IPL 2020 CSK vs DC : ਦਿੱਲੀ ਨੇ ਚੇਨਈ ਨੂੰ 44 ਦੌੜਾਂ ਨਾਲ ਹਰਾਇਆ

Friday, Sep 25, 2020 - 11:13 PM (IST)

IPL 2020 CSK vs DC : ਦਿੱਲੀ ਨੇ ਚੇਨਈ ਨੂੰ 44 ਦੌੜਾਂ ਨਾਲ ਹਰਾਇਆ

ਦੁਬਈ- ਨੌਜਵਾਨ ਓਪਨਰ ਪ੍ਰਿਥਵੀ ਸ਼ਾਹ (64) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ 44 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-13 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਜਦਕਿ ਚੇਨਈ ਨੂੰ ਤਿੰਨ ਮੈਚਾਂ 'ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਪ੍ਰਿਥਵੀ ਦੇ 43 ਗੇਂਦਾਂ 'ਤੇ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਬਣਾਏ ਗਏ 64 ਦੌੜਾਂ ਅਤੇ ਸ਼ਿਖਰ ਧਵਨ (35), ਵਿਕਟਕੀਪਰ ਰਿਸ਼ਭ ਪੰਤ (ਅਜੇਤੂ 37) ਅਤੇ ਕਪਤਾਨ ਸ਼੍ਰੇਅਸ ਅਈਅਰ (26) ਦੇ ਮਹੱਤਵਪੂਰਨ ਯੋਗਦਾਨ ਨਾਲ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।

PunjabKesari

PunjabKesari
ਚੇਨਈ ਦੀ ਬੱਲੇਬਾਜ਼ੀ ਲਗਾਤਾਰ ਦੂਜੇ ਮੈਚ 'ਚ ਵੱਡੇ ਸਕੋਰ ਦੇ ਦਬਾਅ 'ਚ ਖਿਲਰ ਗਈ ਅਤੇ 20 ਓਵਰਾਂ 'ਚ 7 ਵਿਕਟਾਂ 'ਤੇ 131 ਦੌੜਾਂ 'ਤੇ ਹੀ ਪਹੁੰਚ ਸਕੀ। ਕੈਗਿਸੋ ਰਬਾਡਾ ਨੇ ਦਿੱਲੀ ਵਲੋਂ 26 ਦੌੜਾਂ 'ਤੇ ਤਿੰਨ ਵਿਕਟਾਂ ਜਦਕਿ ਐੱਨਰਿਚ ਨੇ 21 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਸ਼ੇਨ ਵਾਟਸਨ ਨੇ 16 ਗੇਂਦਾਂ 'ਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 14 ਦੌੜਾਂ ਬਣਾਈਆਂ। ਓਪਨਰ ਮੁਰਲੀ ਵਿਜੇ ਦਾ ਖਰਾਬ ਪ੍ਰਦਰਸ਼ਨ ਇਸ ਮੈਚ 'ਚ ਵੀ ਜਾਰੀ ਰਿਹਾ ਅਤੇ ਉਹ 15 ਗੇਂਦਾਂ 'ਚ ਇਕ ਚੌਕੇ ਦੇ ਸਹਾਰੇ 10 ਦੌੜਾਂ ਹੀ ਬਣਾ ਸਕਿਆ। ਨੌਜਵਾਨ ਬੱਲੇਬਾਜ਼ ਰਿਤੁਰਾਜ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਧੋਨੀ ਨੇ 12 ਗੇਂਦਾਂ 'ਤੇ 15 ਦੌੜਾਂ 'ਚ 2 ਚੌਕੇ ਲਗਾਏ। ਨੋਰਤਜੇ ਨੇ ਚਾਰ ਓਵਰ 'ਚ ਸਿਰਫ 21 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਹਾਸਲ ਕੀਤੀਆਂ। ਪਟੇਲ ਨੇ ਚਾਰ ਓਵਰਾਂ 'ਚ ਸਿਰਫ 18 ਦੌੜਾਂ ਦਿੱਤੀਆਂ 1 ਵਿਕਟ ਹਾਸਲ ਕੀਤੀ।

PunjabKesari


ਟੀਮਾਂ ਇਸ ਤਰ੍ਹਾਂ ਹਨ-
ਦਿੱਲੀ ਕੈਪੀਟਲਸ-
ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
ਚੇਨਈ ਸੁਪਰ ਕਿੰਗਜ਼- ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।


author

Gurdeep Singh

Content Editor

Related News