IPL 2020 : ਪਲੇਅ-ਆਫ ਤੋਂ ਬਾਹਰ ਹੋਣ 'ਤੇ ਛਲਕਿਆ ਧੋਨੀ ਦਾ ਦਰਦ, ਕਿਹਾ- ਹੁਣ ਬਚੇ ਹਨ ਕੁੱਝ ਹੀ ਘੰਟੇ

10/26/2020 1:12:56 PM

ਦੁਬਈ (ਭਾਸ਼ਾ) : ਚੇਨਈ ਸੁਪਰ ਕਿੰਗਜ਼ ਦਾ ਅਭਿਆਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿਚ ਭਾਵੇਂ ਹੀ ਸੋਮਵਾਰ ਨੂੰ ਕੇ.ਕੇ.ਆਰ. ਦੇ ਜਿੱਤਣ 'ਤੇ ਖ਼ਤਮ ਹੋ ਜਾਵੇਗਾ ਪਰ ਮਹਿੰਦਰ ਸਿੰਘ ਧੋਨੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਖਿਡਾਰੀ ਇਨ੍ਹਾਂ ਆਖਰੀ ਦਰਦਨਾਕ ਕੁੱਝ ਘੰਟਿਆਂ ਦੇ ਹਰ ਪਲ ਦਾ ਆਨੰਦ ਲੈਣ। ਕੇ.ਕੇ.ਆਰ. ਦੇ 12 ਅੰਕ ਹਨ ਅਤੇ ਸੋਮਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਜਿੱਤਣ 'ਤੇ ਉਸ ਦੇ 14 ਅੰਕ ਹੋ ਜਾਣਗੇ। ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ 14 ਅੰਕ ਹਨ। ਚੇਨਈ ਅਗਲੇ ਦੋਵੇਂ ਮੈਚ ਜਿੱਤਣ 'ਤੇ ਵੀ 12 ਅੰਕ ਹੀ ਲੈ ਸਕੇਗੀ।

ਇਹ ਵੀ ਪੜ੍ਹੋ: IPL ਮੈਚ 'ਚ ਵਿਰਾਟ ਨੂੰ ਚਿਅਰ ਕਰਨ ਪੁੱਜੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ

ਧੋਨੀ ਨੇ ਮੈਚ ਦੇ ਬਾਅਦ ਕਿਹਾ, 'ਚੰਗਾ ਪ੍ਰਦਰਸ਼ਨ ਨਾ ਕਰਣ 'ਤੇ ਦੁੱਖ ਹੁੰਦਾ ਹੈ। ਟੂਰਨਾਮੈਂਟ ਵਿਚ ਸਾਡੇ ਆਖ਼ਰੀ ਦਰਦਨਾਕ ਕੁੱਝ ਹੀ ਘੰਟੇ ਬਚੇ ਹਨ। ਸਾਨੂੰ ਇਸ ਦਾ ਪੂਰਾ ਮਜ਼ਾ ਲੈਣਾ ਹੈ। ਇਸ ਤੋਂ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਿ ਅੰਕ ਸੂਚੀ ਵਿਚ ਅਸੀਂ ਕਿੱਥੇ ਹਾਂ।' ਉਨ੍ਹਾਂ ਕਿਹਾ, 'ਜੇਕਰ ਤੁਸੀਂ ਕ੍ਰਿਕਟ ਦਾ ਮਜ਼ਾ ਨਹੀਂ ਲੈ ਰਹੇ ਹੋ ਤਾਂ ਇਹ ਕਰੂਰ ਅਤੇ ਦੁਖ਼ਦਾਈ ਹੋ ਸਕਦਾ ਹੈ । ਮੈਂ ਆਪਣੇ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ।' ਆਰ.ਸੀ.ਬੀ. 'ਤੇ 8 ਵਿਕਟਾਂ ਨਾਲ ਮਿਲੀ ਜਿੱਤ ਵਿਚ ਚੇਨਈ ਦੇ ਖਿਡਾਰੀਆ ਨੇ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ, ਧੋਨੀ ਪੂਰੇ ਟੂਰਨਾਮੈਂਟ ਵਿਚ ਉਨ੍ਹਾਂ ਤੋਂ ਉਹੋ ਜਿਹਾ ਹੀ ਖੇਡ ਚਾਹੁੰਦੇ ਸਨ। ਉਨ੍ਹਾਂ ਕਿਹਾ, 'ਇਹ ਪਰਫੇਕਟ ਪ੍ਰਦਰਸ਼ਨ ਵਿਚੋਂ ਇਕ ਸੀ। ਸਾਰਿਆਂ ਨੇ ਰਣਨੀਤੀ 'ਤੇ ਅਮਲ ਕੀਤਾ। ਅਸੀਂ ਵਿਕਟ ਲਈ ਅਤੇ ਉਨ੍ਹਾਂ ਨੂੰ ਘੱਟ ਸਕੋਰ 'ਤੇ ਰੋਕਿਆ। ਉਨ੍ਹਾਂ ਨੇ ਕਿਫਾਇਤੀ ਗੇਂਦਬਾਜ਼ੀ ਕਰਣ ਵਾਲੇ ਸਪਿਨਰ ਇਮਰਾਨ ਤਾਹਿਰ ਅਤੇ ਮਿਸ਼ੇਲ ਸੈਂਟਨੇਰ ਦੇ ਇਲਾਵਾ ਬੱਲੇਬਾਜ਼ ਰੂਤੁਰਾਜ ਗਾਇਕਵਾੜ ਦੀ ਵੀ ਤਾਰੀਫ਼ ਕੀਤੀ।   

ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ


cherry

Content Editor

Related News