IPL 2019 : ਚੇਨਈ ਨੇ 5 ਵਿਕਟਾਂ ਨਾਲ ਕੋਲਕਾਤਾ ਖਿਲਾਫ ਦਰਜ ਕੀਤੀ ਸ਼ਾਨਦਾਰ ਜਿੱਤ

Sunday, Apr 14, 2019 - 07:51 PM (IST)

ਅੱਜ ਮੁਕਾਬਲਾ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਵਿਚਾਲੇ
ਕੋਲਕਾਤਾ—ਆਈ. ਪੀ. ਐੱਲ.-12 ਦੇ ਮੁਕਾਬਲੇ 'ਚ ਕੋਲਕਾਤਾ ਦੇ ਈਡਨ ਗਾਰਡਨ 'ਚ ਚੇਨਈ ਸੁਪਰ ਕਿੰਗਜ਼ 'ਤੇ ਕੋਲਾਕਾਤਾ ਨਾਈਟ ਰਾਇਡਜ਼ ਵਿਚਕਾਰ ਖੇਡੇ ਗਏ ਮੁਕਾਬਲੇ 'ਚ ਚੇਨਈ ਨੇ ਕੋਲਾਕਾਤਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੇ ਸੁਰੇਸ਼ ਰੈਨਾ (58 ਦੌੜਾਂ) ਤੇ ਰਵੀਂਦਰ ਜਡੇਜਾ (31 ਦੌੜਾਂ) ਦੀ ਬਦੌਲਤ 19.4 ਓਵਰ 'ਚ 162 ਦੌੜਾਂ ਬਣਾ ਕੇ ਜਿੱਤ ਆਪਣੇ ਨਾਮ ਕੀਤੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜੀ ਕਰਨ ਉਤਰੀ ਕੋਲਕਾਤਾ ਨੇ ਕਰਿਸ ਲਿਨ ਦੀ 82 ਦੌੜਾਂ ਦੀ ਪਾਰੀ ਦੀ ਬਦੌਲਤ 8 ਵਿਕਟ ਗੁਆ ਕੇ 20 ਓਵਰ 'ਚ 161 ਦੌੜਾਂ ਬਣਾਈਆਂ।

ਕੋਲਕਾਤਾ ਦੀ ਸ਼ੁਰੁਆਤ ਨੂੰ ਤਾਂ ਸ਼ਾਨਦਾਰ ਰਹੀ ਪਰ ਟੀਮ ਨੇ ਪੰਜ ਓਵਰ 'ਚ ਹੀ ਆਪਣਾ ਪਹਿਲੀ ਵਿਕਟ ਗੁਆ ਲਈ। ਸੁਨੀਲ ਨਰਾਇਣ 4.5 ਓਵਰ 'ਚ ਸਿਰਫ ਦੋ ਦੌੜਾਂ, ਨਿਤੀਸ਼ ਰਾਣਾ 10.2 ਓਵਰ 'ਚ 21 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਓਪਨਰ ਬੱਲੇਬਾਜ਼ ਕਰਿਸ ਲਿਨ ਵੀ ਕੈਚ ਆਉਟ ਹੋਕੇ ਵਾਪਸ ਪਰਤ ਗਏ। ਲਿਨ ਨੇ ਆਪਣੀ ਪਾਰੀ ਦੇ ਦੌਰਾਨ ਸਭ ਤੋਂ ਵੱਧ 51 ਗੇਦਾਂ 'ਚ 82 ਦੌੜਾਂ ਬਣਾਈਆਂ।PunjabKesariਟੀਮ ਦੇ ਸਟਾਰ ਬੱਲੇਬਾਜ਼ ਆਂਦਰੇ ਰਸੇਲ ਵੀ ਅੱਜ ਸਿਰਫ 10 ਦੌੜਾਂ ਹੀ ਬਣਾ ਪਾਏ ਤੇ ਕੈਚ ਆਊਟ ਹੋ ਕੇ ਪਵੇਲੀਅਨ ਪਰਤ ਗਏ। ਟੀਮ ਦੇ ਕਪਤਾਨ ਦਿਨੇਸ਼ ਕਾਰਤਿਕ 17.2 ਓਵਰ 'ਚ ਆਊਟ ਹੋ ਗਏ। ਉਨ੍ਹਾਂ ਨੇ 14 ਗੇਂਦਾਂ 'ਤੇ 18 ਦੌੜਾਂ ਦੀ ਪਾਰੀ ਖੇਡੀ । ਚੇਨਈ ਵਲੋਂ ਇਮਰਾਨ ਤਾਹਿਰ ਨੇ ਸ਼ਾਨਦਾਰ ਗੇਂਦਬਾਜ਼ੀ ਕਰ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਿਸ 'ਚੋਂ ਮੁੱਖ ਵਿਕੇਟ ਲਿਨ ਤੇ ਰਸੇਲ ਦੀਆਂ ਸਨ।PunjabKesari
ਚੇਂਨਈ ਦੀ ਪਾਰੀ ਕੁੱਝ ਖਾਸ ਨਹੀਂ ਰਹੀਂ 'ਤੇ ਪਹਿਲੀ ਵਿਕਟ ਤਿਜੇ ਓਵਰ 'ਚ ਸ਼ੇਨ ਵਾਟਸਨ (7 ਗੇਦਾਂ ਤੇ 6 ਦੌੜਾਂ) ਦੇ ਰੂਪ 'ਚ ਡਿਗਿਆ। ਦੂਜੇ ਨੰਬਰ 'ਤੇ ਫਾਫ ਡੂ ਪਲੇਸਿਸ  ਵੀ16 ਗੇਂਦਾਂ 'ਤੇ 24 ਦੌੜਾਂ, ਕੇਦਾਰ ਯਾਦਵ 20 ਦੌੜਾਂ ਬਣਾ ਕੇ ਐੱਸ. ਬੀ. ਡਬਲਿਯੂ. ਆਊਟ ਹੋ ਕੇ ਵਾਪਸ ਪਰਤੇ। ਬੱਲੇਬਾਜ਼ੀ ਕਰਨ ਉਤਰੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਕੁਝ ਖਾਸ ਨਾ ਕਰ ਸਕੇਂ 'ਤੇ 15 'ਚ ਸਿਰਫ਼ 16 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਅੰਤ 'ਚ ਸੁਰੇਸ਼ ਰੈਨਾ (42 ਗੇਦਾਂ 'ਤੇ 58 ਦੌੜਾਂ) ਤੇ ਰਵਿੰਦਰ ਜਡੇਜਾ (17 ਗੇਂਦਾਂ 'ਤੇ 31 ਦੌੜਾਂ) ਟੀਮ ਨੂੰ ਜਿੱਤਾ ਕੇ ਅਜੇਤੂ ਪਰਤੇ।PunjabKesari


Related News