IPL 2020 : ਮੁੰਬਈ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ

Saturday, Oct 31, 2020 - 06:28 PM (IST)

IPL 2020 : ਮੁੰਬਈ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ

ਦੁਬਈ (ਭਾਸ਼ਾ) : ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੁਕਾਬਲੇ ਵਿਚ ਸ਼ਨੀਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 110 ਦੌੜਾਂ ਬਣਾ ਕੇ ਮੁੰਬਈ ਨੂੰ 111 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਟੀਚੇ ਦਾ ਪਿਛਾ ਕਰਦੇ ਹੋਏ ਮੁੰਬਈ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦੇ ਹੋਏ ਦਿੱਲੀ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਮੁੰਬਈ ਨੇ ਹਾਰਦਿਕ ਪੰਡਯਾ ਦੀ ਜਗ੍ਹਾ ਜਯੰਤ ਯਾਦਵ ਅਤੇ ਜੇਮਸ ਪੈਟਿੰਸਨ ਦੀ ਜਗ੍ਹਾ ਨਾਥਨ ਕੂਲਟਰ-ਨਾਈਲ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਦਿੱਲੀ ਦੀ ਟੀਮ ਨੇ ਵੀ 3 ਬਦਲਾਅ ਕਰਦੇ ਹੋਏ ਪ੍ਰਿਥਵੀ ਸਾਵ, ਪ੍ਰਵੀਨ ਦੁਬੇ ਅਤੇ ਹਰਸ਼ਲ ਪਟੇਲ ਨੂੰ ਅੰਤਿਮ 11 ਵਿਚ ਮੌਕਾ ਦਿੱਤਾ ਹੈ।  
ਇਹ ਵੀ ਪੜ੍ਹੋ: IPL 2020 : ਕ੍ਰਿਸ ਗੇਲ ਨੇ ਮੈਦਾਨ 'ਚ ਕੀਤੀ ਗਲਤੀ, ਲੱਗਾ ਇੰਨਾ ਜੁਰਮਾਨਾ (ਵੇਖੋ ਵੀਡੀਓ)
ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਪਲੇਆਫ ਵਿਚ ਜਗ੍ਹਾ ਸੁਰੱਖਿਅਤ ਕਰ ਚੁੱਕਾ ਹੈ। ਮੌਜੂਦਾ ਚੈਂਪੀਅਨ ਦੇ ਅਜੇ 16 ਅੰਕ ਹਨ ਅਤੇ ਉਸ ਦਾ ਨੈਟ ਰਨ ਰੇਟ ਵੀ ਚੰਗਾ ਹੈ। ਉਸ ਦਾ ਸਿਖ਼ਰ 2 ਵਿਚ ਬਣੇ ਰਹਿਣਾ ਲਗਭਗ ਤੈਅ ਹੈ।  ਕਿੰਗਜ਼ ਇਲੈਵਨ ਪੰਜਾਬ, ਕੇ.ਕੇ.ਆਰ. ਅਤੇ ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਲਗਾਤਾਰ 3 ਹਾਰਾਂ ਦੇ ਬਾਵਜੂਦ ਦਿੱਲੀ 12 ਮੈਚਾਂ ਵਿਚ 14 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ: 3 ਮਹੀਨੇ ਦਾ ਹੋਇਆ ਕ੍ਰਿਕਟਰ ਹਾਰਦਿਕ ਪੰਡਯਾ ਦਾ ਪੁੱਤਰ ਅਗਸਤਯ, ਨਤਾਸ਼ਾ ਨੇ ਇੰਝ ਕੀਤਾ ਸੈਲੀਬ੍ਰੇਟ (ਤਸਵੀਰਾਂ)
ਇਨ੍ਹਾਂ 3 ਹਾਰਾਂ ਨਾਲ ਦਿੱਲੀ ਦੀ ਅੱਖ ਖੁੱਲ੍ਹ ਗਈ ਹੋਵੇਗੀ ਕਿ ਟੂਰਨਾਮੈਂਟ ਵਿਚ ਕਿਸੇ ਵੀ ਪੱਧਰ 'ਤੇ ਢਿੱਲ ਵਰਤਨਾ ਮਹਿੰਗਾ ਪੈ ਸਕਦਾ ਹੈ। ਉਸ ਨੂੰ ਪਲੇਅ-ਆਫ ਵਿਚ ਜਗ੍ਹਾ ਪੱਕੀ ਕਰਨ ਲਈ ਇਕ ਜਿੱਤ ਦੀ ਜ਼ਰੂਰਤ ਹੈ। ਉਸ ਦੇ ਲਈ ਆਖ਼ਰੀ 2 ਮੈਚ ਆਸਾਨ ਨਹੀਂ ਹੋਣ ਵਾਲੇ ਹਨ, ਕਿਉਂਕਿ ਉਸ ਦਾ ਸਾਹਮਣਾ ਟੂਰਨਾਮੈਂਟ ਦੀ ਸਿੱਖਰ ਦੀਆਂ 2 ਟੀਮਾਂ ਮੁੰਬਈ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਨਾਲ ਹੋਵੇਗਾ। ਜੇਕਰ ਦਿੱਲੀ ਆਪਣੇ ਆਖ਼ਰੀ ਦੋਵੇਂ ਮੈਚ ਗਵਾ ਦਿੰਦੀ ਹੈ ਤਾਂ ਉਹ ਬਾਹਰ ਵੀ ਹੋ ਸਕਦੀ ਹੈ। ਕਾਗਜ਼ਾਂ 'ਤੇ ਮੁੰਬਈ ਦੀ ਟੀਮ ਜ਼ਿਆਦਾ ਮਜਬੂਤ ਨਜ਼ਰ ਆਉਂਦੀ ਹੈ।  ਪਲੇਅ-ਆਫ ਵਿਚ ਜਗ੍ਹਾ ਪੱਕੀ ਹੋਣ ਦੇ ਬਾਅਦ ਹੁਣ ਉਸ ਦੀ ਟੀਮ ਬਿਨਾਂ ਕਿਸੇ ਦਬਾਅ ਦੇ ਖੇਡੇਗੀ।  

ਇਹ ਵੀ ਪੜ੍ਹੋ: ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਈਨਜ਼ 'ਚ ਪਹਿਲੀ ਮਹਿਲਾ CEO


author

cherry

Content Editor

Related News