IPL 2019 : ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ

Wednesday, Apr 17, 2019 - 11:18 PM (IST)

IPL 2019 : ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ

ਹੈਦਰਾਬਾਦ- ਲੈੱਗ ਸਪਿਨਰ ਰਾਸ਼ਿਦ ਖਾਨ (17 ਦੌੜਾਂ 'ਤੇ 2 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ  ਦੇ ਸ਼ਾਨਦਾਰ ਪ੍ਰਦਰਸ਼ਨ ਤੇ ਓਪਨਰਾਂ ਡੇਵਿਡ ਵਾਰਨਰ (50) ਤੇ ਜਾਨੀ ਬੇਅਰਸਟ੍ਰਾ (ਅਜੇਤੂ 61) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਚੋਟੀ ਦੀ ਟੀਮ ਤੇ ਪਿਛਲੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ 'ਚ ਬੁੱਧਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਉਸ ਦਾ ਜੇਤੂ ਰੱਥ ਰੋਕ ਦਿੱਤਾ। ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਇਸ ਮੁਕਾਬਲੇ 'ਚ ਖੇਡਣ ਉੱਤਰੀ ਚੇਨਈ ਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ।

PunjabKesari

ਹੈਦਰਾਬਾਦ ਨੇ 16.5 ਓਵਰਾਂ 'ਚ 4 ਵਿਕਟਾਂ 'ਤੇ 137 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਚੇਨਈ ਦੀ ਟੀਮ ਇਸ ਮੁਕਾਬਲੇ 'ਚ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਉੱਤਰੀ ਤੇ ਟੀਮ ਦੀ ਕਪਤਾਨੀ ਸੁਰੇਸ਼ ਰੈਨਾ ਨੇ ਸੰਭਾਲੀ। ਹਾਲਾਂਕਿ ਧੋਨੀ ਦੇ ਨਾ ਖੇਡਣ ਦਾ ਅਸਰ ਚੇਨਈ ਦੀ ਬੱਲੇਬਾਜ਼ੀ 'ਤੇ ਸਾਫ ਨਜ਼ਰ ਆਇਆ ਤੇ ਟੀਮ 132 ਤੱਕ ਹੀ ਪਹੁੰਚ ਸਕੀ। 

PunjabKesari

ਚੇਨਈ ਵਲੋਂ ਓਪਨਰ ਫਾਫ ਡੂ ਪਲੇਸਿਸ ਨੇ ਸਭ ਤੋਂ ਜ਼ਿਆਦਾ 45 ਦੌੜਾਂ ਬਣਾਈਆਂ।  ਸ਼ੇਨ ਵਾਟਸਨ ਨੇ 29 ਗੇਂਦਾਂ 'ਚ 4 ਚੌਕਿਆਂ ਦੇ ਸਹਾਰੇ 31 ਦੌੜਾਂ ਦਾ ਯੋਗਦਾਨ ਦਿੱਤਾ।  ਵਾਟਸਨ ਤੇ ਡੂ ਪਲੇਸਿਸ ਨੇ ਪਹਿਲੀ ਵਿਕਟ ਲਈ 9.5 ਓਵਰਾਂ 'ਚ 79 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਪਰ ਬਾਅਦ ਦੇ ਬੱਲੇਬਾਜ਼ ਦੌੜ ਗਤੀ ਨੂੰ ਤੇਜ਼ੀ ਨਹੀਂ ਦੇ ਸਕੇ। ਚੇਨਈ ਨੇ ਇਸ ਸਾਂਝੇਦਾਰੀ  ਦੇ ਟੁੱਟਣ  ਤੋਂ ਬਾਅਦ ਆਖਰੀ 10.1 ਓਵਰਾਂ 'ਚ ਸਿਰਫ 53 ਦੌੜਾਂ ਜੋੜੀਆਂ।

PunjabKesari

 


Related News