IPL 2020 'ਤੇ ਨਹੀਂ ਹੋਇਆ ਕੋਰੋਨਾ ਦਾ ਅਸਰ, ਦਰਸ਼ਕਾਂ ਦੀ ਗਿਣਤੀ 'ਚ ਹੋਇਆ ਰਿਕਾਰਡ ਤੋੜ ਵਾਧਾ

11/12/2020 4:01:32 PM

ਮੁੰਬਈ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ ਦੇ ਹਾਲ ਹੀ ਵਿਚ ਖ਼ਤਮ ਹੋਏ 13ਵੇਂ ਸੀਜ਼ਨ ਦੀ ਦਰਸ਼ਕ ਗਿਣਤੀ ਵਿਚ ਪਿਛਲੇ ਸੀਜ਼ਨ ਦੀ ਤੁਲਣਾ ਵਿਚ ਰਿਕਾਰਡ ਤੋੜ 28 ਫ਼ੀਸਦੀ ਦਾ ਵਾਧਾ ਹੋਇਆ ਹੈ। ਕੋਰੋਨਾ ਵਾਇਰਸ ਕਾਰਨ ਟੂਰਨਾਮੈਂਟ ਯੂ.ਏ.ਈ. ਵਿਚ ਖੇਡਿਆ ਗਿਆ ਸੀ।

ਇਹ ਵੀ ਪੜ੍ਹੋ: WHO ਮੁਖੀ ਨੇ PM ਮੋਦੀ ਦੀ ਕੀਤੀ ਤਾਰੀਫ਼, ਕੋਰੋਨਾ ਨਾਲ ਨਜਿੱਠਣ ਲਈ ਸਾਂਝੇਦਾਰੀ 'ਤੇ ਹੋਈ ਵਿਚਾਰ-ਚਰਚਾ

ਆਈ.ਪੀ.ਐਲ. ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ, 'ਆਈ.ਪੀ.ਐਲ. ਹਮੇਸ਼ਾ ਤੋਂ ਵਿਸ਼ਵ ਪੱਧਰ ਖੇਡ ਪ੍ਰਬੰਧ ਰਿਹਾ ਹੈ। ਉਨ੍ਹਾਂ ਟਾਈਟਲ ਸਪਾਂਸਰ ਡਰੀਮ ਇਲੈਵਨ ਨੂੰ ਧੰਨਵਾਦ ਦਿੰਦੇ ਹੋਏ ਕਿਹਾ, 'ਡਰੀਮ 11 ਦੇ ਟਾਈਟਲ ਸਪਾਂਸਰ ਦੇ ਰੂਪ ਵਿਚ ਆਉਣ ਨਾਲ ਫੈਂਟੇਸੀ ਖੇਡ ਦੇ ਜ਼ਰੀਏ ਦਰਸ਼ਕ ਵੱਡੀ ਗਿਣਤੀ ਵਿਚ ਇਸ ਨਾਲ ਜੁੜ ਗਏ। ਕੋਰੋਨਾ ਵਾਇਰਸ ਦੌਰਾਨ ਦਰਸ਼ਕਾਂ ਦੇ ਬਿਨਾਂ ਖੇਡੇ ਗਏ ਟੂਰਨਾਮੈਂਟ ਵਿਚ 4 ਵੱਡੀਆਂ 'ਵਰਚੁਅਲ ਫੈਨ ਵਾਲ' ਬਣਾਈਆਂ ਗਈਆਂ ਸਨ, ਜਿਸ ਵਿਚ ਚਿਅਰਲੀਡਰਸ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਸ਼ਾਮਲ ਸਨ। ਆਈ.ਪੀ.ਐਲ. ਟੀਮਾਂ ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਜ਼ ਨੇ ਦਰਸ਼ਕਾਂ ਨਾਲ ਜੁੜਣ ਲਈ 'ਐਮ.ਆਈ. ਲਾਈਵ', 'ਪਲਟਲ ਪਲੇਅ' ਅਤੇ 'ਸੁਪਰ ਰਾਇਲ' ਵਰਗੇ ਡਿਜੀਟਲ ਅਭਿਆਨ ਸ਼ੁਰੂ ਕੀਤੇ।


cherry

Content Editor

Related News