਾਸਟਰ) ਅਸਲ ਵਿਚ ਇਸ ਸੀਜ਼ਨ ਵਿਚ ਆਈ.ਪੀ.ਐੱਲ. ਦੀ ਉੱਚਤਮ ਰੇਟਿੰਗ ਦੀ ਉਮੀਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਮੈਦਾਨ ਵਿਚ ਨਹੀਂ ਆਉਂਦੇ ਹਨ ਤਾਂ ਉਹ ਘਰ ਵਿਚ ਟੈਲੀਵਿਜ਼ਨ 'ਤੇ ਇਸ ਨੂੰ ਵੇਖਣਗੇ। ਸੌਰਭ ਗਾਂਗੁਲੀ ਨੇ 'ਸਿੰਬੀਓਸਿਸ ਗੋਲਡਨ ਜੁਬਲੀ ਲੈਕਚਰ ਸੀਰੀਜ਼' ਦੇ ਹਿੱਸੇ ਦੇ ਰੂਪ ਵਿਚ ਆਨਲਾਈਨ ਭਾਸ਼ਣ ਦਿੰਦੇ ਹੋਏ ਕਿਹਾ ਕਿ ਹਰ ਚੀਜ਼ ਵਿਚ ਸਕਾਰਾਤਮਕਤਾ ਹੈ।
ਇਹ ਵੀ ਪੜ੍ਹੋ: IPL 2020: ਧੋਨੀ ਦੀ ਟੀਮ ਦਾ ਮੁੜ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ
ਉਨ੍ਹਾਂ ਕਿਹਾ ਕਿ ਬਹੁਤ ਜਲਦ ਮੈਦਾਨ ਵਿਚ 30 ਫ਼ੀਸਦੀ ਲੋਕ ਸਾਮਾਜਕ ਦੂਰੀ ਦਾ ਪਾਲਣ ਕਰਦੇ ਹੋਏ ਮੈਚ ਦੇਖਣਗੇ। ਉਨ੍ਹਾਂ ਕਿਹਾ ਇਹ ਅਸਲ ਵਿਚ ਜੀਵਨ ਨੂੰ ਸਾਧਾਰਨ ਹਾਲਤ ਵਿਚ ਲਿਆਉਣ ਦੀ ਇਕ ਕੋਸ਼ਿਸ਼ ਹੈ। ਅਜਿਹਾ ਕੋਰੋਨਾ ਵਾਇਰਸ ਦਾ ਟੀਕਾ ਆਉਣ ਤੱਕ ਅਗਲੇ ਪੰਜ-ਛੇ ਮਹੀਨੇ ਤੱਕ ਚੱਲੇਗਾ ਅਤੇ ਮੈਨੂੰ ਭਰੋਸਾ ਹੈ ਕਿ ਸਭ ਕੁੱਝ ਫਿਰ ਸਾਧਾਰਨ ਹੋ ਜਾਵੇਗਾ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ
ਧਿਆਨਦੇਣ ਯੋਗ ਹੈ ਕਿ ਆਈ.ਪੀ.ਐੱਲ. ਫਰੈਂਚਾਇਜ਼ੀਆਂ ਨੇ ਪੂਰੀ ਤਰ੍ਹਾਂ ਤਿਆਰੀ ਕਰ ਰੱਖੀ ਹੈ। ਚੇਨੱਈ ਸੁਪਰ ਕਿੰਗਸ ਨੂੰ ਛੱਡ ਟੀਮਾਂ ਨੇ ਕੁਆਰੰਟੀਨ ਦਾ ਸਮਾਂ ਪੂਰਾ ਕਰਣ ਦੇ ਬਾਅਦ ਅਭਿਆਸ ਸ਼ੁਰੂ ਕਰ ਦਿੱਤਾ ਹੈ। ਚੇਨੱਈ ਟੀਮ ਵੀ ਜਲਦ ਹੀ ਅਭਿਆਸ ਕਰਦੀ ਹੋਈ ਵਿਖਾਈ ਦੇਵੇਗੀ, ਜਿੱਥੋਂ ਤੱਕ ਸ਼ੈਡਿਊਲ ਦੀ ਗੱਲ ਹੈ ਤਾਂ ਇਸ ਨੂੰ ਅੱਜ ਸ਼ਾਮ ਤੱਕ ਜਾਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਬਾਜ਼ਾਰ ਤੋਂ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