IPL 2020 : ਰਾਜਸਥਾਨ ਰਾਇਲਜ਼ ਲਈ ਖ਼ੁਸ਼ਖ਼ਬਰੀ, ਜਲਦ ਟੀਮ ਨਾਲ ਜੁੜਨਗੇ ਬੇਨ ਸਟੋਕਸ

10/03/2020 4:24:05 PM

ਦੁਬਈ (ਭਾਸ਼ਾ) : ਵਿਸ਼ਵ ਦੇ ਸਿਖ਼ਰ ਹਰਫ਼ਨਮੌਲਾ ਬੇਨ ਸਟੋਕਸ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਲਈ ਯੂ.ਏ.ਈ. ਪਹੁੰਚਣਗੇ ਅਤੇ 6 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ  ਦੇ ਬਾਅਦ ਆਪਣੀ ਟੀਮ ਰਾਜਸਥਾਨ ਰਾਇਲਜ਼ ਨਾਲ ਜੁੜਣਗੇ।  ਸਟੋਕਸ ਬੀਮਾਰ ਪਿਤਾ ਦੀ ਦੇਖ਼ਭਾਲ ਲਈ ਨਿਊਜ਼ੀਲੈਂਡ ਵਿਚ ਸਨ ਜਿਸ ਕਾਰਨ ਉਹ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਸਕੇ ਸਨ। ਇਸ 29 ਸਾਲਾ ਖਿਡਾਰੀ ਨੇ ਪਾਕਿਸਤਾਨ ਖ਼ਿਲਾਫ਼ ਇੰਗਲੈਂਡ ਦੀ ਲੜੀ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ। ਉਹ ਕੈਂਸਰ ਨਾਲ ਪੀੜਤ ਪਿਤਾ ਦੀ ਦੇਖ਼ਭਾਲ ਲਈ ਕਰਾਇਸਟਚਰਚ ਚਲੇ ਗਏ ਸਨ।

ਇਹ ਵੀ ਪੜ੍ਹੋ:  ਕਮਾਲ ਖ਼ਾਨ ਨੇ ਧੋਨੀ ਦੀ ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ, ਕਿਹਾ-ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ

 

ਰਾਜਸਥਾਨ ਰਾਇਲਜ਼ ਨਾਲ ਜੁੜੇ ਇਕ ਸੂਤਰ ਨੇ ਦੱਸਿਆ, 'ਹਾਂ ਸਟੋਕਸ ਟੀਮ ਨਾਲ ਜੁੜਣਗੇ। ਉਹ ਐਤਵਾਰ ਨੂੰ ਯੂ.ਏ.ਈ. ਪਹੁੰਚ ਰਹੇ ਹਨ ਅਤੇ ਇਕਾਂਤਵਾਸ ਪੂਰਾ ਕਰਣ ਦੇ ਬਾਅਦ ਟੀਮ ਦੇ ਖਿਡਾਰੀਆਂ ਨੂੰ ਮਿਲਣਗੇ।' ਫਰੈਂਚਾਇਜੀ ਨੇ ਸਟੋਕਸ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਯੂ.ਏ.ਈ. ਲਈ ਨਿਕਲ ਗਏ ਹਨ। ਇੰਗਲੈਂਡ ਦੇ ਇਸ ਖਿਡਾਰੀ ਨੇ ਇਸ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ 'ਅਲਵਿਦਾ ਕਹਿਣਾ ਕਦੇ ਆਸਾਨ ਨਹੀਂ ਰਹਿੰਦਾ ਹੈ।'

ਇਹ ਵੀ ਪੜ੍ਹੋ:  IPL 2020 : ਧੋਨੀ ਨੇ ਜ਼ਾਹਰ ਕੀਤੀ ਚਿੰਤਾ, ਦੱਸਿਆ ਕਿਉਂ ਉਨ੍ਹਾਂ ਦੀ ਟੀਮ ਵਾਰ-ਵਾਰ ਹਾਰ ਰਹੀ ਹੈ ਮੈਚ

ਸਟੋਕਸ ਨੂੰ ਰਾਜਸਥਾਨ ਰਾਇਲਜ਼ ਨੇ 12.5 ਕਰੋੜ ਰੁਪਏ ਵਿਚ ਖ੍ਰੀਦਿਆ ਸੀ। ਇੰਗਲੈਂਡ ਨੂੰ 2019 ਵਿਚ ਵਨਡੇ ਵਿਸ਼ਵ ਕੱਪ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਖਿਡਾਰੀ ਨੂੰ 67 ਟੈਸਟ, 95 ਵਨਡੇ ਅਤੇ 26 ਟੀ20 ਅੰਤਰਰਾਸ਼ਟਰੀ ਦਾ ਅਨੁਭਵ ਹੈ।

ਇਹ ਵੀ ਪੜ੍ਹੋ: 2 ਘੰਟੇ 'ਚ ਕੋਵਿਡ-19 ਦੀ ਜਾਂਚ ਦਾ ਮਿਲੇਗਾ ਨਤੀਜਾ, ਰਿਲਾਇੰਸ ਨੇ ਵਿਕਸਤ ਕੀਤੀ RT-PCR ਕਿੱਟ


cherry

Content Editor

Related News