Punjab: ਗੱਡੀ 'ਚ ਪਵਾਇਆ ਪੈਟਰੋਲ ਨਿਕਲਿਆ ਪਾਣੀ, ਖ਼ਰਾਬ ਹੋ ਰਹੇ ਵਾਹਨ, ਹੈਰਾਨ ਕਰੇਗਾ ਪੂਰਾ ਮਾਮਲਾ
Monday, Mar 03, 2025 - 11:14 AM (IST)

ਅੱਚਲ ਸਾਹਿਬ (ਗੋਰਾ ਚਾਹਲ)-ਬਟਾਲਾ ਜਲੰਧਰ ਰੋਡ ’ਤੇ ਅੱਡਾ ਅੱਚਲ ਸਾਹਿਬ ਦੇ ਨਜ਼ਦੀਕ ਪੈਂਦੇ ਐੱਚ. ਪੀ. ਮਰਵਾਹਾ ਪੈਟਰੋਲ ਪੰਪ ਚਾਹਲ ਕਲਾਂ ਤੋਂ ਲੋਕਾਂ ਨੇ ਮੋਟਰਸਾਈਕਲਾਂ ’ਚ ਤੇਲ ਪਵਾਇਆ, ਜਿਸ ਤੋਂ ਬਾਅਦ ਮੋਟਰਸਾਈਕਲ ਸਟਾਰਟ ਨਾ ਹੋਣ ’ਤੇ ਜਦੋਂ ਮਕੈਨਿਕ ਕੋਲ ਜਾ ਕੇ ਦਿਖਾਇਆ ਤਾਂ ਪੈਟਰੋਲ ਦੀ ਜਗ੍ਹਾ ’ਤੇ ਪਾਣੀ ਨਿਕਲਿਆ। ਇਸ ਦੌਰਾਨ ਲੋਕਾਂ ਨੇ ਗੁੱਸੇ ਵਿਚ ਆ ਕੇ ਪੈਟਰੋਲ ਪੰਪ ਦੇ ਮਾਲਕ ਖਿਲਾਫ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕਰ ਕੇ ਘਰ ਆ ਰਹੇ ਬਜ਼ੁਰਗ ਜੋੜੇ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਤ
ਇਸ ਮੌਕੇ ਹਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚਾਹਲ ਕਲਾਂ, ਮਹਿਤਾਬ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਸੰਦਲਪੁਰ, ਜਸਵੰਤ ਸਿੰਘ, ਜੋਬਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਗਾਹਕਾਂ ਨੇ ਦੱਸਿਆ ਕਿ ਜਦੋਂ ਅਸੀਂ ਅੱਜ ਪੈਟਰੋਲ ਪੰਪ ਤੋਂ ਪੈਟਰੋਲ ਪਵਾਇਆ ਤਾਂ ਮੋਟਰਸਾਈਕਲ ਕੁਝ ਹੀ ਦੂਰੀ ’ਤੇ ਜਾ ਕੇ ਬੰਦ ਹੋ ਗਏ, ਜਿਸ ਤੋਂ ਬਾਅਦ ਨੇੜੇ ਪੈਂਦੇ ਮਕੈਨਿਕ ਕੋਲੋਂ ਪੈਟਰੋਲ ਦੀ ਟੈਂਕੀ ਨੂੰ ਚੈੱਕ ਕੀਤਾ ਤਾਂ ਉਸ ’ਚੋਂ ਪੈਟਰੋਲ ਦੀ ਜਗ੍ਹਾ ’ਤੇ ਵੱਡੀ ਮਾਤਰਾ ਵਿਚ ਗਾਰ ਵਾਲਾ ਪਾਣੀ ਨਿਕਲਿਆ, ਦੇ ਸਬੰਧੀ ਅਸੀਂ ਪੰਪ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਲਈ ਪੰਪ ’ਤੇ ਗਏ ਤਾਂ ਉਨ੍ਹਾਂ ਵੱਲੋਂ ਵੀ ਸਾਡੇ ਨਾਲ ਦੁਰਵਿਹਾਰ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਹਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੈਂ ਤੇਲ ਪਵਾ ਕੇ ਸ੍ਰੀ ਗੋਇੰਦਵਾਲ ਸਾਹਿਬ ਪਰਿਵਾਰ ਸਮੇਤ ਜਾਣਾ ਹੈ ਅਤੇ ਪੈਟਰੋਲ ਦੀ ਜਗ੍ਹਾ ਪਾਣੀ ਨਿਕਲਣ ਕਾਰਨ ਮੈਨੂੰ ਕਾਫੀ ਪ੍ਰੇਸ਼ਾਨੀ ਆ ਰਹੀ, ਕੁਝ ਲੋਕਾਂ ਨੇ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਪਹਿਲਾਂ ਵੀ ਇਸ ਪੈਟਰੋਲ ਪੰਪ ਤੋਂ ਕਈ ਵਾਰ ਤੇਲ ਦੀ ਜਗ੍ਹਾ ’ਤੇ ਪਾਣੀ ਨਿਕਲਣ ਦੇ ਕਾਫੀ ਵਾਰ ਮਾਮਲੇ ਸਾਹਮਣੇ ਆਏ ਹਨ ਪਰ ਪੰਪ ਦੇ ਅਧਿਕਾਰੀਆਂ ਵੱਲੋਂ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ- ਫੁਕਰੇਬਾਜ਼ੀ 'ਚ ਆਏ ਚਾਰ ਨੌਜਵਾਨਾਂ ਨੂੰ ਪੈਲੇਸ 'ਚ ਫਾਇਰਿੰਗ ਕਰਨੀ ਪਈ ਮਹਿੰਗੀ, ਫਿਰ...
ਉਨ੍ਹਾਂ ਨੇ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਪੰਪ ਨੂੰ ਤੁਰੰਤ ਸੀਲ ਕੀਤਾ ਜਾਵੇ ਅਤੇ ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਜੋ ਅੱਗੇ ਤੋਂ ਅਜਿਹਾ ਗਾਹਕਾਂ ਨਾਲ ਨਾ ਹੋਵੇ। ਇਸ ਸਬੰਧੀ ਪੰਪ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਪ ’ਤੇ ਕੁਝ ਰਿਪੇਰਿੰਗ ਦਾ ਕੰਮ ਕੀਤਾ ਗਿਆ ਹੈ, ਜਿਸ ਕਾਰਨ ਰਾਤ ਨੂੰ ਬਾਰਿਸ਼ ਹੋਣ ਕਾਰਨ ਟੈਂਕੀ ਵਿਚ ਪਾਣੀ ਚਲਾ ਗਿਆ ਅਤੇ ਜਲਦੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ ਇਸ ਸਬੰਧੀ ਪੰਪ ਦੇ ਮਾਲਕ ਸੌਰਵ ਮਰਵਾਹਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿੰਨੇ ਵੀ ਗਾਹਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਭਰਭਾਈ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8