IPL ਦੇ 31 ਮੈਚ ਖਤਮ, ਇਹ ਟੀਮ ਹੈ ਛੱਕੇ ਜੜਨ ''ਚ ਨੰਬਰ ਵਨ

Tuesday, Apr 16, 2019 - 03:50 PM (IST)

IPL ਦੇ 31 ਮੈਚ ਖਤਮ, ਇਹ ਟੀਮ ਹੈ ਛੱਕੇ ਜੜਨ ''ਚ ਨੰਬਰ ਵਨ

ਨਵੀਂ ਦਿੱਲੀ— ਆਈ.ਪੀ.ਐੱਲ. 'ਚ ਜਿਵੇਂ-ਜਿਵੇਂ ਮੈਚਾਂ ਦਾ ਸਿਲਸਿਲਾ ਅੱਗੇ ਵਧ ਰਿਹਾ ਹੈ, ਦਰਸ਼ਕਾਂ ਦਾ ਰੋਮਾਂਚ ਵੀ ਵਧਦਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਲੋ ਸਕੋਰਿੰਗ ਫਾਈਟਿੰਗ ਮੈਚ ਹੋਣ ਜਾਂ ਫਿਰ ਹਾਈ ਸਕੋਰਰ ਉਹ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ 'ਚ ਕਾਮਯਾਬ ਹੋ ਰਹੇ ਹਨ। ਫਿਲਹਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਲਿਸਟ 'ਚ ਅਜੇ ਕੋਲਕਾਤਾ ਨਾਈਟ ਰਾਈਡਰਜ਼ ਦੇ ਆਂਦਰੇ ਰਸੇਲ ਸਭ ਤੋਂ ਉੱਤੇ ਬਣੇ ਹੋਏ ਹਨ। ਉਹ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ 30 ਛੱਕੇ ਲਗਾ ਚੁੱਕੇ ਹਨ। ਹਾਲਾਂਕਿ ਰਸੇਲ ਦੇ ਇਸ ਧਮਾਕੇਦਾਰ ਪ੍ਰਦਰਸ਼ਨ ਦਾ ਟੀਮ ਦੇ ਬਾਕੀ ਖਿਡਾਰੀ ਫਾਇਦਾ ਨਹੀਂ ਲੈ ਸਕੇ ਹਨ। ਉਨ੍ਹਾਂ ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੀ ਸੂਚੀ 'ਚ ਸਤਵੇਂ ਨੰਬਰ 'ਤੇ ਬਣੀ ਹੋਈ ਹੈ। ਪਹਿਲੇ ਨੰਬਰ 'ਤੇ ਮੁੰਬਈ ਇੰਡੀਅਨਜ਼ ਬਣੀ ਹੋਈ ਹੈ ਜਿਸ ਦੇ ਬੱਲੇਬਾਜ਼ 64 ਛੱਕੇ ਲਗਾ ਚੁੱਕੇ ਹਨ।

ਦੇਖੋ ਰਿਕਾਰਡ-
1. ਮੁੰਬਈ ਇੰਡੀਅਨਜ਼ 64 ਛੱਕੇ 
2. ਆਰ.ਸੀ.ਬੀ. 59 ਛੱਕੇ 
3. ਰਾਜਸਥਾਨ ਰਾਇਲਜ਼ 51 ਛੱਕੇ 
4. ਕਿੰਗਜ਼ ਇਲੈਵਨ ਪੰਜਾਬ 50 ਛੱਕੇ
5. ਦਿੱਲੀ ਕੈਪੀਟਲਸ 44 ਛੱਕੇ
6. ਸਨ ਰਾਈਜ਼ਰਜ਼ ਹੈਦਰਾਬਾਦ 42 ਛੱਕੇ
7. ਕੇ.ਕੇ.ਆਰ. 40 ਛੱਕੇ
8. ਚੇਨਈ ਸੁਪਰ ਕਿੰਗਜ਼ 33 ਛੱਕੇ


author

Tarsem Singh

Content Editor

Related News