IPL 2020: ਨਵਦੀਪ ਸੈਨੀ ਦੇ ਬੂਟ ਮੈਚ ਦੌਰਾਨ ਬਣੇ ਚਰਚਾ ਦਾ ਵਿਸ਼ਾ, ਜਾਣੋ ਅਜਿਹਾ ਕੀ ਸੀ ਖ਼ਾਸ
Sunday, Oct 04, 2020 - 01:24 PM (IST)

ਆਬੂ ਧਾਬੀ : ਬੀਤੇ ਦਿਨ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਖੇਡਿਆ ਗਿਆ ਸੀ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ (63) ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 72) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-13 ਦੀ ਅੰਕ ਸੂਚੀ ਵਿਚ ਤੀਜੀ ਜਿੱਤ ਦੇ ਨਾਲ ਚੋਟੀ ਦਾ ਸਥਾਨ ਹਾਸਲ ਕਰ ਲਿਆ। ਉਥੇ ਹੀ ਮੈਚ ਦੌਰਾਨ ਆਰ.ਸੀ.ਬੀ. ਦੇ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਆਪਣੀ ਗੇਂਦਬਾਜ਼ ਦੀ ਬਜਾਏ ਬੂਟਾਂ ਕਾਰਨ ਚਰਚਾ ਵਿਚ ਆ ਗਏ।
ਇਹ ਵੀ ਪੜ੍ਹੋ: IPL 2020 : ਅੱਜ ਮੁੰਬਈ ਦੀ ਹੈਦਰਾਬਾਦ ਅਤੇ ਪੰਜਾਬ ਦੀ ਚੇਨਈ ਨਾਲ ਹੋਵੇਗੀ ਟੱਕਰ
ਦਰਅਸਲ ਨਵਦੀਪ ਸੈਨੀ ਨੇ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਰਾਹੁਲ ਤੇਵਤੀਆ ਨੂੰ ਬੀਮਰ ਮਾਰੀ ਜੋ ਤੇਵਤੀਆ ਦੇ ਗਲੇ 'ਤੇ ਲੱਗੀ, ਜਿਸ ਕਾਰਨ ਉਹ ਡਿੱਗ ਗਏ। ਸੈਨੀ ਤੁਰੰਤ ਉਨ੍ਹਾਂ ਕੋਲ ਪਹੁੰਚੇ। ਸੈਨੀ ਜਦੋਂ ਤੇਵਤੀਆ ਕੋਲ ਪਹੁੰਚੇ ਤਾਂ ਉਨ੍ਹਾਂ ਦੇ ਬੂਟ ਟੀਵੀ ਕੈਮਰੇ ਵਿਚ ਆ ਗਏ। ਸੈਨੀ ਨੇ ਬੂਟਾਂ 'ਤੇ ਮੈਸੇਜ ਲਿਖਿਆ ਸੀ, 'ਬਕਵਾਸ ਬੰਦ, ਤੇਜ਼ ਗੇਂਦ ਕਰਾ।' ਇਸ ਤੋਂ ਪਹਿਲਾਂ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਨੂੰ ਦਸੰਬਰ-2019 ਵਿਚ ਪਾਕਿਸਤਾਨ ਖ਼ਿਲਾਫ਼ ਇਸੇ ਤਰ੍ਹਾਂ ਦੇ ਸੰਦੇਸ਼ ਦਾ ਰਿਸਟ ਬੈਂਡ ਪਹਿਣੇ ਹੋਏ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਅਫਗਾਨਿਸਤਾਨ ਬੰਬ ਧਮਾਕੇ 'ਚ ਅੰਤਰਰਾਸ਼ਟਰੀ ਅੰਪਾਇਰ ਦੀ ਮੌਤ