IPL 2020: ਜੂਹੀ ਚਾਵਲਾ ਨੂੰ ਕੋਲਕਾਤਾ ਦੀ ਜਿੱਤ ਲਈ ਪ੍ਰਾਰਥਨਾ ਕਰਦੇ ਵੇਖ਼ ਪ੍ਰਸ਼ੰਸਕਾਂ ਨੂੰ ਆਈ ਨੀਤਾ ਅੰਬਾਨੀ ਦੀ ਯਾਦ

Friday, Oct 30, 2020 - 11:14 AM (IST)

IPL 2020: ਜੂਹੀ ਚਾਵਲਾ ਨੂੰ ਕੋਲਕਾਤਾ ਦੀ ਜਿੱਤ ਲਈ ਪ੍ਰਾਰਥਨਾ ਕਰਦੇ ਵੇਖ਼ ਪ੍ਰਸ਼ੰਸਕਾਂ ਨੂੰ ਆਈ ਨੀਤਾ ਅੰਬਾਨੀ ਦੀ ਯਾਦ

ਨਵੀਂ ਦਿੱਲੀ : ਆਈ.ਪੀ.ਐਲ. 2020 ਦੇ ਰੋਮਾਂਚਕ ਮੁਕਾਬਲੇ ਵਿਚ ਚੇਨਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕੇਟਾਂ ਨਾਲ ਮਾਤ ਦਿੱਤੀ। ਇਸ ਮੈਚ ਦੀ ਖ਼ਾਸ ਗੱਲ ਇਕ ਹੋਰ ਵੀ ਰਹੀ ਅਤੇ ਉਹ ਸੀ ਕੇ.ਕੇ.ਆਰ. ਦੀ ਮਾਲਕਣ ਜੂਹੀ ਚਾਵਲਾ ਦੀ ਹਾਜ਼ਰੀ। ਮੈਚ ਦੌਰਾਨ ਜੂਹੀ ਚਾਵਲਾ ਕੇ.ਕੇ.ਆਰ. ਦੀ ਜਿੱਤ ਲਈ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਣ ਲੱਗੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਜੂਹੀ ਦੀ ਤੁਲਣਾ ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨਾਲ ਕਰਣ ਲੱਗੇ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ, ਜੈੱਫ ਬੇਜੋਸ ਸਮੇਤ ਦੁਨੀਆ ਦੇ ਚੋਟੀ ਦੇ 10 ਅਮੀਰਾਂ ਨੂੰ ਇਕ ਹੀ ਦਿਨ 'ਚ 34 ਅਰਬ ਡਾਲਰ ਦਾ ਝਟਕਾ

 


ਦਰਅਸਲ ਆਈ.ਪੀ.ਐਲ. 2019 ਦੌਰਾਨ ਜਦੋਂ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ 12 ਮਈ ਨੂੰ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਵਿਚ ਚੇਨਈ ਨੂੰ ਆਖਰੀ ਓਵਰ ਵਿਚ ਜਿੱਤ ਲਈ 9 ਦੌੜਾਂ ਬਣਾਉਣੀਆਂ ਸਨ ਜੋ ਯੈਲੋ ਆਰਮੀ ਲਈ ਬੇਹੱਦ ਆਸਾਨ ਲੱਗ ਰਿਹਾ ਸੀ। ਮੈਚ ਦੌਰਾਨ ਨੀਤਾ ਅੰਬਾਨੀ ਕਈ ਵਾਰ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਦੀ ਹੋਈ ਵਿਖੀ। 29 ਅਕਤੂਬਰ 2020 ਨੂੰ ਜੂਹੀ ਚਾਵਲਾ ਵੀ ਇਸੇ ਤਰ੍ਹਾਂ ਪ੍ਰਾਰਥਨਾ ਕਰ ਰਹੀ ਸੀ।

 


ਇਹ ਸਭ ਦੇਖਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਦੇ ਮਨ ਵਿਚ ਆਈ.ਪੀ.ਐਲ. 2019 ਦੇ ਫਾਈਨਲ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਸਨ ਅਤੇ ਲੋਕ ਜੂਹੀ ਚਾਵਲਾ ਦੀ ਤੁਲਣਾ ਨੀਤਾ ਅੰਬਾਨੀ ਨਾਲ ਕਰਣ ਲੱਗੇ। ਹਾਲਾਂਕਿ ਨੀਤਾ ਅੰਬਾਨੀ ਦੀ ਟੀਮ ਨੂੰ ਉਸ ਮੈਚ ਵਿਚ ਜਿੱਤ ਮਿਲੀ ਸੀ ਪਰ ਜੂਹੀ ਚਾਵਲਾ ਦੀ ਟੀਮ ਨੂੰ ਹਾਰ ਨਸੀਬ ਹੋਈ।

ਇਹ ਵੀ ਪੜ੍ਹੋ: IPL 2020: ਪਲੇਅ-ਆਫ ਦੀਆਂ ਉਮੀਦਾਂ ਬਣਾਈ ਰੱਖਣ ਲਈ ਅੱਜ ਮੈਦਾਨ 'ਚ ਉਤਰਣਗੇ ਪੰਜਾਬ ਅਤੇ ਰਾਜਸਥਾਨ

 

PunjabKesari

 

PunjabKesari


author

cherry

Content Editor

Related News