IPL 2020: ਅੱਜ ਹੋਣਗੇ 2 ਮੈਚ, ਰਾਜਸਥਾਨ ਦੀ ਬੈਂਗਲੁਰੂ ਅਤੇ ਦਿੱਲੀ ਦੀ ਕੋਲਕਾਤਾ ਨਾਲ ਹੋਵੇਗੀ ਟੱਕਰ

10/03/2020 1:55:22 PM

ਆਬੂਧਾਬੀ : ਜਿੱਤ ਦੀ ਪਟਰੀ 'ਤੇ ਪਰਤ ਚੁੱਕੀ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਰਾਜਸਥਾਨ ਰਾਇਲਜ਼ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਯਾਨੀ ਅੱਜ ਹੋਣ ਵਾਲੇ ਆਈ.ਪੀ.ਐਲ. ਦੇ ਮੁਕਾਬਲੇ ਵਿਚ ਸਖ਼ਤ ਚੁਣੌਤੀ ਦੇਣ ਦੇ ਇਰਾਦੇ ਨਾਲ ਉਤਰੇਗੀ। ਉਥੇ ਹੀ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਸ਼ਾਰਜਾਹ ਦੇ ਛੋਟੇ ਮੈਦਾਨ ਵਿਚ ਸ਼ਨੀਵਾਰ ਯਾਨੀ ਅੱਜ ਸ਼ਾਮ ਨੂੰ ਹੋਣ ਵਾਲੇ ਆਈ.ਪੀ.ਐਲ. ਮੈਚ ਵਿਚ ਵੱਡਾ ਮੁਕਾਬਲਾ ਹੋਣ ਦੀ ਉਮੀਦ ਹੈ।ਸ਼ਾਰਜਾਹ ਦਾ ਮੈਦਾਨ ਦੁਬਈ ਅਤੇ ਆਬੂਧਾਬੀ ਦੇ ਮੁਕਾਬਲੇ ਬਾਊਂਡਰੀ ਦੇ ਲਿਹਾਜ ਨਾਲ ਛੋਟਾ ਹੈ, ਜਿੱਥੇ ਹੁਣ ਤੱਕ ਵੱਡੇ ਸਕੋਲ ਵਾਲੇ ਮੈਚ ਹੋਏ ਹਨ ਅਤੇ ਦਿੱਲੀ-ਕੋਲਕਾਤਾ ਮੈਚ ਵਿਚ ਵੀ ਵੱਡਾ ਸਕੋਰ ਬਣਨ ਦੀ ਉਮੀਦ ਹੈ। ਦਿੱਲੀ ਦੀ ਟੀਮ 3 ਮੈਚਾਂ ਵਿਚੋਂ 2 ਜਿੱਤਾਂ ਅਤੇ 1 ਹਾਰ ਨਾਲ ਦੂਜੇ ਸਥਾਨ 'ਤੇ ਹੈ, ਜਦੋਂਕਿ ਕੋਲਕਾਤਾ ਦੀ ਟੀਮ 3 ਮੈਚਾਂ ਵਿਚੋਂ 2 ਜਿੱਤਾਂ ਤੇ 1 ਹਾਰ ਨਾਲ ਤੀਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ: 2 ਘੰਟੇ 'ਚ ਕੋਵਿਡ-19 ਦੀ ਜਾਂਚ ਦਾ ਮਿਲੇਗਾ ਨਤੀਜਾ, ਰਿਲਾਇੰਸ ਨੇ ਵਿਕਸਤ ਕੀਤੀ RT-PCR ਕਿੱਟ

