IPL 2020 : ਰਾਹੁਲ ਨੇ ਜਿੱਤੀ ਆਰੇਂਜ ਤਾਂ ਰਬਾਡਾ ਨੇ ਪਰਪਲ ਕੈਪ, ਦੇਖੋ ਪੂਰਾ ਰਿਕਾਰਡ
Wednesday, Nov 11, 2020 - 12:35 AM (IST)
ਦੁਬਈ- ਆਈ. ਪੀ. ਐੱਲ. 2020 'ਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਸਭ ਤੋਂ ਜ਼ਿਆਦਾ 670 ਦੌੜਾਂ ਬਣਾ ਕੇ ਆਰੇਂਜ ਕੈਪ 'ਤੇ ਕਬਜ਼ਾ ਕਰਨ ਸਫਲ ਰਹੇ। ਰਾਹੁਲ ਤੋਂ ਪਿੱਛੇ ਸ਼ਿਖਰ ਧਵਨ ਸੀ ਪਰ ਫਾਈਨਲ ਮੁਕਾਬਲੇ 'ਚ ਉਹ ਵੱਡਾ ਸਕੋਰ ਨਹੀਂ ਬਣਾ ਸਕੇ, ਜਿਸ ਕਾਰਨ ਆਰੇਂਜ ਕੈਪ ਰਾਹੁਲ ਦੇ ਕੋਲ ਹੀ ਰਹੀ। ਉੱਥੇ ਹੀ ਦਿੱਲੀ ਦੇ ਕਾਗਿਸੋ ਰਬਾਡਾ 30 ਵਿਕਟਾਂ ਦੇ ਨਾਲ ਪਰਪਲ ਕੈਪ ਜਿੱਤਣ 'ਚ ਸਫਲ ਰਹੇ। ਦੇਖੋ ਆਈ. ਪੀ. ਐੱਲ. ਇਤਿਹਾਸ 'ਚ ਹੁਣ ਤੱਕ ਕਿਹੜੇ ਖਿਡਾਰੀਆਂ ਨੂੰ ਮਿਲੀ ਹੈ ਆਰੇਂਜ ਤੇ ਪਰਪਲ ਕੈਪ-
ਆਈ. ਪੀ. ਐੱਲ. 'ਚ ਆਰੇਂਜ ਕੈਪ ਜੇਤੂ-
2008- ਸ਼ਾਨ ਮਾਰਸ਼ (616)
2009- ਮੈਥਿਊ ਹੇਡਨ (572)
2010- ਸਚਿਨ ਤੇਂਦੁਲਕਰ (618)
2011- ਕ੍ਰਿਸ ਗੇਲ (608)
2012- ਕ੍ਰਿਸ ਗੇਲ (733)
2013- ਮਾਈਕ ਹਸੀ (733)
2014- ਰੌਬਿਨ ਉਥੱਪਾ (640)
2015- ਡੇਵਿਡ ਵਾਰਨਰ (562)
2016- ਵਿਰਾਟ ਕੋਹਲੀ (973)
2017- ਡੇਵਿਡ ਵਾਰਨਰ (641)
2018- ਕੇਨ ਵਿਲੀਅਮਸਨ (735)
2019- ਡੇਵਿਡ ਵਾਰਨਰ (692)
2020- ਕੇ. ਐੱਲ. ਰਾਹੁਲ (670)
ਇਹ ਵੀ ਪੜ੍ਹੋ: ਰੋਹਿਤ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਬਣਾਇਆ ਵੱਡਾ ਰਿਕਾਰਡ
ਦੱਸ ਦੇਈਏ ਕਿ ਕੇ. ਐੱਲ. ਰਾਹੁਲ ਨੇ ਸੀਜ਼ਨ ਦੇ 14 ਮੈਚਾਂ 'ਚ 55 ਦੀ ਔਸਤ ਦੇ ਨਾਲ 670 ਦੌੜਾਂ ਬਣਾਈਆਂ। ਉਸਦੀ ਸਟ੍ਰਾਈਕ ਰੇਟ 129.34 ਰਹੀ ਜਦਕਿ ਔਸਤ 55. 83 ਰਹੀ। ਰਾਹੁਲ ਨੇ ਇਕ ਸੈਂਕੜਾ ਤਾਂ ਪੰਜ ਅਰਧ ਸੈਂਕੜੇ ਵੀ ਲਗਾਏ। ਉਸਦੇ ਬੱਲੇ ਤੋਂ 58 ਚੌਕੇ ਤੇ 23 ਛੱਕੇ ਵੀ ਲੱਗੇ।
ਆਈ. ਪੀ. ਐੱਲ. 'ਚ ਪਰਪਲ ਕੈਪ ਜੇਤੂ
2008- ਸੋਹੇਲ ਤਨਵੀਰ (22)
2009- ਆਰ. ਪੀ. ਸਿੰਘ (23)
2010- ਓਝਾ (21)
2011- ਲਸਿਥ ਮਲਿੰਗਾ (28)
2012- ਐੱਮ. ਮੋਰਕਲ (25)
2013- ਡੀਜੇ ਬ੍ਰਾਵੋ (32)
2014- ਮੋਹਿਤ ਸ਼ਰਮਾ (23)
2015- ਡੀਜੇ ਬ੍ਰਾਵੋ (26)
2016- ਭੁਵਨੇਸ਼ਵਰ ਕੁਮਾਰ (23)
2017- ਭੁਵਨੇਸ਼ਵਰ ਕੁਮਾਰ (26)
2018- ਐਂਡਰਿਊ ਟਾਈ (24)
2019- ਇਮਰਾਨ ਤਾਹਿਰ (26)
2020- ਕਾਗਿਸੋ ਰਬਾਡਾ (30)
ਰਬਾਡਾ ਨੇ 17 ਮੈਚਾਂ 'ਚ 18.26 ਦੀ ਔਸਤ ਨਾਲ ਸਭ ਤੋਂ ਜ਼ਿਆਦਾ 30 ਵਿਕਟਾਂ ਹਾਸਲ ਕੀਤੀਆਂ। ਆਈ. ਪੀ. ਐੱਲ. 2019 'ਚ ਵੀ ਰਬਾਡਾ ਨੇ 25 ਵਿਕਟਾਂ ਹਾਸਲ ਕੀਤੀਆਂ ਸਨ। ਫਿਲਹਾਲ ਇਸ ਸੀਜ਼ਨ 'ਚ ਉਨ੍ਹਾਂ ਨੇ 2 ਬਾਰ ਪਾਰੀ 'ਚ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਕੁੱਲ 65.4 ਓਵਰ ਗੇਂਦਬਾਜ਼ੀ ਕਰ 548 ਦੌੜਾਂ ਦਿੱਤੀਆਂ ਤੇ 30 ਵਿਕਟਾਂ ਹਾਸਲ ਕੀਤੀਆਂ। ਉਸਦੀ ਔਸਤ 13.13 ਰਹੀ।