IPL 2020: ਚਾਹਲ ਦੇ ਗੁਪਤ ਅੰਗ 'ਤੇ ਲੱਗਾ ਡਿਵਿਲਿਅਰਸ ਦਾ ਸ਼ਾਟ, ਪ੍ਰਸ਼ੰਸਕ ਨੇ ਕਿਹਾ- ਹੁਣ ਵਿਆਹ ਕੈਂਸਲ (ਵੀਡੀਓ)

9/17/2020 10:45:36 AM

ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐੱਲ. ਇਸ ਸਾਲ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿਚ ਹੁਣ ਸਿਰਫ਼ 2 ਦਿਨ ਦਾ ਹੀ ਸਮਾਂ ਬਚਿਆ ਹੈ। ਪਹਿਲੀ ਵਾਰ ਇਸ ਪੂਰੀ ਲੀਗ ਦਾ ਪ੍ਰਬੰਧ ਕਰਣ ਲਈ ਯੂ.ਏ.ਈ. ਤਿਆਰ ਹੈ। ਆਈ.ਪੀ.ਐਲ. ਦਾ ਸ਼ੈਡਿਊਲ ਜਾਰੀ ਹੋਣ ਦੇ ਬਾਅਦ ਤੋਂ ਹੀ ਸਾਰੀਆਂ ਟੀਮਾਂ ਮੈਦਾਨ 'ਤੇ ਜੰਮ ਕੇ ਅਭਿਆਸ ਕਰਦੀਆਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ: ਰਾਹਤ, ਅੱਜ ਮੁੜ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

 

 
 
 
 
 
 
 
 
 
 
 
 
 
 
 

A post shared by Middle stump Cricket (@middle.stump.cric) onਉਥੇ ਹੀ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸ‍ਟਾਰ ਗੇਂਦਬਾਜ ਯੁਜਵੇਂਦਰ ਚਾਹਲ ਆਪਣੀ ਵੀਡੀਓ ਨਾਲ ਛਾਏ ਹੋਏ ਹਨ। ਦਰਅਸਲ ਅਭਿਆਸ ਦੇ ਬਿਜੀ ਸ਼ੈਡਿਊਲ ਵਿਚੋਂ ਕੁੱਝ ਸਮਾਂ ਕੱਢ ਕੇ ਚਾਹਲ ਅਤੇ ਡਿਵਿਲਿਅਰਸ ਨੇ ਮਸ‍ਤੀ ਕਰਣ ਦਾ ਫ਼ੈਸਲਾ ਕੀਤਾ ਪਰ ਚਾਹਲ ਨੂੰ ਸ਼ਾਇਦ ਹੀ ਪਤਾ ਸੀ ਕਿ ਇਸ ਦੌਰਾਨ ਡਿਵਿਲਿਅਰਸ ਦਾ ਸ਼ਾਟ ਉਨ੍ਹਾਂ ਦੇ ਪ੍ਰਾਈਵੇਟ ਪਾਰਟ 'ਤੇ ਲੱਗ ਜਾਵੇਗਾ। ਚਾਹਲ ਅਤੇ ਡਿਵਿਲਿਅਰਸ ਨੇ ਟੈਨਿਸ ਗੇਂਦ ਨਾਲ ਖੇਡ ਕੇ ਮੈਦਾਨ 'ਤੇ ਮਸ‍ਤੀ ਕੀਤੀ। ਇਸ ਮਜਾਕ ਵਿਚ ਡਿਵਿਲਿਅਰਸ ਨੇ ਟੈਨਿਸ ਰੈਕੇਟ ਨਾਲ ਗੇਂਦ ਨੂੰ ਹਿੱਟ ਕੀਤਾ, ਉਨ੍ਹਾਂ ਨੂੰ ਲੱਗਾ ਕਿ ਚਾਹਲ ਕੈਚ ਕਰ ਲੈਣਗੇ ਪਰ ਗੇਂਦ ਤੇਜੀ ਨਾਲ ਗਈ ਅਤੇ ਚਾਹਲ ਦੇ ਗਰੋਇਨ 'ਤੇ ਲੱਗ ਗਈ। ਇਸ ਨਾਲ ਚਾਹਲ ਉਹ ਮੈਦਾਨ 'ਤੇ ਡਿੱਗ ਗਏ।

ਇਹ ਵੀ ਪੜ੍ਹੋ: US Election: ਕੀ ਇਸ ਵਾਰ ਭਾਰਤੀ-ਅਮਰੀਕੀ ਲਾਉਣਗੇ ਟਰੰਪ ਦੀ ਬੇੜੀ ਪਾਰ, ਸਰਵੇਖਣ 'ਚ ਹੋਇਆ ਇਹ ਖ਼ੁਲਾਸਾ

ਹਾਲਾਂਕਿ ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਪ੍ਰਸ਼ੰਸਕਾਂ ਨੇ ਚਾਹਲ ਨਾਲ ਕਾਫ਼ੀ ਮਜੇ ਲਏ। ਕੁੱਝ ਪ੍ਰਸ਼ਸੰਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਉਨ੍ਹਾਂ ਦਾ ਵਿਆਹ ਕੈਂਸਲ ਹੋ ਜਾਵੇਗਾ।  ਇਕ ਪ੍ਰਸ਼ੰਸਕ ਨੇ ਕਿਹਾ ਕਿ ਚਾਹਲ ਨਾਲ ਅਜਿਹਾ ਨਾ ਕਰੋ, ਕਿ‍ਉਂਕਿ ਹਾਲ ਹੀ ਵਿਚ ਉਨ੍ਹਾਂ ਦੀ ਮੰਗਣੀ ਹੋਈ ਹੈ। ਉਥੇ ਹੀ ਇਕ ਪ੍ਰਸ਼ੰਸਕ ਨੇ ਡਿਵਿਲਿਅਰਸ ਨੂੰ ਕਿਹਾ ਕਿ ਚਾਹਲ ਦੀ ਜ਼ਿੰਦਗੀ ਨਾਲ ਨਾ ਖੇਡੋ। ਉਥੇ ਹੀ ਕੁੱਝ ਫੈਂਸ ਨੇ ਡਿਵਿਲਿਅਰਸ ਨੂੰ ਕਿਹਾ ਕਿ ਸਾਰੇ ਕੁਮੇਂਟ ਦਾ ਬਦਲਾ ਇਕ ਹੀ ਵਾਰ ਵਿਚ ਲੈ ਲਿਆ।


cherry

Content Editor cherry