IPL 2020 : ਅੱਜ ਕੋਲਕਾਤਾ ਦਾ ਸਨਰਾਈਜ਼ਰਸ ਅਤੇ ਮੁੰਬਈ ਦਾ ਪੰਜਾਬ ਨਾਲ ਹੋਵੇਗਾ ਮੁਕਾਬਲਾ

Sunday, Oct 18, 2020 - 11:23 AM (IST)

IPL 2020 : ਅੱਜ ਕੋਲਕਾਤਾ ਦਾ ਸਨਰਾਈਜ਼ਰਸ ਅਤੇ ਮੁੰਬਈ ਦਾ ਪੰਜਾਬ ਨਾਲ ਹੋਵੇਗਾ ਮੁਕਾਬਲਾ

ਆਬੂਧਾਬੀ/ਦੁਬਈ : ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੀ ਕਪਤਾਨੀ ਸੰਭਾਲਣ ਦੇ ਬਾਅਦ ਪਹਿਲੇ ਮੈਚ ਵਿਚ ਹੀ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੇ ਇਓਨ ਮੋਰਗਨ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਐਤਵਾਰ ਯਾਨੀ ਅੱਜ ਦੁਪਹਿਰ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮੈਚ ਵਿਚ ਬੱਲੇਬਾਜ਼ਾਂ ਤੋਂ ਬੇਹਤਰ ਪ੍ਰਦਰਸ਼ਨ ਦੀ ਉਮੀਦ ਨਾਲ ਮੈਦਾਨ 'ਤੇ ਉਤਣਗੇ। ਲਗਾਤਾਰ ਖ਼ਰਾਬ ਪ੍ਰਦਰਸ਼ਨ ਕਾਰਨ ਦਿਨੇਸ਼ ਕਾਰਤਿਕ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਸ਼ੁੱਕਰਵਾਰ ਨੂੰ ਮੈਚ ਤੋਂ ਪਹਿਲਾਂ ਕਪਤਾਨੀ ਆਪਣੇ ਉਪ ਕਪਤਾਨ ਮੋਰਗਨ ਨੂੰ ਸੌਂਪ ਦਿੱਤਾ ਸੀ। ਕੇ.ਕੇ.ਆਰ. ਨੇ ਹੁਣ ਤੱਕ 4 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ ਪਰ ਉਸ ਨੂੰ ਇੰਨੇ ਹੀ ਮੈਚਾਂ ਵਿਚ ਹਾਰ ਵੀ ਮਿਲੀ ਹੈ। ਉਹ ਅੰਕ ਸੂਚੀ ਵਿਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਤੋਂ ਬਾਅਦ ਚੌਥੇ ਸਥਾਨ 'ਤੇ ਹੈ।

ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਲਗਾਤਾਰ 5 ਮੈਚਾਂ ਵਿਚ ਜਿੱਤ ਨਾਲ ਬੇਹੱਦ ਮਜ਼ਬੂਤ ਨਜ਼ਰ ਆ ਰਿਹਾ ਹੈ ਪਰ ਇੰਡੀਅਨ ਪ੍ਰੀਮੀਅਰ ਲੀਗ ਵਿਚ ਐਤਵਾਰ ਯਾਨੀ ਅੱਜ ਸ਼ਾਮ ਨੂੰ ਹੋਣ ਵਾਲੇ ਆਈ.ਪੀ.ਐਲ. ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਉਸ ਨੂੰ ਲਾਪ੍ਰਵਾਹੀ ਤੋਂ ਬਚਣਾ ਹੋਵੇਗਾ। ਕਿਉਂਕਿ ਕ੍ਰਿਸ ਗੇਲ ਦੀ ਵਾਪਸੀ ਨਾਲ ਉਸ ਦੇ ਵਿਰੋਧੀ ਵਿਚ ਨਵਾਂ ਉਤਸ਼ਾਹ ਜਗਿਆ ਹੈ। ਮੁੰਬਈ ਇਕ ਜਿੱਤ ਨਾਲ ਪਲੇਆਫ ਦੇ ਬੇਹੱਦ ਕਰੀਬ ਪਹੁੰਚ ਜਾਏਗਾ, ਜਦੋਂਕਿ ਪੰਜਾਬ ਇਕ ਹੋਰ ਹਾਰ ਨਾਲ ਦੌੜ ਤੋਂ ਬਾਹਰ ਹੋ ਸਕਦਾ ਹੈ।


author

cherry

Content Editor

Related News