ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਵਿਰਾਟ ਕੋਹਲੀ ਦੇ ਆਲੋਚਕਾਂ 'ਤੇ ਇੰਝ ਕੱਢੀ ਭੜਾਸ

9/29/2020 3:53:21 PM

ਦੁਬਈ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2020 ਦੇ ਪਹਿਲੇ 10 ਦਿਨਾਂ ਵਿਚ ਸੋਮਵਾਰ ਨੂੰ ਦੂਜਾ ਸੁਪਰ ਓਵਰ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਮਾਤ ਦਿੱਤੀ।  ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਜਿੱਤ 'ਤੇ ਬਾਲੀਵੁੱਡ ਅਦਾਕਾਰਾ ਅਤੇ ਕਿੰਗ‍ਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੋਹਲੀ ਦੇ ਆਲੋਚਕਾਂ 'ਤੇ ਭੜਾਸ ਕੱਢਣੇ ਦਾ ਮੌਕਾ ਮਿਲ ਗਿਆ।

ਇਹ ਵੀ ਪੜ੍ਹੋ:  IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਨੇ ਦਿੱਤਾ ਭਾਵੁਕ ਬਿਆਨ

ਪ੍ਰੀਤੀ ਜ਼ਿੰਟਾ ਨੇ ਆਪਣੇ ਟਵੀਟ ਵਿਚ ਦੋਵਾਂ ਟੀਮਾਂ ਦੀ ਤਾਰੀਫ਼ ਕਰਦੇ ਹੋਏ ਵਿਰਾਟ ਕੋਹਲੀ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਵੀ  ਦੇ ਦਿੱਤਾ। ਜਿੰਟਾ ਨੇ ਟਵੀਟ ਕੀਤਾ, 'ਓ.ਐਮ.ਜੀ.! ਇਕ ਹੋਰ ਥ੍ਰੀਲਰ ਸੁਪਰ ਓਵਰ। ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡਿਆ। ਮੇਰਾ ਦਿਲ ਤੁਹਾਨੂੰ ਜਾਂਦਾ ਹੈ ਇਸ਼ਾਨ ਕਿਸ਼ਨ। ਹਾਰਡ ਲੱਕ ਮੁੰਬਈ। ਸ਼ੁਭਕਾਮਨਾਵਾਂ ਆਰ.ਸੀ.ਬੀ।' ਵਿਰਾਟ ਦੇ ਆਲੋਚਕਾਂ ਲਈ - ਆਖ਼ਰੀ ਗੇਂਦ 'ਤੇ ਚੌਕਾ ਮਾਰ ਕੇ ਕਪ‍ਤਾਨ ਨੇ ਆਰ.ਸੀ.ਬੀ. ਲਈ ਮੈਚ ਜਿੱਤਿਆ। ਫ਼ਾਰਮ ਅਸ‍ਥਾਈ ਹੈ ਪਰ ਕ‍ਲਾਸ ਪਰਮਾਨੈਂਟ ਹੈ, ਤਾਂ ਸ਼ਾਂਤ ਰਹੋ।'

ਇਹ ਵੀ ਪੜ੍ਹੋ:  ਮਾਡਲ ਨੂੰ ਟੈਟੂ ਬਣਾਉਣਾ ਪਿਆ ਭਾਰੀ, ਗਈ ਇਕ ਅੱਖ ਦੀ ਰੌਸ਼ਨੀ (ਵੇਖੋ ਤਸਵੀਰਾਂ)

 


ਇਸ ਜਿੱਤ ਦੇ ਨਾਲ ਹੀ ਆਰ.ਸੀ.ਬੀ. ਦੀ ਟੀਮ ਆਈ.ਪੀ.ਐਲ. 2020 ਦੀ ਅੰਕ ਸੂਚੀ ਵਿਚ ਤੀਜੇ ਸ‍ਥਾਨ 'ਤੇ ਪਹੁੰਚ ਗਈ ਹੈ। ਦਿੱਲੀ ਕੈਪੀਟਲ‍ਸ ਅਤੇ ਰਾਜਸ‍ਥਾਨ ਰਾਇਲਜ਼ ਦੀ ਟੀਮ ਆਪਣੇ ਦੋਵੇਂ ਮੁਕਾਬਲੇ ਜਿੱਤ ਕੇ ਆਰ.ਸੀ.ਬੀ. ਤੋਂ ਅੱਗੇ ਹਨ। ਹਾਲਾਂਕਿ , ਆਰ.ਸੀ.ਬੀ. ਨੂੰ ਆਪਣੀ ਰਣਨੀਤੀ 'ਤੇ ਕੰਮ ਕਰਣ ਦੀ ਜ਼ਰੂਰਤ ਹੈ ਕਿਉਂਕਿ ਇੰਨਾ ਵੱਡਾ ਸ‍ਕੋਰ ਖੜ੍ਹਾ ਕਰਣ ਦੇ ਬਾਵਜੂਦ ਉਹ ਟੀਚੇ ਦੀ ਰੱਖਿਆ ਸਫ਼ਲ ਤਰੀਕੇ ਨਾਲ ਕਰਣ ਵਿਚ ਅਸਮਰਥ ਵਿੱਖਦੀ ਰਹੀ ਹੈ।

