ਧੋਨੀ ਦੇ ਨਾਲ ਫੋਟੋ ਸ਼ੇਅਰ ਕਰਨ ਤੋਂ ਬਾਅਦ ਪ੍ਰਿਟੀ ਨੇ ਲਿਖਿਆ- ''ਅਗਵਾ ਕਰ ਲਵਾਂਗੀ''

05/07/2019 4:16:40 PM

ਜਲੰਧਰ : ਕਿੰਗਜ਼ ਇਲੈਵਨ ਪੰਜਾਬ ਇਸ ਸੀਜ਼ਨ ਵੀ ਪਲੇਆਫ ਵਿਚ ਪਹੁੰਚਣ 'ਚ ਸਫਲ ਰਹੀ। ਹਾਲਾਂਕਿ ਪੰਜਾਬ ਨੇ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਪਰ ਜਿਵੇਂ ਜਿਵੇਂ ਟੂਰਨਾਮੈਂਟ ਅੱਗੇ ਵੱਧਦਾ ਗਿਆ ਇਹ ਟੀਮ ਹੁੰਦੀ ਰਹੀ। ਇਸ ਵਿਚਾਲੇ ਟੀਮ ਦੀ ਸਹਿ ਮਾਲਕਣ ਪ੍ਰਿਟੀ ਜ਼ਿੰਟਾ ਚਰਚਾ 'ਚ ਰਹੀ। ਹੁਣ ਸੋਸ਼ਲ ਮੀਡੀਆ 'ਤੇ ਆਪਣੀ ਇਸ ਪੋਸਟ ਨੂੰ ਲੈ ਕੇ ਪ੍ਰਿਟੀ ਚਰਚਾ 'ਚ ਹੈ ਜਿਸ ਵਿਚ ਉਸ ਨੇ ਧੋਨੀ ਦੇ ਨਾਲ ਹੱਥ ਮਿਲਾਉਣ ਦੀ ਫੋਟੋ ਸ਼ੇਅਰ ਕਰ ਕੈਪਸ਼ਨ 'ਚ ਉਸਦੀ ਬੇਟੀ ਜੀਵਾ ਨੂੰ ਕਿਡਨੈਪ ਕਰਨ ਦਾ ਜ਼ਿਕਰ ਕੀਤਾ ਹੈ।

PunjabKesari

ਦਰਅਸਲ, ਆਈ. ਪੀ. ਐੱਲ. ਇਤਿਹਾਸ ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਇਸ ਲਈ ਇਸ ਸੀਜ਼ਨ ਵਿਚ ਧੋਨੀ ਦੀ ਟੀਮ ਫਿਰ ਪਲੇਆਫ ਵਿਚ ਪਹੁੰਚਣ 'ਚ ਸਫਲ ਰਹੀ। ਹੁਣ ਪ੍ਰਿਟੀ ਨੇ ਧੋਨੀ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ, ''ਕੈਪਟਨ ਕੂਲ ਦੇ ਮੇਰੇ ਇਲਾਵਾ ਬਹੁਤ ਸਾਰੇ ਫੈਂਸ ਹਨ ਪਰ ਅਜੇ ਮੇਰੀ ਇਮਾਨਦਾਰੀ ਉਸਦੀ ਬੇਟੀ ਜੀਵਾ ਲਈ ਹੈ। ਮੈਂ ਉਸ ਨੂੰ ਕਿਡਨੈਪ ਕਰਨਾ ਚਾਹੁੰਦੀ ਹਾਂ। ਹੁਣ ਤੁਸੀਂ ਦੱਸੋ ਕਿ ਇਸ ਫੋਟੋ ਦੀ ਕੈਪਸ਼ਨ ਕੀ ਹੋਵੇ।

PunjabKesari


Related News