IPL 2020 : ਸ਼੍ਰੀਲੰਕਾ ਤੋਂ ਬਾਅਦ ਹੁਣ UAE ਨੇ ਦਿੱਤੀ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਪੇਸ਼ਕਸ਼

05/10/2020 2:05:40 PM

ਨਵੀਂ ਦਿੱਲੀ : ਸ਼੍ਰੀਲੰਕਾ ਤੋਂ ਬਾਅਦ ਅਮੀਰਾਤ ਕ੍ਰਿਕਟ ਬੋਰਡ ਨੇ ਯੂ. ਏ. ਈ. ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੁਅੱਤਲ ਸੀਜ਼ਨ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਯੂ. ਏ. ਈ. ਆਈ.ਪੀ. ਐੱਲ. ਦੀ ਮੇਜ਼ਬਾਨੀ ਕਰਨ ਲਈ ਕੋਈ ਅਜਨਬੀ ਦੇਸ਼ ਨਹੀਂ ਹੈ। ਭਾਰਤ ਵਿਚ ਆਮ ਚੋਣਾਂ ਦੇ ਨਾਲ ਤਾਰੀਖਾਂ ਦੇ ਟਕਰਾਅ ਤੋਂ ਬਚਣ ਲਈ 2014 ਵਿਚ ਵੀ ਯੂ. ਏ. ਈ. ਨੇ 20 ਮੈਚਾਂ ਦਾ ਆਯੋਜਨ ਕੀਤਾ ਸੀ। ਇਸ ਪ੍ਰਸਤਾਅ ਤੋਂ ਬਾਅਦ ਭਾਰਤੀ ਬੋਰਡ (ਬੀ. ਸੀ. ਸੀ. ਆਈ.) ਦੇ ਇਸ ਫੈਸਲੇ 'ਤੇ ਕੋਈ ਪ੍ਰਤੀਕਿਰਿਆ ਦੀ ਉਮੀਦ ਨਹੀਂ ਕੀਤੀ ਜਾ ਰਹੀ ਹੈ। 

PunjabKesari

ਬੀ. ਸੀ. ਸੀ. ਆਈ. ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਯੂ. ਏ. ਈ. ਨੇ ਆਈ. ਪੀ. ਐੱਲ. ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ ਪਰ ਫਿਲਹਾਲ ਇਸ 'ਤੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸ ਦੌਰਾਨ ਯਾਤਰਾ ਕਰਨ ਦਾ ਕੋਈ ਸਵਾਲ ਨਹੀਂ ਉੱਠਦਾ। ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਨੂੰ ਲੈ ਕੇ ਫਿਰ ਤੋਂ ਸ਼ੂਰੂ ਕਰਨ ਦੀ ਉਮੀਦ ਛੱਡ ਦਿੱਤੀ ਹੈ ਕਿਉਂਕਿ ਭਾਰਤ ਵਿਚ ਅਜੇ ਵੀਕੋਰੋਨਾ ਦੇ ਕੇਸ ਕਾਫੀ ਜ਼ਿਆਦਾ ਹੈ। ਅਜਿਹੇ ਹਾਲਾਤ 'ਚ ਜਿੱਥੇ ਸਰਕਾਰ ਖੇਡ ਟੂਰਨਾਮੈਂਟਸ 'ਤੇ ਰੋਕ ਨਹੀਂ ਲਗਾ ਪਾ ਰਹੀ ਇਸ ਵਿਚਾਲੇ ਕੀ ਬੀ. ਸੀ. ਸੀ. ਆਈ. ਆਈ. ਪੀ. ਐੱਲ. ਨੂੰ ਵਿਦੇਸ਼ੀ ਧਰਤੀ 'ਤੇ ਲਿਜਾ ਸਕੇਗੀ। ਜਿਵੇਂ ਕੀ ਬੋਰਡ ਨੇ 2009 (ਦੱਖਣੀ ਅਫਰੀਕਾ) ਅਤੇ 2014 (ਯੂ. ਏ. ਈ.) ਵਿਚ ਕੀਤਾ ਸੀ? ਧੂਮਲ ਨੇ ਕਿਹਾ ਕਿ ਖਿਡਾਰੀਆਂ ਅਤੇ ਸਾਰੇ ਮੈਂਬਰਾਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਹੈ। ਫਿਲਹਾਲ ਪੂਰੀ ਦੁਨੀਆ ਦੀ ਯਾਤਰਾ ਇਕ ਠਹਿਰਾਵ 'ਤੇ ਆ ਗਈ ਹੈ। ਇਸ ਲਈ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਲੈ ਕੇ ਅਸੀਂ ਫੈਸਲਾ ਕਰ ਸਕੀਏ। ਦੱਸ ਦਈਏ ਕਿ ਯੂ. ਏ. ਈ. ਤੋਂ ਪਹਿਲਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਵੀ ਬੀ. ਸੀ. ਸੀ. ਆਈ. ਨੂੰ ਆਈ. ਪੀ. ਐੱਲ. ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕਰ ਚੁੱਕਾ ਹੈ।


Ranjit

Content Editor

Related News