VIDEO: ਸਿਰਫ ਇਕ ਸੈਕਿੰਡ ਰਹਿੰਦੇ ਹੀ ਜਦ ਧੋਨੀ ਨੇ ਅਚਾਨਕ ਲਿਆ ਰੀਵਿਊ
Sunday, Mar 24, 2019 - 03:08 PM (IST)

ਸਪੋਰਟਸ ਡੈਸਕ- ਕ੍ਰਿਕਟ ਦੇ ਮਹਾਕੁੰਭ ਕਹੇ ਜਾਣ ਵਾਲੇ ਆਈ. ਪੀ. ਐੱਲ ਦਾ 12ਵਾਂ ਸੀਜਨ ਸ਼ਨੀਵਾਰ 23 ਮਾਰਚ ਨੂੰ ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਚਕਾਰ ਖੇਡਿਆ ਗਿਆ। ਪਹਿਲੇ ਮੈਚ 'ਚ ਚੇਨਈ ਨੇ ਆਰ. ਸੀ. ਬੀ. ਨੂੰ ਸੱਤ ਵਿਕਟ ਨਾਲ ਹਰਾ ਕੇ ਜਿੱਤ ਤੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀ. ਐੱਸ. ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਡੀ. ਆਰ. ਐੱਸ ਦਾ ਅਜਿਹਾ ਫੈਸਲਾ ਲਿਆ ਕਿ ਸਭ ਹੈਰਾਨ ਰਹਿ ਗਏ। ਦਰਅਸਲ ਪੂਰਾ ਮਾਮਲਾ ਇਹ ਹੈ ਕਿ 11 ਓਵਰ ਚੱਲ ਰਿਹਾ ਸੀ ਤੇ ਆਰ. ਸੀ. ਬੀ ਬੱਲੇਬਾਜ਼ੀ ਕਰ ਰਹੀ ਸੀ। ਇਸ ਦੌਰਾਨ ਆਰ. ਸੀ. ਬੀ. ਦੇ 6 ਵਿਕਟਾਂ ਡਿੱਗ ਚੁਕੀਆਂ ਸਨ ਤੇ ਸਕੋਰ ਸਿਰਫ 56 ਦੌੜਾਂ ਸੀ। ਇਸ ਦੌਰਾਨ ਇਮਰਾਨ ਤਾਹਿਰ ਨੂੰ ਗੇਂਦਬਾਜ਼ੀ ਲਈ ਲਗਾਇਆ ਗਿਆ। ਕਰੀਜ਼ 'ਤੇ ਆਰ. ਸੀ. ਬੀ ਦੇ ਖਿਡਾਰੀ ਨਵਦੀਪ ਸੈਣੀ ਸੀ।
ਉਨ੍ਹਾਂ ਨੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਨ੍ਹਾਂ ਦੇ ਪੈਡ 'ਤੇ ਜਾ ਟਕਰਾਈ। ਇਮਰਾਨ ਤਾਹਿਰ ਨੇ ਐੱਲ. ਬੀ. ਡਬਲਿਊ. ਆਉਟ ਦੀ ਅਪੀਲ ਦੀ ਕੀਤੀ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ। ਇਸ ਤੋਂ ਬਾਅਦ ਡੀ. ਆਰ. ਐੱਸ ਲੈਣ ਦੀ ਵਾਰੀ ਸੀ। ਧੋਨੀ ਨੂੰ ਜਿਵੇਂ ਕਿ ਪਤਾ ਸੀ ਕਿ ਉਹ ਆਉਟ ਨਹੀਂ ਹੈ ਪਰ ਉਨ੍ਹਾਂ ਨੂੰ ਇਹ ਅੰਦਾਜਾ ਸੀ ਕਿ ਉਹ ਆਉਟ ਤਾਂ ਨਹੀਂ ਹੈ ਪਰ ਕੈਚ ਆਊਟ ਜਰੂਰ ਹੈ। ਧੋਨੀ ਦਾ ਫੈਸਲਾ ਸਹੀ 'ਚ ਠੀਕ ਹੋਇਆ ਤੇ ਉਨ੍ਹਾਂ ਨੇ ਸਾਬਿਤ ਕੀਤਾ ਕਿ ਉਨ੍ਹਾਂ ਨੂੰ ਡੀ. ਆਰ. ਐੱਸ ਲੈਣ ਲਈ ਕਿਉਂ ਜਾਣਿਆ ਜਾਂਦਾ ਹੈ।
MS Dhoni Takes the Review
— We Half Baked (@Halfbaked_Media) March 23, 2019
No need for other options it's Out
DRS - Dhoni review system
This Man never fails to impress😎😎#DhoniVsKohli #Dhoni#CSKvRCB #IPL2019 pic.twitter.com/Yq3nVdv6Y9
ਧੋਨੀ ਨੇ ਇਹ ਫੈਸਲਾ ਬਿਲਕੁਲ ਆਖਰੀ ਪੱਲਾਂ 'ਚ ਲਿਆ ਜਦ ਡੀ. ਆਰ. ਐੱਸ ਲੈਣ 'ਚ ਸਿਰਫ ਇਕ ਸੈਕਿੰਡ ਦਾ ਸਮਾਂ ਬਾਕੀ ਸੀ। ਇਸ ਮੈਚ 'ਚ ਇਮਰਾਨ ਤਾਹਿਰ ਨੇ ਬਿਤਹਰੀਨ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 4 ਓਵਰ 'ਚ ਸਿਰਫ 9 ਦੌੜਾਂ ਦਿੱਤੇ ਤੇ ਇਸ ਦੌਰਾਨ ਉਨ੍ਹਾਂ ਨੇ 3 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਇਕ ਮੇਡਨ ਓਵਰ ਵੀ ਸੱਟਿਆ।