ਜਾਣੋ ਕੌਣ ਹੈ ਵਿਰਾਟ ਦੀ ਟੀਮ 'ਚ ਮੌਜੂਦ ਇਹ ਕੁੜੀ, ਬਣਾ ਚੁੱਕੀ ਹੈ IPL 'ਚ ਇਤਿਹਾਸ
Wednesday, Sep 30, 2020 - 02:32 PM (IST)
ਸਪੋਰਟਸ ਡੈਸਕ : ਮੁੰਬਈ ਖ਼ਿਲਾਫ਼ ਸੁਪਰ ਓਵਰ ਵਿਚ ਮਿਲੀ ਜਿੱਤ ਦਾ ਆਰ.ਸੀ.ਬੀ. ਦੀ ਟੀਮ ਜਸ਼ਨ ਮਨਾ ਰਹੀ ਸੀ ਪਰ ਇਸ ਜਸ਼ਨ ਦੌਰਾਨ ਇਕ ਕੁੜੀ ਵੀ ਵੇਖੀ ਗਈ, ਜਿਸ ਬਾਰੇ ਲੋਕ ਸੋਸ਼ਲ ਮੀਡੀਆ 'ਤੇ ਪੁੱਛ ਰਹੇ ਹਨ ਕਿ ਇਹ ਕੁੜੀ ਕੌਣ ਹੈ। ਇਹ ਕੁੜੀ ਕੋਈ ਹੋਰ ਨਹੀਂ ਸਗੋਂ ਆਈ.ਪੀ.ਐਲ. ਦੀ ਫਰੈਂਚਾਇਜ਼ੀ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਦੀ ਸਪੋਰਟਸ ਮਸਾਜ ਥੈਰੇਪਿਸਟ ਹੈ, ਜਿਸ ਦਾ ਨਾਮ ਨਵਨੀਤਾ ਗੌਤਮ ਹੈ। ਇਸ ਤੋਂ ਪਹਿਲਾਂ ਕਿਸੇ ਵੀ ਟੀਮ ਨੇ ਸਪੋਰਟ ਸਟਾਫ਼ ਦੇ ਰੂਪ ਵਿਚ ਕਿਸੇ ਕੁੜੀ ਨੂੰ ਨਿਯੁਕਤ ਨਹੀਂ ਕੀਤਾ ਸੀ ਅਤੇ ਅਜਿਹਾ ਕਰਣ ਵਾਲੀ ਆਰ.ਸੀ.ਬੀ. ਆਈ.ਪੀ.ਐਲ. ਦੇ ਇਤਿਹਾਸ ਵਿਚ ਪਹਿਲੀ ਟੀਮ ਬਣ ਗਈ ਹੈ।
ਇਹ ਵੀ ਪੜੋ : ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਨਵਨੀਤਾ ਗੌਤਮ ਆਰ.ਸੀ.ਬੀ. ਨਾਲ ਰਹਿੰਦੇ ਹੋਏ ਹੈਡ ਫਿਜ਼ਿਓ ਇਵਾਨ ਸਪੀਚਲੀ ਅਤੇ ਸਟਰੈਂਥ ਅਤੇ ਕੰਡੀਸ਼ਨਿੰਗ ਕੋਚ ਸ਼ੰਕਰ ਬਾਸੂ ਨਾਲ ਕੰਮ ਕਰਦੇ ਹੋਏ ਇਨ੍ਹਾਂ ਦਾ ਮਾਰਗਦਰਸ਼ਨ ਕਰਣ ਦੇ ਨਾਲ-ਨਾਲ ਟੀਮ ਨੂੰ ਮਸਾਜ ਥੈਰੇਪੀ ਦੇਵੇਗੀ। ਉਹ ਟੀਮ ਨਾਲ ਸਬੰਧਤ ਤਿਆਰੀ, ਸਮੁੱਚੀ ਨਿਗਰਾਨੀ ਅਤੇ ਸਾਰੀਆਂ ਨਿੱਜੀ ਸਰੀਰਕ ਬਿਮਾਰੀਆਂ ਨਾਲ ਸਬੰਧਤ ਵਿਸ਼ੇਸ਼ ਤਕਨੀਕਾਂ ਦੀ ਕਾਰਗੁਜ਼ਾਰੀ ਲਈ ਜ਼ਿੰਮੇਦਾਰ ਹੋਵੇਗੀ। ਨਵਨੀਤਾ ਦੀ ਨਿਯੁਕਤੀ 'ਤੇ ਆਰ.ਸੀ.ਬੀ. ਦੇ ਚੇਅਰਮੈਨ ਸੰਜੀਵ ਚੁਰੀਵਾਲਾ ਨੇ ਕਿਹਾ ਕਿ ਮੈਂ ਇਤਿਹਾਸ ਵਿਚ ਇਸ ਪਲ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਅਤੇ ਠੀਕ ਦਿਸ਼ਾ ਵਿਚ ਇਕ ਹੋਰ ਕਦਮ ਵਧਾ ਰਿਹਾ ਹਾਂ।
ਇਹ ਵੀ ਪੜੋ : ਜੇਕਰ ਤੁਹਾਡਾ ਵੀ ਹੈ SBI 'ਚ ਖਾਤਾ ਤਾਂ ਪੜੋ ਇਹ ਖ਼ਬਰ, ਅੱਜ ਰਾਤ ਤੋਂ ਬੰਦ ਹੋ ਜਾਏਗੀ ਇਹ ਸੁਵਿਧਾ
ਧਿਆਨਦੇਣ ਯੋਗ ਹੈ ਕਿ ਰਾਇਲ ਚੈਂਲੇਂਜਰਸ ਬੈਂਗਲੁਰੂ ਨੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਚੰਗੀ ਸ਼ੁਰੂਆਤ ਕੀਤੀ ਹੈ। ਆਰ.ਸੀ.ਬੀ. ਦੀ ਟੀਮ ਨੇ 3 ਮੈਚਾਂ ਵਿਚ 2 ਮੈਚ ਜਿੱਤੇ ਹਨ । ਆਰ.ਸੀ.ਬੀ. ਨੇ ਆਪਣਾ ਆਖ਼ਰੀ ਮੁਕਾਬਲਾ ਮੁੰਬਈ ਖ਼ਿਲਾਫ਼ ਖੇਡਿਆ ਅਤੇ ਇਸ ਮੈਚ ਨੂੰ ਆਰ.ਸੀ.ਬੀ. ਨੇ ਮੈਚ ਨੂੰ ਸੁਪਰ ਓਵਰ ਵਿਚ ਜਿੱਤਿਆ।
ਇਹ ਵੀ ਪੜੋ : ਖ਼ੁਸ਼ਖ਼ਬਰੀ, ਫਲਿਪਕਾਰਟ ਅਤੇ ਐਮਾਜ਼ੋਨ ਕਰਨਗੀਆਂ 3 ਲੱਖ ਲੋਕਾਂ ਦੀਆਂ ਬੰਪਰ ਭਰਤੀਆਂ