ਇੰਟਰਵਿਊ ਦੌਰਾਨ ਵਾਟਸਨ ਦੇ ਬੇਟੇ ਨੇ ਦੱਸਿਆ ਪਿਤਾ ਤੋਂ ਬਾਅਦ ਕੌਣ ਹੈ ਪਸੰਦੀਦਾ ਕ੍ਰਿਕਟਰ (Video)

Wednesday, Apr 24, 2019 - 06:15 PM (IST)

ਇੰਟਰਵਿਊ ਦੌਰਾਨ ਵਾਟਸਨ ਦੇ ਬੇਟੇ ਨੇ ਦੱਸਿਆ ਪਿਤਾ ਤੋਂ ਬਾਅਦ ਕੌਣ ਹੈ ਪਸੰਦੀਦਾ ਕ੍ਰਿਕਟਰ (Video)

ਸਪੋਰਟਸ ਡੈਸਕ : ਮੰਗਲਵਾਰ ਨੂੰ ਸ਼ੇਨ ਵਾਟਸਨ ਦੀ 96 ਦੌੜਾਂ ਦੀ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ 'ਤੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਵਾਟਸਨ ਨੇ ਆਪਣੇ ਬੇਟੇ ਜੂਨੀਅਰ ਵਾਟਸਨ ਵਿਲਿਅਮ ਦਾ ਇੰਟਰਵਿਊ ਲਿਆ ਜਿਸ ਵਿਚ ਉਸ ਨੇ ਪਿਤਾ ਵਾਟਸਨ ਨੂੰ ਛੱਡ ਕੇ ਮਹਿੰਦਰ ਸਿੰਘ ਧੋਨੀ ਦਾ ਖੁੱਦ ਨੂੰ ਫੈਨ ਦੱਸਿਆ ਹੈ।

ਇੰਟਰਵਿਊ ਦੌਰਾਨ ਵਾਟਸਨ ਨੇ ਆਪਣੇ ਬੇਟੇ ਤੋਂ ਪੁੱਛਿਆ ਕਿ ਆਪਣੇ ਪਿਤਾ ਨੂੰ ਛੱਡ ਕੇ ਉਹ ਕਿਸ ਖਿਡਾਰੀ ਦਾ ਫੈਨ ਹੈ ਤਾਂ ਬੇਟਾ ਜਵਾਬ ਦਿੰਦਾ ਹੈ ਧੋਨੀ। ਇਸ 'ਤੇ ਵਾਟਸਨ ਨੇ ਵਜ੍ਹਾ ਪੁੱਛੀ ਤਾਂ ਉਸ ਦੇ ਬੇਟੇ ਨੇ ਬੇਹੱਦ ਮਾਸੂਮੀਅਤ ਨਾਲ ਜਵਾਬ ਦਿੱਤਾ ਕਿ ਉਹ ਧੋਨੀ ਨੂੰ ਪਸੰਦ ਕਰਦਾ ਹੈ ਕਿਉਂਕਿ ਉਹ ਬਹੁਤ ਚੰਗੇ ਹਨ ਅਤੇ ਹਮੇਸ਼ਾ ਛੱਕੇ ਲਾਉਂਦੇ ਹਨ।

ਜੂਨੀਅਰ ਵਾਟਸਨ ਵਿਲਿਅਮ ਨੇ ਚੇਨਈ ਸੁਪਰ ਕਿੰਗਜ਼ ਟੀਮ ਵਿਚ ਇਮਰਾਨ ਤਾਹਿਰ ਦੇ ਬੇਟੇ ਜਿਬਰਾਨ ਨੂੰ ਆਪਣਾ ਦੋਸਤ ਦੱਸਿਆ ਹੈ। ਇਹ ਦੋਵੇਂ ਅਕਸਰ ਇਕੱਠੇ ਮਸਤੀ ਕਰਦੇ ਦਿਖਾਈ ਦਿੰਦੇ ਹਨ। ਵਿਲਿਅਮ ਆਪਮੇ ਪਿਤਾ ਨੂੰ ਰੋਲ ਮਾਡਲ ਮੰਨਦੇ ਹਨ ਅਤੇ ਉਨ੍ਹਾਂ ਦੇ ਸਭ ਤੋਂ ਵੱਡੇ ਫੈਨ ਹਨ। ਜ਼ਿਕਰਯੋਗ ਹੈ ਕਿ ਹੈਦਰਾਬਾਦ ਨੇ 3 ਵਿਕਟਾਂ ਦੇ ਨੁਕਸਾਨ 'ਤੇ ਚੇਨਈ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ ਜਿਸਦਾ ਪਿੱਛਾ ਕਰਨ ਉੱਤਰੀ ਚੇਨਈ ਨੇ 4 ਵਿਕਟਾਂ ਗੁਆ ਕੇ ਇਕ ਗੇਂਦ ਰਹਿੰਦਿਆਂ ਮੈਚ ਜਿੱਤ ਲਿਆ।


Related News