IPL 2020: ਸੌਰਭ ਗਾਂਗੁਲੀ ਨੇ ਦੱਸਿਆ ਕਦੋਂ ਜ਼ਾਰੀ ਹੋਵੇਗਾ ਟੂਰਨਾਮੈਂਟ ਦਾ ਸ਼ੈਡਿਊਲ

Thursday, Sep 03, 2020 - 12:31 PM (IST)

IPL 2020: ਸੌਰਭ ਗਾਂਗੁਲੀ ਨੇ ਦੱਸਿਆ ਕਦੋਂ ਜ਼ਾਰੀ ਹੋਵੇਗਾ ਟੂਰਨਾਮੈਂਟ ਦਾ ਸ਼ੈਡਿਊਲ

ਸਪੋਰਟਸ ਡੈਸਕ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ IPL ਇਸ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਆਈ.ਪੀ.ਐਲ. ਦੇ 13ਵੇਂ ਸੀਜ਼ਨ ਦਾ ਕੋਰੋਨਾ ਕਾਰਨ ਇਸ ਸਾਲ ਭਾਰਤ ਵਿਚ ਪ੍ਰਬੰਧ ਨਹੀਂ ਹੋਵੇਗਾ। ਉਥੇ ਹੀ ਹੁਣ ਹੌਲੀ-ਹੌਲੀ ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ 19 ਸਤੰਬਰ ਵੀ ਨਜ਼ਦੀਕ ਆ ਰਹੀ ਹੈ ਪਰ ਅਜੇ ਤੱਕ ਪ੍ਰਸ਼ੰਸਕਾਂ ਨੂੰ ਤਾਂ ਦੂਰ ਟੂਰਨਮੈਂਟ ਖੇਡਣ ਵਾਲੀਆਂ ਟੀਮਾਂ ਨੂੰ ਵੀ ਇਸ ਸ਼ੈਡਿਊਲ ਦੀ ਜਾਣਕਾਰੀ ਨਹੀਂ ਹੈ, ਕਿ ਉਨ੍ਹਾਂ ਨੂੰ ਕਦੋਂ ਕਿਹੜੀ ਟੀਮ ਖ਼ਿਲਾਫ ਇਹ ਟੂਰਨਮੈਂਟ ਖੇਡਣਾ ਹੈ। ਹਾਲਾਂਕਿ ਬੀ.ਸੀ.ਸੀ.ਆਈ. ਪ੍ਰਧਾਨ ਸੌਰਭ ਗਾਂਗੁਲੀ ਨੇ ਇਕ ਨਿੱਜੀ ਨਿਊਜ਼ ਚੈਨਲ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ (ਯਾਨੀ 4 ਸਤੰਬਰ) ਨੂੰ ਇਸ ਲੀਗ ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਟੂਰਨਮੈਂਟ ਲਈ ਸਾਰੀਆਂ ਟੀਮਾਂ ਯੂ.ਏ.ਈ. ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਆਪਣਾ ਇੱਥੇ ਬਾਇਓ ਸਕਿਓਰ ਬਬਲ ਵਿਚ ਆਪਣਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਇਹ ਪੂਰਾ ਟੂਰਨਮੈਂਟ ਕੋਵਿਡ-19 ਤੋਂ ਸੁਰੱਖਿਆ ਨੂੰ ਵੇਖਦੇ ਹੋਏ ਬਾਇਓ ਸਕਿਓਰ ਬਬਲ ਵਿਚ ਹੀ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਇਹ ਹੈ ਹਸੀਨ ਜਹਾਂ ਦਾ ਪਹਿਲਾ ਘਰਵਾਲਾ, ਫਿਰ ਸ਼ਮੀ ਨੇ ਇੰਝ ਬਣਾਈ ਸੀ ਆਪਣੀ ਬੇਗਮ

ਹਾਲਾਂਕਿ ਚੇਨੱਈ ਸੁਪਰਕਿੰਗਜ਼ ਦੀ ਟੀਮ ਵਿਚ 2 ਖਿਡਾਰੀਆਂ ਸਮੇਤ 13 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਬੀ.ਸੀ.ਸੀ.ਆਈ. ਇਸ ਲੀਗ ਦਾ ਸ਼ੈਡਿਊਲ ਸਮੇਂ 'ਤੇ ਜਾਰੀ ਨਹੀਂ ਕਰ ਸਕੀ ਸੀ ਪਰ ਹੁਣ ਬੋਰਡ ਪ੍ਰਧਾਨ ਸੌਰਭ ਗਾਂਗੁਲੀ ਨੇ ਸਾਫ਼ ਕਰ ਦਿੱਤਾ ਹੈ ਕਿ 19 ਸਤੰਬਰ ਤੋਂ 10 ਨਵੰਬਰ ਦੌਰਾਨ ਆਯੋਜਿਤ ਹੋਣ ਵਾਲੀ ਇਸ ਲੀਗ ਦਾ ਪੂਰਾ ਸ਼ੈਡਿਊਲ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:  35 ਸਾਲਾ ਅਧਿਆਪਕਾ ਨੇ ਨਾਬਾਲਗ ਵਿਦਿਆਰਥੀ ਨਾਲ ਬਣਾਏ ਸਬੰਧ, ਕਿਹਾ-ਗਰਭਵਤੀ ਹੋ ਗਈ ਹਾਂ


author

cherry

Content Editor

Related News