ਸਮੁੰਦਰ ਕੰਢੇ ਰੋਮਾਂਟਿਕ ਹੋਇਆ ਕ੍ਰਿਕਟਰ ਯੁਜਵੇਂਦਰ ਚਾਹਲ, ਮੰਗੇਤਰ ਨਾਲ ਸਾਂਝੀ ਕੀਤੀ ਤਸਵੀਰ

Tuesday, Oct 20, 2020 - 05:38 PM (IST)

ਸਮੁੰਦਰ ਕੰਢੇ ਰੋਮਾਂਟਿਕ ਹੋਇਆ ਕ੍ਰਿਕਟਰ ਯੁਜਵੇਂਦਰ ਚਾਹਲ, ਮੰਗੇਤਰ ਨਾਲ ਸਾਂਝੀ ਕੀਤੀ ਤਸਵੀਰ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਅਤੇ ਆਈ.ਪੀ.ਐਲ. 2020 ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਇਨ੍ਹੀਂ ਦਿਨੀਂ ਚੰਗਾ ਪ੍ਰਦਰਸ਼ਨ ਦਿਖਾ ਰਹੇ ਹਨ। ਆਈ.ਪੀ.ਐਲ. 2020 ਵਿਚ ਉਨ੍ਹਾਂ ਨੇ ਕੁੱਲ 13 ਵਿਕਟਾਂ ਲਈਆਂ ਹਨ ਅਤੇ ਟਾਪ 5 ਗੇਂਦਬਾਜ਼ਾਂ ਵਿਚ ਸ਼ਾਮਲ ਹੋ ਗਏ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਮੰਗੇਤਰ ਧਨਾਸ਼੍ਰੀ ਵਰਮਾ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਚਾਹਲ ਵੱਲੋਂ ਧਨਾਸ਼੍ਰੀ ਨਾਲ ਸਾਂਝੀ ਕੀਤੀ ਗਈ, ਇਸ ਤਸਵੀਰ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ 4 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਈਕ ਕੀਤਾ ਹੈ। ਇਸ ਤੋਂ ਪਹਿਲਾਂ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਵੀ ਤਸਵੀਰ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ: IPL 2020: ਸਲਮਾਨ ਖਾਨ ਨੇ 2014 'ਚ ਪ੍ਰੀਤੀ ਜਿੰਟਾ ਨੂੰ ਪੁੱਛਿਆ ਸੀ ਸਵਾਲ, ਹੁਣ ਪੰਜਾਬ ਤੋਂ ਮਿਲਿਆ ਕਰਾਰਾ ਜਵਾਬ

PunjabKesari

ਚਾਹਲ ਨੇ ਇੰਸਟਾਗ੍ਰਾਮ 'ਤੇ ਧਨਾਸ਼੍ਰੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਇਹ ਮੇਰੀ ਪਰਫੈਕਟ ਸ਼ਾਮ ਹੈ।' ਇਸ ਤਸਵੀਰ 'ਤੇ ਧਨਾਸ਼੍ਰੀ ਨੇ ਵੀ ਕੁਮੈਂਟ ਕੀਤਾ ਹੈ ਅਤੇ ਲਵ ਇਮੋਜੀ ਸਾਂਝੀ ਕੀਤੀ ਹੈ। ਧਿਆਨਦੇਣ ਯੋਗ ਹੈ ਕਿ ਚਾਹਲ ਅਤੇ ਧਨਾਸ਼੍ਰੀ ਨੇ ਅਗਸਤ ਵਿਚ ਮੰਗਣੀ ਕਰਾਈ ਸੀ ਅਤੇ ਇਸ ਤੋਂ ਬਾਅਦ ਇਹ ਜੌੜਾ ਕਾਫ਼ੀ ਲਾਈਮਲਾਈਟ 'ਚ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਮੁੱਢਲੇ ਬਦਲਾਅ ਲਈ ਮੁਕੇਸ਼ ਅੰਬਾਨੀ ਨੇ ਤੈਅ ਕੀਤੇ ਇਹ 3 ਟੀਚੇ

 

PunjabKesari


author

cherry

Content Editor

Related News