IPL 2020 : ਜਾਣੋ ਅੰਕ ਸੂਚੀ 'ਚ ਕਿਸ ਟੀਮ ਨੇ ਮਾਰੀ ਬਾਜੀ ਅਤੇ ਕਿਸ ਦੇ ਹੱਥ ਲੱਗੀ ਓਰੇਂਜ ਅਤੇ ਪਰਪਲ ਕੈਪ
Tuesday, Oct 06, 2020 - 01:32 PM (IST)
ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਸੋਮਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਦਿੱਲੀ ਦੀ ਟੀਮ ਨੇ 59 ਦੌੜਾਂ ਦੇ ਵੱਡੇ ਅੰਤਰ ਨਾਲ ਮੈਚ ਜਿੱਤ ਲਿਆ। ਇਸ ਮੈਚ ਦੇ ਨਾਲ ਹੀ ਦਿੱਲੀ ਦੀ ਟੀਮ ਨੂੰ ਅੰਕ ਸੂਚੀ ਵਿਚ ਕਾਫ਼ੀ ਫਾਇਦਾ ਮਿਲਿਆ ਹੈ ਅਤੇ ਇਕ ਵਾਰ ਫਿਰ ਮੁੰਬਈ ਦੀ ਟੀਮ ਨੂੰ ਪਛਾੜ ਕੇ ਅੰਕ ਸੂਚੀ ਵਿਚ ਸਿਖ਼ਰ 'ਤੇ ਕਾਬਿਜ ਹੋ ਗਈ ਹੈ। ਉਥੇ ਹੀ ਦਿੱਲੀ ਤੋਂ ਮਿਲੀ ਵੱਡੀ ਹਾਰ ਕਾਰਨ ਆਰ.ਸੀ.ਬੀ. ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਬਣੀ ਹੋਈ ਹੈ ਪਰ ਟੀਮ ਦਾ ਰਨ ਰੇਟ ਕਾਫ਼ੀ ਹੇਠਾਂ ਡਿੱਗ ਗਿਆ ਹੈ।
ਵੇਖੋ ਅੰਕ ਸੂਚੀ
Rank | Team | PLAYED | WON | LOSS | NRR | NET POINTS |
1 | Delhi Capitals | 5 | 4 | 1 | +1.060 | 8 |
2 | Mumbai Indians | 5 | 3 | 2 | +1.214 | 6 |
3 | Royal Challengers Bangalore | 5 | 3 | 2 | -1.355 | 6 |
4 | Kolkata Knight Riders | 4 | 2 | 2 | -0.121 | 4 |
5 | Rajasthan Royals | 4 | 2 | 2 | -0.317 | 4 |
6 | Chennai Super Kings | 5 | 2 | 3 | -0.342 | 4 |
7 | Sunrisers Hyderabad | 5 | 2 | 3 | -0.417 | 4 |
8 | Kings XI Punjab | 5 | 1 | 4 | +0.178 | 2 |
ਓਰੇਂਜ ਕੈਪ
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਭਾਵੇਂ ਹੀ ਮੈਚ ਜਿੱਤਣ ਵਿਚ ਕਾਮਯਾਬ ਨਹੀਂ ਹੋ ਪਾ ਰਹੀ ਪਰ ਉਨ੍ਹਾਂ ਦੇ ਕਪਤਾਨ ਕੇ.ਐਲ. ਰਾਹੁਲ ਅਤੇ ਮਯੰਕ ਅੱਗਰਵਾਲ ਜੰਮ ਕੇ ਦੌੜਾਂ ਬਣਾ ਰਹੇ ਹਨ। ਦੋਵੇਂ ਬੱਲੇਬਾਜ ਓਰੇਂਜ ਕੈਪ ਦੀ ਰੇਸ ਵਿਚ ਇਕ-ਦੂਜੇ ਨੂੰ ਪਛਾੜਨ ਵਿਚ ਲੱਗੇ ਹੋਏ ਹਨ ਅਤੇ ਇਸ ਵਾਰ ਓਰੇਂਜ ਕੈਪ 'ਤੇ ਬਾਜੀ ਕੇ.ਐਲ. ਰਾਹੁਲ ਨੇ ਮਾਰੀ ਅਤੇ ਉਹ 302 ਦੌੜਾਂ ਨਾਲ ਟਾਪ ਸਕੋਰਰ ਹਨ।
ਨਾਮ | ਮੈਚ | ਰਨ |
ਕੇ ਐਲ ਰਾਹੁਲ | 5 | 302 |
ਫਾਫ ਡੁਪਲੈਸਿਸ | 5 | 282 |
ਮਯੰਕ ਅੱਗਰਵਾਲ | 5 | 272 |
ਸ੍ਰੇਅਸ ਅਈਅਰ | 5 | 181 |
ਪ੍ਰਿਥਵੀ ਸ਼ਾ | 5 | 179 |
ਪਰਪਲ ਕੈਪ
ਆਰ.ਸੀ.ਬੀ. ਖਿਲਾਫ ਸ਼ਾਨਦਾਰ ਗੇਂਦਬਾਜੀ ਕਰਣ ਵਾਲੇ ਰਬਾਡਾ ਨੇ 4 ਵਿਕਟਾਂ ਲੈ ਕੇ ਪਰਪਲ ਕੈਪ ਨੂੰ ਆਪਣੇ ਨਾਮ ਕਰ ਲਿਆ ਹੈ ਅਤੇ ਉਹ ਵਿਕਟ ਲੈਣ ਵਾਲਿਆਂ ਦੀ ਲਿਸਟ ਵਿਚ ਸਭ ਤੋਂ ਅੱਗੇ ਹੋ ਗਏ ਹਨ। ਰਬਾਡਾ ਨੇ ਆਰ.ਸੀ.ਬੀ. ਖ਼ਿਲਾਫ਼ 4 ਵਿਕਟਾਂ ਲਈਆਂ ਅਤੇ ਹੁਣ ਉਨ੍ਹਾਂ ਦੇ ਨਾਮ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ 12 ਵਿਕਟਾਂ ਹੋ ਗਈ ਹਨ।
ਨਾਮ | ਮੈਚ | ਵਿਕਟ |
ਕਾਗੀਸੋ ਰਬਾਡਾ | 5 | 12 |
ਯੁਜਵੇਂਦਰ ਚਹਿਲ | 5 | 8 |
ਟ੍ਰੇਂਟ ਬੋਲਟ | 5 | 8 |
ਮੁਹੰਮਦ ਸ਼ੰਮੀ | 5 | 8 |
ਜੇਮਜ਼ ਪੈਟੀਨਸਨ | 5 | 7 |