 

ਇਹ ਵੀ ਪੜ੍ਹੋ: IPL 2020: ਸੈਂਕੜੇ ਤੋਂ ਇਕ ਰਨ ਪਹਿਲਾਂ ਆਊਟ ਹੋਏ ਇਸ਼ਾਨ, ਪ੍ਰੇਮਿਕਾ ਨੇ ਇੰਸਟਾਗਰਾਮ 'ਤੇ ਲਿਖਿਆ ਖ਼ਾਸ ਸੁਨੇਹਾ

ਦੱਸ ਦੇਈਏ ਕਿ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਸੋਮਵਾਰ ਨੂੰ ਆਈ.ਪੀ.ਐਲ. 2020 ਦੇ 11ਵੇਂ ਮੈਚ ਵਿਚ ਪਹਿਲਾਂ ਬੱ‍ਲੇਬਾਜ਼ੀ ਕਰਕੇ ਨਿਰਧਾਰਤ 20 ਓਵਰਾਂ ਵਿਚ 3 ਵਿਕਟ ਗੁਆ ਕੇ 201 ਦੌੜਾਂ ਬਣਾਈਆਂ। ਜਵਾਬ ਵਿਚ ਮੁੰਬਈ ਇੰਡੀਅਨਜ਼ ਨੇ ਇਸ਼ਾਨ ਕਿਸ਼ਨ (99) ਅਤੇ ਕਿਰੋਨ ਪੋਲਾਰਡ (60) ਦੀ ਪਾਰੀਆਂ ਦੀ ਬਦੌਲਤ 20 ਓਵਰਾਂ ਵਿਚ 5 ਵਿਕਟਾਂ ਗੁਆ 201 ਦੌੜਾਂ ਬਣਾਈਆਂ ਅਤੇ ਮੁਕਾਬਲਾ ਟਾਈ ਕਰਾ ਦਿੱਤਾ। ਇਸ ਦੇ ਬਾਅਦ ਮੈਚ ਦਾ ਨਤੀਜਾ ਸੁਪਰ ਓਵਰ ਤੋਂ ਨਿਕਲਣਾ ਸੀ । ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱ‍ਲੇਬਾਜ਼ੀ ਕੀਤੀ ਅਤੇ ਨਿਤਿਨ ਸੈਨੀ ਦੇ ਓਵਰ ਵਿਚ 1 ਵਿਕਟ ਗੁਆ ਕੇ 6 ਦੌੜਾਂ ਬਣਾਈਆਂ। ਇਸ ਦੇ ਬਾਅਦ ਆਰ.ਸੀ.ਬੀ.  ਵੱਲੋਂ ਏ.ਬੀ. ਡਿਵਿਲਿਅਰਸ ਅਤੇ ਵਿਰਾਟ ਕੋਹਲੀ ਬੱ‍ਲੇਬਾਜ਼ੀ ਕਰਣ ਆਏ। ਕਪ‍ਤਾਨ ਵਿਰਾਟ ਕੋਹਲੀ ਨੇ ਜਸਪ੍ਰੀਤ ਬੁਮਰਾਹ ਦੇ ਓਵਰ ਦੀ ਆਖ਼ਰੀ ਗੇਂਦ 'ਤੇ ਚੌਕਾ ਮਾਰ ਕੇ ਆਰ.ਸੀ.ਬੀ. ਦੀ ਜਿੱਤ 'ਤੇ ਮੋਹਰ ਲਗਾਈ।

ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਅਤੇ ਹੈਦਰਾਬਾਦ, ਜਿੱਤ ਦੀ ਹੈਟਰਿਕ ਬਣਾਉਣ ਉਤਰੇਗੀ ਦਿੱਲੀ


cherry

Content Editor cherry