ਮੈਚ ਤੋਂ ਪਹਿਲਾਂ ਪੰਜਾਬ ਦੇ ਸਵਾਗਤ ''ਚ ਵੱਜਿਆ ਢੋਲ, ਗੇਲ ਨੇ ਵੀ ਪਾਇਆ ਭੰਗੜਾ (Video)
Monday, Apr 08, 2019 - 07:52 PM (IST)

ਜਲੰਧਰ : ਕਿੰਗਜ਼ ਇਲੈਵਨ ਪੰਜਾਬ ਟੀਮ ਨੇ ਸੋਮਵਾਰ ਨੂੰ ਮੋਹਾਲੀ ਸਟੇਡੀਅਮ ਵਿਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਮੈਚ ਖੇਡਣਾ ਸੀ ਤਾਂ ਇਸ ਤੋਂ ਪਹਿਲਾਂ ਗੇਲ ਦੇ ਸਵਾਗਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਦਰਅਸਲ ਦੋਵੇਂ ਟੀਮਾਂ ਜਦੋਂ ਮੋਹਾਲੀ ਪਹੁੰਚੀਆਂ ਤਾਂ ਉਸ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਗੇਲ ਇਸ ਦੌਰਾਨ ਅਲੱਗ ਮੂਡ ਵਿਚ ਦਿੱਸਿਆ। ਉਹ ਜਿਵੇਂ ਹੀ ਕਿੰਗਜ਼ ਇਲੈਵਨ ਪੰਜਾਬ ਦੀ ਬੱਸ ਰੁਕੀ ਤਾਂ ਸਵਾਗਤ ਵਿਚ ਢੋਲ ਵੱਜਣਾ ਸ਼ੁਰੂ ਹੋ ਗਿਆ। ਇਸ ਦੌਰਾਨ ਗੇਲ ਦੇ ਨਾਂ ਦੀਆਂ ਬੋਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਗੇਲ ਵੀ ਖੁੱਦ ਨੂੰ ਨਾ ਰੋਕ ਸਕੇ ਅਤੇ ਭੰਗੜਾ ਪਾਉਣ ਲੱਗ ਗਏ।
Chris Gayle + 🥁 = ♥#SaddaPunjab #SaddaSquad #KXIPvSRH @henrygayle pic.twitter.com/O8poo3AQzB
— Kings XI Punjab (@lionsdenkxip) April 8, 2019