IPL 2020 : ਭੁਵਨੇਸ਼ਵਰ ਦੀ ਸੱਟ ਨਾਲ ਵੱਧ ਸਕਦੀਆਂ ਹਨ ਹੈਦਰਾਬਾਦ ਦੀਆਂ ਮੁਸ਼ਕਲਾਂ

10/03/2020 6:19:50 PM

ਦੁਬਈ (ਵਾਰਤਾ) : ਸਨਰਾਇਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ  ਦੇ ਜ਼ਖ਼ਮੀ ਹੋਣ ਨਾਲ ਟੀਮ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਗਈਆਂ ਹਨ। ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਸ਼ੁੱਕਰਵਾਰ ਨੂੰ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਟੀਮ ਦੇ ਸਭ ਤੋਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 19ਵੇਂ ਓਵਰ ਵਿਚ ਜ਼ਖਮੀ ਹੋ ਗਏ।

IPL 2020: ਯੁਜਵੇਂਦਰ ਚਾਹਲ ਦੇ ਕੈਚ 'ਤੇ ਹੋਇਆ ਵਿਵਾਦ, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ

ਭੁਵਨੇਸ਼ਵਰ ਨੂੰ 19ਵੇਂ ਓਵਰ ਦੀ ਦੂਜੀ ਗੇਂਦ ਸੁੱਟਣ ਤੋਂ ਪਹਿਲਾਂ ਹੀ ਰਨਅਪ 'ਤੇ ਜਾਂਦੇ ਹੋਏ ਪਰੇਸ਼ਾਨੀ ਹੋਈ ਸੀ, ਜਿਸ ਦੇ ਬਾਅਦ ਟੀਮ ਦੇ ਫਿਜਿਓ ਇਵਾਨ ਸਪੀਚਲੀ ਨੇ ਮੈਦਾਨ ਵਿਚ ਉਤਰ ਕੇ ਉਨ੍ਹਾਂ ਨੂੰ ਕੁੱਝ ਇਲਾਜ ਦਿੱਤਾ ਪਰ ਉਸ ਨਾਲ ਭੁਵਨੇਸ਼ਵਰ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਇਆ ਅਤੇ ਉਹ ਮੈਦਾਨ ਤੋਂ ਬਾਹਰ ਚਲੇ ਗਏ।  ਇਸ ਦੇ ਬਾਅਦ ਖਲੀਲ ਅਹਿਮਦ ਨੇ 19ਵੇਂ ਓਵਰ ਦੀਆਂ ਬਾਕੀ 5 ਗੇਂਦਾਂ ਨੂੰ ਪਾ ਕੇ ਓਵਰ ਪੂਰਾ ਕੀਤਾ।

ਇਹ ਵੀ ਪੜ੍ਹੋ:  ਕਮਾਲ ਖ਼ਾਨ ਨੇ ਧੋਨੀ ਦੀ ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ, ਕਿਹਾ-ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ

ਉਥੇ ਹੀ ਅਬਦੁਲ ਸਮਦ ਨੇ ਪਾਰੀ ਦਾ ਆਖਰੀ ਓਵਰ ਪਾ ਕੇ ਟੀਮ ਨੂੰ 7 ਦੌੜਾਂ ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। 30 ਸਾਲਾ ਭੁਵਨੇਸ਼ਵਰ ਆਪਣੇ ਕਰੀਅਰ ਦੌਰਾਨ ਕਈ ਵਾਰ ਜ਼ਖ਼ਮੀ ਹੋਏ ਹਨ। ਪਿਛਲੇ ਸਾਲ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ ਤੋਂ ਪਹਿਲਾਂ ਉਹ ਸਪੋਟਰਸ ਹਰਨਿਆ ਤੋਂ ਪੀੜਤ ਹੋ ਗਏ ਸਨ।  ਇਸ ਤੋਂ ਪਹਿਲਾਂ ਉਹ ਆਈ.ਪੀ.ਐਲ. 2018 ਦੌਰਾਨ ਲੱਗੀ ਸੱਟ ਤੋਂ ਉੱਬਰਣ ਲਈ ਨੈਸ਼ਨਲ ਕ੍ਰਿਕੇਟ ਅਕੈਡਮੀ ਵਿਚ ਸਿਖਲਾਈ ਪ੍ਰਾਪਤ ਰਹੇ ਸਨ। 2018 ਦੇ ਅੰਤ ਵਿਚ ਹੋਏ ਆਸਟਰੇਲੀਆ ਦੌਰੇ 'ਤੇ ਭੁਵਨੇਸ਼ਵਰ ਪੂਰੀ ਤਰ੍ਹਾਂ ਨਾਲ ਫਿਟ ਨਹੀਂ ਸਨ। ਵਿਸ਼ਵ ਕਪ 2019 ਵਿਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਉਨ੍ਹਾਂ ਨੂੰ ਹੈਮਸਟਰਿੰਗ ਸੱਟ ਦਾ ਸਾਹਮਣਾ ਕਰਣਾ ਪਿਆ ਸੀ।

ਇਹ ਵੀ ਪੜ੍ਹੋ:  ਸਾਵਧਾਨ! ਜੇ ਕੀਤੀ ਇਹ ਛੋਟੀ ਜਿਹੀ ਗ਼ਲਤੀ ਤਾਂ ਸਮਝੋ ਰੱਦ ਹੋ ਜਾਵੇਗਾ ਤੁਹਾਡਾ ਡਰਾਈਵਿੰਗ ਲਾਈਸੈਂਸ


cherry

Content Editor

Related News