IPL 2019 : ਛੁੱਟਿਆ ਬੱਲਾ, ਹੋਇਆ ਕੈਚ, ਧੋਨੀ ਫਿਰ ਵੀ ਨਹੀਂ ਆਊਟ (ਵੀਡੀਓ)

05/07/2019 10:44:05 PM

ਸਪੋਰਟਸ ਡੈੱਕਸ— ਕ੍ਰਿਕਟ ਦੇ ਮੈਦਾਨ 'ਚ ਕਈ ਬਾਰ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਚੇਨਈ ਸੁਪਰਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ 'ਚ ਵੀ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ, ਜਦੋਂ ਮਹਿੰਦਰ ਸਿੰਘ ਧੋਨੀ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਬੱਲਾ ਉਸਦੇ ਹੱਥ 'ਚੋਂ ਛੁੱਟ ਗਿਆ। ਇਸ ਦੌਰਾਨ ਫੀਲਡਰ ਨੇ ਕੈਚ ਵੀ ਕਰ ਲਿਆ ਪਰ ਇਸ ਦੌਰਾਨ ਧੋਨੀ ਦੀ ਚੰਗੀ ਕਿਸਮਤ ਵੀ ਕਹਿ ਸਕਦੇ ਹੋ, ਉਹ ਫਿਰ ਵੀ ਆਊਟ ਹੁੰਦੇ-ਹੁੰਦੇ ਬੱਚ ਗਏ।

PunjabKesari
ਦਰਅਸਲ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਖਰੀ ਓਵਰ (20) ਦੀ ਪਹਿਲੀ ਗੇਂਦ ਕਰਵਾਈ ਤਾਂ ਧੋਨੀ ਨੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ 'ਚ ਬੱਲਾ ਉਸਦੇ ਹੱਥ 'ਚੋਂ ਛੁੱਟ ਗਿਆ। ਦੂਸਰੇ ਪਾਸੇ ਮੁੰਬਈ ਦੇ ਫੀਲਡਰ ਨੇ ਗੇਂਦ ਨੂੰ ਕੈਚ ਕਰ ਲਿਆ ਪਰ ਜਦੋਂ ਰੀ-ਪਲੇਅ 'ਚ ਦੇਖਿਆ ਗਿਆ ਤਾਂ ਬੁਮਰਾਹ ਦਾ ਪੈਰ ਕ੍ਰੀਜ਼ ਲਾਈਨ ਤੋਂ ਬਾਹਰ ਸੀ ਜਿਸ ਕਾਰਨ ਉਹ (ਧੋਨੀ) ਆਊਟ ਹੋਣ ਤੋਂ ਬੱਚ ਗਿਆ।

PunjabKesari
ਦੇਖੋਂ ਵੀਡੀਓ—

 


Gurdeep Singh

Content Editor

Related News