IPL 2020: ਧੋਨੀ ਦੀ ਟੀਮ ਦਾ ਮੁੜ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

Friday, Sep 04, 2020 - 12:43 PM (IST)

ਦੁਬਈ (ਭਾਸ਼ਾ) : ਕੋਵਿਡ-19 ਨਾਲ ਪੀੜਤ ਦੀਪਕ ਚਾਹਰ ਅਤੇ ਰਿਤੁਰਾਜ ਗਾਇਕਵਾੜ ਨੂੰ ਛੱਡ ਕੇ ਚੇਨੱਈ ਸੁਪਰਕਿੰਗਸ (ਸੀ.ਐੱਸ.ਕੇ.) ਦੇ ਬਾਕੀ ਖਿਡਾਰੀ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਲਈ ਅਭਿਆਸ ਸ਼ੁਰੂ ਕਰ ਦੇਵੇਗੀ, ਕਿਉਂਕਿ ਤੀਜੇ ਦੌਰ ਦੇ ਟੈਸਟ ਦੇ ਬਾਅਦ ਉਨ੍ਹਾਂ ਸਾਰਿਆਂ ਦੇ ਨਤੀਜੇ ਨੈਗੇਟਿਵ ਆਏ ਹਨ। ਇਨ੍ਹਾਂ ਨਤੀਜਿਆਂ ਨਾਲ ਫਰੈਂਚਾਇਜ਼ੀ ਨੂੰ ਵੱਡੀ ਰਾਹਤ ਮਿਲੀ, ਕਿਉਂਕਿ ਪਿਛਲੇ ਹਫ਼ਤੇ ਉਸ ਦੇ 13 ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ।

ਇਹ ਵੀ ਪੜ੍ਹੋ: ਖਿਡਾਰੀਆਂ 'ਤੇ ਛਾਇਆ ਕੋਰੋਨਾ ਸੰਕਟ, ਹੁਣ ਇਨ੍ਹਾਂ 3 ਪਹਿਲਵਾਨਾਂ ਦੀ ਰਿਪੋਰਟ ਆਈ ਪਜ਼ੇਟਿਵ

ਟੂਰਨਾਮੈਂਟ 19 ਸਤੰਬਰ ਤੋਂ 3 ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੁਧਾਬੀ ਵਿਚ ਖੇਡਿਆ ਜਾਵੇਗਾ। ਸੀ.ਐੱਸ.ਕੇ. ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇ.ਐੱਸ. ਵਿਸ਼ਵਨਾਥਨ ਨੇ ਕਿਹਾ, 'ਅਭਿਆਸ ਅੱਜ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ 13 ਨੂੰ ਛੱਡ ਕੇ ਬਾਕੀ ਸਾਰਿਆਂ ਦਾ ਟੈਸਟ ਤੀਜੀ ਵਾਰ ਵੀ ਨੈਗੇਟਿਵ ਆਇਆ ਹੈ।  ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ ਉਨ੍ਹਾਂ ਦਾ ਇਕਾਂਤਵਾਸ (14 ਦਿਨ) ਪੂਰਾ ਕਰਣ ਦੇ ਬਾਅਦ ਫਿਰ ਤੋਂ ਟੈਸਟ ਕੀਤਾ ਜਾਵੇਗਾ।' ਦੀਪਕ ਅਤੇ ਰਿਤੁਰਾਜ ਦੇ ਇਲਾਵਾ ਚੇਨੱਈ ਟੀਮ ਸਟਾਫ ਦੇ 11 ਮੈਬਰਾਂ ਦਾ ਅਗਲੇ ਹਫ਼ਤੇ 14 ਦਿਨ ਦਾ ਇਕਾਂਤਵਾਸ ਪੂਰਾ ਹੋਣ ਦੇ ਬਾਅਦ 2 ਵਾਰ ਟੈਸਟ ਕੀਤਾ ਜਾਵੇਗਾ। ਅਭਿਆਸ ਸ਼ੁਰੂ ਕਰਣ ਤੋਂ ਪਹਿਲਾਂ ਉਨ੍ਹਾਂ ਦੇ 2 ਟੈਸਟ ਨੈਗੇਟਿਵ ਆਉਣੇ ਜ਼ਰੂਰੀ ਹਨ। ਇਸ ਦੌਰਾਨ ਧਾਕੜ ਆਫ ਸਪਿਨਰ ਹਰਭਜਨ ਸਿੰਘ ਦੇ ਟੀਮ ਨਾਲ ਜੁੜਣ ਵਿਚ ਦੇਰੀ ਨੂੰ ਲੈ ਕੇ ਇਨ੍ਹਾਂ ਖਿਡਾਰੀਆਂ ਅਤੇ ਸੀ.ਐੱਸ.ਕੇ. ਵੱਲੋਂ ਕੋਈ ਪੁਸ਼ਟੀ ਨਹੀਂ ਹੋ ਸਕੀ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਨਿੱਜੀ ਕਾਰਣਾਂ ਤੋਂ ਟੂਰਨਾਮੇਂਟ ਤੋਂ ਹੱਟ ਸਕਦੇ ਹਨ। ਵਿਸ਼ਵਨਾਥਨ ਨੇ ਇਸ 'ਤੇ ਟਿੱਪਣੀ ਕਰਣ ਤੋਂ ਇਨਕਾਰ ਕਰ ਦਿੱਤਾ। ਸੀ.ਐੱਸ.ਕੇ. ਕੋਲ ਹਰਭਜਨ ਦੇ ਅਲਵਾ 3 ਹੋਰ ਪ੍ਰਮੁੱਖ ਸਪਿਨਰ ਹਨ। ਇਨ੍ਹਾਂ ਵਿਚ ਲੈੱਗ ਸਪਿਨਰ ਇਮਰਾਨ ਤਾਹਿਰ, ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਅਤੇ ਲੈੱਗ ਸਪਿਨਰ ਪਿਊਸ਼ ਚਾਵਲਾ ਸ਼ਾਮਲ ਹਨ।  

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ


cherry

Content Editor

Related News