ਧੀ ਨੂੰ ਯਾਦ ਕਰਕੇ ਭਾਵੁਕ ਹੋਏ ਕ੍ਰਿਕਟਰ ਮੁਹੰਮਦ ਸ਼ਮੀ, ਕਿਹਾ- ਕਈ ਮਹੀਨਿਆਂ ਤੋਂ ਨਹੀਂ ਮਿਲ ਸਕਿਆ

09/13/2020 10:34:28 AM

ਸਪੋਰਟਸ ਡੈਸਕ : ਆਈ.ਪੀ.ਐੱਲ. ਸ਼ੁਰੂ ਹੋਣ ਵਿਚ ਸਿਰਫ਼ 6 ਦਿਨ ਰਹਿ ਗਏ ਹਨ ਅਤੇ ਸਾਰੇ ਖਿਡਾਰੀਆਂ ਨੇ ਆਪਣੀ ਕਮਰ ਕੱਸ ਲਈ ਹੈ। ਉਥੇ ਹੀ ਤੇਜ਼ ਗੇਂਦਬਾਜ ਸ਼ਮੀ ਆਪਣੀ ਧੀ ਆਇਰਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਨੂੰ ਮੇਰੀ ਧੀ ਦੀ ਕਾਫ਼ੀ ਜ਼ਿਆਦਾ ਯਾਦ ਆ ਰਹੀ ਹੈ। ਦੱਸ ਦੇਈਏ ਕਿ ਆਈ.ਪੀ.ਐੱਲ. ਦੇ ਬਾਅਦ ਸ਼ਮੀ ਟੀਮ ਨਾਲ ਆਸਟਰੇਲੀਆ ਰਵਾਨਾ ਹੋ ਜਾਣਗੇ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ

PunjabKesari

ਦਰਅਸਲ ਇਸ ਸਮੇਂ ਸ਼ਮੀ ਯੂ.ਏ.ਈ. ਵਿਚ ਆਈ.ਪੀ.ਐੱਲ. ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ। ਉਥੇ ਹੀ ਧੀ ਆਇਰਾ ਦੀ ਗੱਲ ਆਉਣ 'ਤੇ ਉਹ ਭਾਵੁਕ ਹੋ ਗਏ। ਉਨ੍ਹਾਂ ਦੀ ਧੀ ਆਪਣੀ ਮਾਂ ਅਤੇ ਸ਼ਮੀ ਦੀ ਸਾਬਕਾ ਪਤਨੀ ਹਸੀਨ ਜਹਾਂ ਨਾਲ ਰਹਿੰਦੀ ਹੈ। ਉਨ੍ਹਾਂ ਨੇ ਕਿਹਾ- 'ਮੈਂ ਤਾਲਾਬੰਦੀ ਵਿਚ ਉਸ ਨੂੰ ਨਹੀਂ ਮਿਲ ਸਕਿਆ। ਉਹ ਤੇਜੀ ਨਾਲ ਵੱਡੀ ਹੋ ਰਹੀ ਹੈ। ਮੈਨੂੰ ਉਸ ਦੀ ਕਮੀ ਮਹਿਸੂਸ ਹੁੰਦੀ ਹੈ।' ਉਨ੍ਹਾਂ ਅੱਗੇ ਕਿਹਾ- 'ਸਾਨੂੰ ਕ੍ਰਿਕਟ ਖੇਡੇ ਕਾਫ਼ੀ ਸਮਾਂ ਹੋ ਗਿਆ ਹੈ। ਹਰ ਕਿਸੇ ਦੀ ਖੁਸ਼ੀ ਓਵੇਂ ਸੀ ਜਿਵੇਂ ਕਿ‌ ਚਾਕਲੇਟ ਦੀ ਦੁਕਾਨ ਵਿਚ ਬੱਚਿਆਂ ਦੀ ਹੁੰਦੀ ਹੈ।'

ਇਹ ਵੀ ਪੜ੍ਹੋ: WHO ਨੇ ਕਿਹਾ, ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ

PunjabKesari

ਪਿਛਲੇ ਸੀਜ਼ਨ ਵਿਚ ਟੀਮ ਦੇ ਪ੍ਰਮੁੱਖ ਗੇਂਦਬਾਜ ਰਹੇ ਆਰ ਅਸ਼ਵਿਨ ਦੇ ਦਿੱਲੀ ਕੈਪੀਟਲਸ ਟੀਮ ਨਾਲ ਜੁੜਨ ਕਾਰਨ ਸ਼ਮੀ ਦੀ ਜ਼ਿੰਮੇਦਾਰੀ ਵਧੇਗੀ ਅਤੇ ਉਹ ਇਸ ਚੁਣੌਤੀ ਲਈ ਤਿਆਰ ਹੈ। ਭਾਰਤ ਲਈ 49 ਟੈਸਟ, 77 ਵਨਡੇ ਅਤੇ 11 ਟੀ20 ਅੰਤਰਰਾਸ਼ਟਰੀ ਖੇਡਣ ਵਾਲੇ ਇਸ ਗੇਂਦਬਾਜ ਨੇ ਕਿਹਾ - ਮੈਂ ਹਮੇਸ਼ਾ ਆਪਣੀ ਭੂਮਿਕਾ ਨਿਭਾਉਣ ਅਤੇ ਆਪਣਾ 100 ਫ਼ੀਸਦੀ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਹਾਲਤ ਦੇ ਅਨੁਸਾਰ ਗੇਂਦਬਾਜੀ ਕਰਾਂਗਾ।'

ਇਹ ਵੀ ਪੜ੍ਹੋ: ਕੀ 'ਮਰਦ ਟਾਂਗੇ ਵਾਲਾ' ਆਏਗਾ ਕੰਗਣਾ ਰਣੌਤ ਦੀ ਮਦਦ ਲਈ?


cherry

Content Editor

Related News