IPL 2020 : ਵਿਰਾਟ ਦੀ ਇਸ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਕੀਲਿਆ, ਲੱਗੀ ਕੁਮੈਂਟਾਂ ਦੀ ਝੜੀ

Saturday, Sep 12, 2020 - 03:47 PM (IST)

IPL 2020 : ਵਿਰਾਟ ਦੀ ਇਸ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਕੀਲਿਆ, ਲੱਗੀ ਕੁਮੈਂਟਾਂ ਦੀ ਝੜੀ

ਸਪੋਰਟਸ ਡੈਸਕ : ਆਈ.ਪੀ.ਐੱਲ. 2020 ਦੀਆਂ ਤਿਆਰੀਆਂ 'ਚ ਲੱਗੇ ਕਈ ਕ੍ਰਿਕਟਰਾਂ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਰਹੀਆ ਹਨ, ਜਿਸ ਵਿਚ ਉਹ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਧਾਕੜ ਬੱਲੇਬਾਜਾਂ ਵਿਚ ਸ਼ੁਮਾਰ ਵਿਰਾਟ ਕੋਹਲੀ ਵੀ ਆਈ.ਪੀ.ਐੱਲ. ਦੇ ਆਗਾਮੀ ਸੀਜ਼ਨ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ ਅਤੇ ਉਨ੍ਹਾਂ ਦੀ ਟੀਮ ਆਰ.ਸੀ.ਬੀ. ਨੇ ਕੈਪਟਨ ਵਿਰਾਟ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ, ਕਿਉਂਕਿ ਇਸ ਤਸਵੀਰ ਵਿਚ ਵਿਰਾਟ ਆਪਣੇ ਡੋਲਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਅਗਵਾਈ ਕਰਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ: IPL 2020: ਜਾਣੋ 8 ਟੀਮਾਂ ਦੇ ਕਪਤਾਨਾਂ ਨੂੰ ਇਸ ਸੀਜ਼ਨ 'ਚ ਕਿੰਨੀ ਮਿਲੇਗੀ ਤਨਖ਼ਾਹ


ਆਰ.ਸੀ.ਬੀ. ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, 'ਆਈ.ਪੀ.ਐੱਲ. ਵਿਚ ਪੰਚ ਲਗਾਉਣ ਨੂੰ ਤਿਆਰ, ਪਰ ਸਮਾਈਲ ਦੇ ਨਾਲ।' ਇਸ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਕਾਫ਼ੀ ਕੁਮੈਂਟ ਕੀਤੇ ਹਨ। ਜ਼ਿਆਦਾਤਰ ਨੇ ਉਨ੍ਹਾਂ ਦੀ ਮੁਸਕੁਰਾਹਟ ਨੂੰ ਪਸੰਦ ਕੀਤਾ।

ਇਹ ਵੀ ਪੜ੍ਹੋ: ਹੁਣ ਹਵਾਈ ਯਾਤਰੀ ਦੀ ਇਹ ਛੋਟੀ ਜਿਹੀ ਗ਼ਲਤੀ ਏਅਰਲਾਈਨ 'ਤੇ ਪਵੇਗੀ ਭਾਰੀ, ਹੋ ਸਕਦੀ ਹੈ ਵੱਡੀ ਕਾਰਵਾਈ

ਦੱਸਣਯੋਗ ਹੈ ਕਿ ਕੋਰੋਨਾ ਦੇ ਮੱਦੇਨਜ਼ਰ ਦੁਨੀਆ ਦੇ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐੱਲ. ਦਾ ਪ੍ਰਬੰਧ ਇਸ ਸਾਲ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਸਾਰੀਆਂ ਟੀਮਾਂ ਪਿਛਲੇ ਮਹੀਨੇ ਹੀ ਯੂ.ਏ.ਈ. ਪਹੁੰਚ ਗਈਆਂ ਸਨ। ਆਈ.ਪੀ.ਐੱਲ. 2020 ਦੇ 13ਵੇਂ ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਹੋਣਾ ਹੈ। ਆਰ.ਸੀ.ਬੀ. ਟੀਮ ਆਪਣਾ ਪਹਿਲਾ ਮੈਚ ਸਨਰਾਈਜਰਸ ਹੈਦਰਾਬਾਦ ਖ਼ਿਲਾਫ 21 ਸਤੰਬਰ ਨੂੰ ਖੇਡੇਗੀ।

ਇਹ ਵੀ ਪੜ੍ਹੋ: ਅਭਿਆਸ ਦੌਰਾਨ ਖਿਡਾਰੀਆਂ 'ਤੇ ਡਿੱਗੀ ਆਸਮਾਨੀ ਬਿਜਲੀ, 2 ਕ੍ਰਿਕਟਰਾਂ ਦੀ ਮੌਤ

 
 

author

cherry

Content Editor

Related News