IPL 2020: ਧੋਨੀ ਨੂੰ ਬੇਹੱਦ ਯਾਦ ਕਰ ਰਹੀ ਹੈ ਉਨ੍ਹਾਂ ਦੀ ''ਨੰਬਰ ਵਨ ਫੈਨ'', ਵੀਡੀਓ ਵਾਇਰਲ

Thursday, Sep 10, 2020 - 01:13 PM (IST)

IPL 2020: ਧੋਨੀ ਨੂੰ ਬੇਹੱਦ ਯਾਦ ਕਰ ਰਹੀ ਹੈ ਉਨ੍ਹਾਂ ਦੀ ''ਨੰਬਰ ਵਨ ਫੈਨ'', ਵੀਡੀਓ ਵਾਇਰਲ

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਇਸ ਸਾਲ ਆਈ.ਪੀ.ਐੱਲ. ਦਾ ਪ੍ਰਬੰਧ ਭਾਰਤ ਵਿਚ ਨਹੀਂ ਸਗੋਂ ਯੂ.ਏ.ਈ. ਵਿਚ ਕੀਤਾ ਗਿਆ ਹੈ। ਕੋਰੋਨਾ ਦੇ ਖ਼ਤਰੇ ਨੂੰ ਵੇਖਦੇ ਹੋਏ ਕਈ ਖਿਡਾਰੀ ਇਸ ਵਾਰ ਆਪਣੇ ਪਰਿਵਾਰ ਨੂੰ ਨਾਲ ਨਹੀਂ ਲੈ ਕੇ ਗਏ ਹਨ। ਆਈ.ਪੀ.ਐੱਲ. ਵਿਚ ਸਾਬਕਾ ਭਾਰਤੀ ਕਪਤਾਨ ਅਤੇ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਉਨ੍ਹਾਂ ਦੀ ਧੀ ਜੀਵਾ ਅਤੇ ਪਤਨੀ ਸਾਕਸ਼ੀ ਵਿਖਾਈ ਦਿੰਦੀ ਸੀ। ਹਾਲਾਂਕਿ ਇਸ ਵਾਰ ਕੋਰੋਨਾ ਦੇ ਖ਼ਤਰੇ ਨੂੰ ਵੇਖਦੇ ਹੋਏ ਧੋਨੀ ਪਰਿਵਾਰ ਨੂੰ ਨਾਲ ਨਹੀਂ ਲੈ ਕੇ ਗਏ ਹਨ। ਅਜਿਹੇ ਵਿਚ ਜੀਵਾ ਉਨ੍ਹਾਂ ਨੂੰ ਕਾਫ਼ੀ ਯਾਦ ਕਰ ਰਹੀ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਜੀਵਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਧੋਨੀ ਦੇ ਸਕੈਚ ਨਾਲ ਵਿਖਾਈ ਦਿੱਤੀ।

 
 
 
 
 
 
 
 
 
 
 
 
 
 
 

A post shared by ZIVA SINGH DHONI (@ziva_singh_dhoni) on



ਧੋਨੀ ਦੀ ਨੰਬਰ ਵਨ ਪ੍ਰਸ਼ੰਸਕ ਹੈ ਜੀਵਾ
ਜੀਵਾ ਧੋਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿਚ ਜੀਵਾ ਨੇ ਧੋਨੀ ਦਾ ਸਕੈਚ ਫੜਿਆ ਹੋਇਆ ਹੈ। ਸਾਕਸ਼ੀ ਧੀ ਤੋਂ ਪੁੱਛਦੀ ਹੈ ਕਿ ਇਹ ਕੌਣ ਹੈ ਜਿਸ ਦੇ ਜਵਾਬ ਵਿਚ ਜੀਵਾ ਕਹਿੰਦੀ ਹੈ ਕਿ ਇਹ ਪਾਪਾ ਹੈ। ਸਾਕਸ਼ੀ ਫਿਰ ਸਵਾਲ ਕਰਦੀ ਹੈ- ਤੈਨੂੰ ਭਰੋਸਾ ਹੈ? ਜਵਾਬ ਵਿਚ ਜੀਵਾ ਕਹਿੰਦੀ ਹੈ, ਹਾਂ ਮੈਨੂੰ ਭਰੋਸਾ ਹੈ। ਸਾਕਸ਼ੀ ਨੇ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਪਾਪਾ ਦੀ ਸਭ ਤੋਂ ਵੱਡੀ ਪ੍ਰਸ਼ੰਸਕ।

ਚੇਨੱਈ ਲਈ ਆਸਾਨ ਨਹੀਂ ਹੋਵੇਗਾ ਇਹ ਸੀਜਨ
ਚੇਨੱਈ ਸੁਪਰ ਕਿੰਗਸ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਤਿੰਨ ਵਾਰ ਖ਼ਿਤਾਬ ਆਪਣੇ ਨਾਮ ਕੀਤਾ ਹੈ। ਸੀ.ਐੱਸ.ਕੇ. ਨੇ ਨਾ ਸਿਰਫ ਤਿੰਨ ਵਾਰ ਆਈ.ਪੀ.ਐੱਲ. ਖ਼ਿਤਾਬ ਜਿੱਤਿਆ, ਸਗੋਂ ਉਹ ਆਈ.ਪੀ.ਐੱਲ. ਦੇ ਇਤਿਹਾਸ ਦੀ ਇਕੱਲੀ ਅਜਿਹੀ ਟੀਮ ਹੈ ਜੋ ਹਰ ਵਾਰ ਪਲੇਆਫ ਵਿਚ ਪਹੁੰਚੀ ਹੈ। ਪਿਛਲੇ ਸਾਲ ਵੀ ਚੇਨੱਈ ਫਾਈਨਲ ਵਿਚ ਪੁੱਜੀ ਸੀ, ਜਿੱਥੇ ਉਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਇਆ ਸੀ। ਮੁੰਬਈ ਨੇ ਰੋਮਾਂਚਕ ਮੁਕਾਬਲਾ 1 ਦੌੜ ਨਾਲ ਜਿੱਤ ਕੇ ਚੌਥਾ ਖ਼ਿਤਾਬ ਆਪਣੇ ਨਾਮ ਕੀਤਾ ਸੀ। ਚੇਨੱਈ ਲਈ ਹਾਲਾਂਕਿ ਇਸ ਸਾਲ ਕਾਫ਼ੀ ਮੁਸ਼ਕਲਾਂ ਹਨ, ਕਿਉਂਕਿ ਟੀਮ ਦੇ ਸਟਾਰ ਬੱਲੇਬਾਜ ਸੁਰੇਸ਼ ਰੈਨਾ ਅਤੇ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕਾਰਣਾਂ ਨਾਲ ਆਈ.ਪੀ.ਐੱਲ. ਨਾ ਖੇਡਣ ਦਾ ਫ਼ੈਸਲਾ ਕੀਤਾ ਹੈ।


author

cherry

Content Editor

Related News