IPL 2019 : ਬੈਂਗਲੁਰੂ ਦੀ ਲਗਾਤਾਰ 6ਵੀਂ ਹਾਰ, ਦਿੱਲੀ ਨੇ 4 ਵਿਕਟਾਂ ਨਾਲ ਜਿੱਤਿਆ ਮੈਚ

Sunday, Apr 07, 2019 - 07:26 PM (IST)

ਬੈਂਗਲੁਰੂ- ਆਈ. ਪੀ. ਐੱਲ. ਸੀਜ਼ਨ 12 ਦਾ 20ਵਾਂ ਮੈਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਗਿਆ, ਜਿਸ ਵਿਚ ਦਿੱਲੀ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਦਿੱਲੀ ਨੂੰ 150 ਦੌਡ਼ਾਂ ਦੀ ਟੀਚਾ ਦਿੱਤਾ, ਜਿਸ ਨੂੰ ਦਿੱਲੀ ਨੇ 6 ਵਿਕਟਾਂ ਦੇ ਨੁਕਸਾਨ 'ਤੇ 7 ਗੇਂਦਾਂ ਬਾਕੀ ਰਹਿੰਦਿਆ ਹਾਸਲ ਕਰ ਲਿਆ।

PunjabKesari

ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਲਗਾਤਾਰ ਖਰਾਬ ਫਾਰਮ 'ਚ ਚਲ ਰਹੇ ਭਾਰਤੀ ਟੀਮ ਅਤੇ ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਇਸ ਮੈਚ ਵਿਚ ਵੀ ਫੇਲ ਹੋ ਗਏ। ਸ਼ਿਖਰ ਧਵਨ ਪਹਿਲੀ ਗੇਂਦ ਟਿਮ ਸਾਊਥੀ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਸ਼ਰੇਅਸ ਅਈਅਰ ਅਤੇ ਪ੍ਰਿਥਵੀ ਸ਼ਾਹ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 69 ਤੱਕ ਲੈ ਗਏ। ਸ਼ਾਹ ਵੀ ਆਪਣੀ ਪਾਰੀ 28 ਦੌੜਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਪਵਨ ਨੇਗੀ ਦੀ ਗੇਂਦ 'ਤੇ ਅਕਸ਼ਦੀਪ ਨਾਥ ਦਾ ਸ਼ਿਕਾਰ ਹੋ ਗਏ। ਤੀਜਾ ਝਟਕਾ ਦਿੱਲੀ ਨੂੰ ਕੋਲਿਨ ਇਨਗ੍ਰਾਮ (22) ਦੇ ਰੂਪ 'ਚ ਲੱਗਾ। ਇਸ ਦੌਰਾਨ ਕਪਤਾਨ ਸ਼੍ਰੇਅਸ ਅਈਅਰ ਨੇ ਕਪਤਾਨੀ ਪਾਰੀ ਖੇਡਦਿਆਂ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਸ਼੍ਰੇਅਸ ਅਈਅਰ 67 ਦੌਡ਼ਾਂ ਬਣਾ ਕੇ ਨਵਦੀਪ ਸੈਣੀ ਦੀ ਗੇਂਦ 'ਤੇ ਚਾਹਲ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਕ੍ਰਿਸ ਮੌਰਿਸ ਬਿਨਾ ਖਾਤਾ ਖੋਲ੍ਹੇ ਇਸੇ ਓਵਰ ਵਿਚ ਸੈਣੀ ਦਾ ਸ਼ਿਕਾਰ ਹੋ ਗਏ।

PunjabKesari

ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਦੀ ਸਲਾਮੀ ਜੋਡ਼ੀ ਟੀਮ ਨੂੰ ਚੰਗੀ ਸ਼ੁਰੂਆਤ ਨਾ ਦਿਵਾ ਸਕੀ। ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ 9 ਦੌਡ਼ਾਂ ਬਣਾ ਕੇ ਕ੍ਰਿਸ ਮੌਰਿਸ ਦੀ ਗੇਂਦ 'ਤੇ ਸੰਦੀਪ ਲਾਮਿਛਾਨੇ ਨੂੰ ਕੈਚ ਦੇ ਬੈਠੇ। ਦਿੱਲੀ ਨੂੰ ਦੂਜੀ ਸਫਲਤਾ ਰਬਾਡਾ ਨੇ ਡਿਵਿਲੀਅਰਜ਼ ਨੂੰ 17 ਦੌਡ਼ਾਂ 'ਤੇ ਆਊਟ ਕਰ ਕੇ ਦਿਵਾਈ। ਇਸ ਤੋਂ ਬਾਅਦ ਮਾਰਕਸ ਸਟੋਨਿਸ 15 ਅਤੇ ਮੋਈਨ ਅਲੀ 32 ਦੌਡ਼ਾਂ ਬਣਾ ਕੇ ਆਊਟ ਹੋਏ। ਇਸ ਦੌਰਾਨ ਕਪਤਾਨ ਕੋਹਲੀ ਨੇ ਕਪਤਾਨੀ ਪਾਰੀ ਖੇਡੀ ਪਰ ਉਹ ਵੀ ਆਪਣੀ ਪਾਰੀ 41 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਰਬਾਡਾ ਦੀ ਗੇਂਦ ਦੇ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਅਈਅਰ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵੀ ਰਬਾਡਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖੀ। ਉਸ ਨੇ ਆਪਣੀ ਇਸ ਦਮਦਾਰ ਗੇਂਦਬਾਜ਼ੀ ਨਾਲ ਅਕਸ਼ਦੀਪ (19) ਅਤੇ ਪਵਨ ਨੇਗੀ ਨੂੰ ਜੀਰੋ ਦੇ ਸਕੋਰ 'ਤੇ ਪਵੇਲੀਅਨ ਭੇਜ ਦਿੱਤਾ। ਦਿੱਲੀ ਨੂੰ 8ਵੀਂ ਸਫਲਤਾ ਕ੍ਰਿਸ ਮੌਰਿਸ ਨੇ ਮੁਹੰਮਦ ਸਿਰਾਜ ਨੂੰ 1 ਦੌਡ਼ 'ਤੇ ਆਊਟ ਕਰ ਕੇ ਦਿਵਾਈ।

PunjabKesari

ਟੀਮਾਂ :
ਰਾਇਲ ਚੈਲੰਜਰਜ਼ ਬੈਂਗਲੌਰ
: ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ.ਬੀ. ਡਿਵਿਲਿਅਰਜ਼, ਮਾਰਕਸ ਸਟੋਨੀਜ਼, ਮੋਈਨ ਅਲੀ, ਅਕਸ਼ਦੀਪ ਨਾਥ, ਪਵਨ ਨੇਗੀ, ਟਿਮ ਸਾਊਥੀ, ਨਵਦੀਪ ਸੈਨੀ, ਯੂਜਵੇਂਦਰ ਚਾਹਲ, ਮੁਹੰਮਦ ਸਿਰਾਜ।
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ (ਕਪਤਾਨ), ਰਿਸ਼ਭ ਪੰਤ, ਰਾਹੁਲ ਤੇਵਟਿਆ, ਕੋਲਿਨ ਇਨਗ੍ਰਾਮ, ਕ੍ਰਿਸ ਮੌਰਿਸ, ਅਕਸ਼ਰ ਪਟੇਲ, ਕਾਗਿਸੋ ਰਬਾਡਾ, ਇਸ਼ਾਂਤ ਸ਼ਰਮਾ, ਸੰਦੀਪ ਲਾਮਿਛਾਨੇ।


Related News