IPL 2020 'ਚ ਇਸ ਖ਼ਿਡਾਰੀ ਨੇ ਦਰਜ ਕੀਤਾ ਸ਼ਰਮਨਾਕ ਰਿਕਾਰਡ

09/23/2020 4:04:33 PM

ਦੁਬਈ : ਚੇਨੱਈ ਸੁਪਰ ਕਿੰਗਜ਼ ਨੂੰ ਮੰਗਲਵਾਰ ਨੂੰ ਸ਼ਾਹਜਾਹ 'ਚ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ ਦੇ ਹੱਥੋਂ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੌਰਾਨ ਸੀ.ਐੱਸ.ਕੇ. ਦੇ ਤੇਜ਼ ਗੇਂਦਬਾਜ ਲੂੰਗੀ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਲੂੰਗੀ ਨਗੀਡੀ ਨੇ ਆਈ.ਪੀ.ਐੱਲ. ਮੈਚ ਦੌਰਾਨ ਆਖਰੀ ਓਵਰ 'ਚ ਸਭ ਤੋਂ ਜ਼ਿਆਦਾ ਸਕੋਰ ਦੇਣ ਦਾ ਰਿਕਾਰਡ ਬਣਿਆ। ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਾਰੀ ਦੇ ਆਖਰੀ ਓਵਰ 'ਚ 30 ਸਕੋਰ ਦਿੱਤੇ।

ਇਹ ਵੀ ਪੜ੍ਹੋ : ਮਾਂ ਨੇ ਇਕ ਛੋਟੀ ਜਹੀ ਵਜ੍ਹਾ ਕਾਰਨ ਮਾਸੂਮ ਧੀ ਨੂੰ ਸਾੜ ਦਿੱਤਾ, ਆਖ਼ਰ ਇਕ ਮਾਂ ਇੰਨੀ ਜ਼ਿਆਦਾ ਬੇਦਰਦ ਕਿੱਦਾ ਹੋ ਸਕਦੀ ਹੈ

ਰਾਜਸਥਾਨ ਦੇ ਜੋਫ਼ਰਾ ਆਰਚਰ ਨੇ ਲੂੰਗੀ ਨਜੀਡੀ ਦੁਆਰਾ ਪਾਏ ਗਏ ਆਖ਼ਰੀ ਓਵਰ ਦੀ ਸ਼ੁਰੂਆਤੀ ਚਾਰ ਗੇਂਦਾਂ 'ਤੇ ਲਗਾਤਾਰ 4 ਛੱਕੇ ਲਾਏ, ਇਸ 'ਚ 2 ਗੇਂਦ ਨੋਬਾਲ ਸੀ। ਇਸ ਤਰ੍ਹਾਂ ਸ਼ੁਰੂਆਤੀ ਦੋ ਵੈਧ ਗੇਂਦਾਂ 'ਤੇ 26 ਸਕੋਰ ਬਣ ਚੁੱਕੇ ਸੀ। ਲੂੰਗੀ ਨਗੀਡੀ ਨੇ ਆਖਰੀ ਓਵਰ 'ਚ 30 ਸਕੋਰ ਦਿੱਤੇ ਤੇ ਉਨ੍ਹਾਂ ਨੇ ਕ੍ਰਿਸ ਜਾਰਡਨ ਤੇ ਅਸ਼ੋਕ ਡਿੰਡਾ ਦੇ ਆਈ.ਪੀ.ਐੱਲ. ਪਾਰੀ ਦੇ ਆਖ਼ਰੀ ਓਵਰ 'ਚ 30 ਸਕੋਰ ਦੇਣ ਦੇ ਸ਼ਰਮਨਾਕ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਲੂੰਗੀ ਨੇ 4 ਓਵਰਾਂ 'ਚ 56 ਸਕੋਰ ਦੇ ਕੇ 1 ਵਿਕਟ ਲਈ। ਪੀਯੂਸ਼ ਚਾਵਲਾ ਨੇ 55 ਰਨਾਂ 'ਤੇ ਇਕ ਵਿਕਟ ਲਿਆ।


Baljeet Kaur

Content Editor

Related News