ਬੈਂਗਲੁਰੂ ਦਾ ਕਪਤਾਨ ਵਿਰਾਟ ਕੋਹਲੀ ਆਪਣੇ ਪਿਛਲੇ ਮੁਕਾਬਲੇ ਵਿਚ ਸਾਬਕਾ ਜੇਤੂ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿਚ ਹਰਾਉਣ ਤੋਂ ਬਾਅਦ ਨਵੇਂ ਉਤਸ਼ਾਹ ਵਿਚ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਪਿਛਲੀ ਜਿੱਤ ਦੀ ਲੈਅ ਨੂੰ ਰਾਜਸਥਾਨ ਵਿਰੁੱਧ ਮੁਕਾਬਲੇ ਵਿਚ ਬਰਕਰਾਰ ਰੱਖਿਆ ਜਾਵੇ। ਵਿਰਾਟ ਜਾਣਦਾ ਹੈ ਕਿ ਉਸ ਦੇ ਸਾਹਮਣੇ ਆਸਟਰੇਲੀਆ ਦੇ ਸਟੀਵ ਸਮਿਥ ਦੇ ਰੂਪ ਵਿਚ ਰਾਜਸਥਾਨ ਰਾਇਲਜ਼ ਦਾ ਅਜਿਹਾ ਕਪਤਾਨ ਹੈ, ਜਿਹੜਾ ਉਸ ਨੂੰ ਚੁਣੌਤੀ ਦੇ ਸਕਦਾ ਹੈ। ਹਾਲਾਂਕਿ ਰਾਜਸਥਾਨ ਦੀ ਟੀਮ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਹੱਥੋਂ 37 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਰਾਜਸਥਾਨ ਦੀ ਦੋ ਜਿੱਤਾਂ ਤੋਂ ਬਾਅਦ ਇਹ ਪਹਿਲੀ ਹਾਰ ਸੀ ਅਤੇ ਸਮਿਥ ਜਾਣਦਾ ਹੈ ਕਿ ਬੈਂਗਲੁਰੂ ਵਿਰੁੱਧ ਉਸ ਨੂੰ ਵਾਪਸੀ ਕਰਨੀ ਪਵੇਗੀ, ਕਿਉਂਕਿ ਲਗਾਤਾਰ ਦੋ ਹਾਰਾਂ ਦਾ ਟੀਮ ਦੇ ਮਨੋਬਲ 'ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਵੇਖੋ ਤਸਵੀਰਾਂ ਅਤੇ ਵੀਡੀਓ

ਰਾਜਸਥਾਨ ਨੇ 3 ਮੈਚਾਂ ਵਿਚੋਂ 2 ਜਿੱਤੇ ਹਨ ਅਤੇ ਇਕ ਗੁਆਇਆ ਹੈ। ਉਹ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਉਸ ਤੋਂ ਇਕ ਸਥਾਨ ਪਿੱਛੇ 5ਵੇਂ ਸਥਾਨ 'ਤੇ ਬੈਂਗਲੁਰੂ ਹੈ, ਜਿਸ ਨੇ 3 ਵਿਚੋਂ 2 ਮੈਚ ਜਿੱਤੇ ਹਨ ਅਤੇ ਇਕ ਹਾਰਿਆ ਹੈ। ਦੋਵਾਂ ਟੀਮਾਂ ਦਾ ਆਬੂਧਾਬੀ ਦੇ ਸ਼ੇਖ ਜਾਏਦ ਸਟੇਡੀਅਮ ਵਿਚ ਇਹ ਪਹਿਲਾ ਮੈਚ ਹੋਵੇਗਾ ਅਤੇ ਇੱਥੋਂ ਦੇ ਹਾਲਾਤ ਨਾਲ ਤਾਲਮੇਲ ਬਿਠਾਉਣਾ ਉਨ੍ਹਾਂ ਲਈ ਵੱਡਾ ਚੈਲੰਜ ਹੋਵੇਗਾ। ਦੋਵਾਂ ਟੀਮਾਂ ਨੇ ਹੁਣ ਤੱਕ ਆਪਣੇ ਮੁਕਾਬਲੇ ਦੁਬਈ ਅਤੇ ਸ਼ਾਰਜਾਹ ਵਿਚ ਹੀ ਖੇਡੇ ਹਨ।

 


cherry

Content Editor

Related News