IPL 2019 : ਜੇਤੂ ਰੱਥ ''ਤੇ ਪਰਤਣ ਦੀ ਕੋਸ਼ਿਸ਼ ਕਰਨਗੇ ਪੰਜਾਬ ਤੇ ਹੈਦਰਾਬਾਦ

04/08/2019 12:05:02 AM

ਮੋਹਾਲੀ— ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਕਿੰਗਜ਼ ਇਲੈਵਨ ਪੰਜਾਬ ਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਹਾਰ ਜਾਣ ਤੋਂ ਬਾਅਦ ਪਟੜੀ ਤੋਂ ਉੱਤਰ ਗਈਆਂ ਹਨ ਤੇ ਟੂਰਨਾਮੈਂਟ ਵਿਚ ਮਜ਼ਬੂਤੀ ਨਾਲ ਅੱਗੇ ਵਧਣ ਲਈ ਸੋਮਵਾਰ ਨੂੰ ਦੋਵੇਂ ਵਾਪਸੀ ਲਈ ਇਕ-ਦੂਜੇ ਨੂੰ ਟੱਕਰ ਦੇਣਗੀਆਂ।
ਸਨਰਾਈਜ਼ਰਜ਼ ਹੈਦਰਾਬਾਦ ਅੰਕ ਸੂਚੀ ਵਿਚ ਪੰਜ ਮੈਚਾਂ ਵਿਚੋਂ ਤਿੰਨ ਜਿੱਤਾਂ ਤੋਂ ਬਾਅਦ ਦੂਜੇ ਨੰਬਰ 'ਤੇ ਚੱਲ ਰਹੀ ਹੈ ਜਦਕਿ ਕਿੰਗਜ਼ ਇਲੈਵਨ ਪੰਜਾਬ ਨੇ ਵੀ ਪੰਜ ਮੈਚਾਂ ਵਿਚੋਂ ਤਿੰਨ ਜਿੱਤੇ ਹਨ ਤੇ ਉਸਦੇ ਛੇ ਅੰਕ ਹਨ, ਹਾਲਾਂਕਿ ਕਮਜ਼ੋਰ ਰਨ ਰੇਟ ਕਾਰਨ ਉਹ ਕੋਲਕਾਤਾ ਤੇ ਮੁੰਬਈ ਤੋਂ ਹੇਠਾਂ ਪੰਜਵੇਂ ਸਥਾਨ 'ਤੇ ਹੈ ਜਦਕਿ ਉਸ ਤੋਂ ਅੱਗੇ ਦੀਆਂ ਦੋਵੇਂ ਹੀ ਟੀਮਾਂ ਦੇ ਇਕ ਬਰਾਬਰ 6 ਅੰਕ ਹਨ। ਅਜਿਹੇ ਵਿਚ ਸ਼ੁਰੂਆਤੀ ਪੰਜੇ ਟੀਮਾਂ ਦੀ ਇਕ ਬਰਾਬਰ ਅੰਕ ਗਣਨਾ ਨਾਲ ਸਮੀਕਰਣ ਕਾਫੀ ਰੋਮਾਂਚਕ ਬਣੇ ਹੋਏ ਹਨ ਤੇ ਇਸ ਸਥਿਤੀ ਵਿਚ ਮੋਹਾਲੀ ਵਿਚ ਦੋਵੇਂ ਟੀਮਾਂ ਦੀ ਕੋਸ਼ਿਸ਼ ਪਟੜੀ 'ਤੇ ਪਰਤ ਕੇ ਚੋਟੀ ਦੀਆਂ ਚਾਰ ਟੀਮਾਂ ਵਿਚ ਫਿਰ ਤੋਂ ਜਗ੍ਹਾ ਬਣਾਉਣ ਦੀ ਰਹੇਗੀ।
ਪੰਜਾਬ ਨੂੰ ਪਿਛਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 22 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਦਕਿ ਹੈਦਰਾਬਾਦ ਨੂੰ ਮੁੰਬਈ ਨੇ ਉਸ ਦੇ ਘਰ ਵਿਚ 40 ਦੌੜਾਂ ਨਾਲ ਹਰਾਇਆ ਸੀ। ਹੈਦਰਾਬਾਦ ਜਿੱਥੇ ਘਰੇਲੂ ਮੈਦਾਨ 'ਤੇ ਵੀ ਹਾਰ ਗਈ, ਉਥੇ ਹੀ ਆਰ. ਅਸ਼ਵਿਨ ਦੀ ਕਪਤਾਨੀ ਵਾਲੀ ਪੰਜਾਬ ਲਈ ਅਗਲੇ ਮੈਚ ਵਿਚ ਘਰੇਲੂ ਹਾਲਾਤ ਦਾ ਫਾਇਦਾ ਹੋਵੇਗਾ, ਜਿੱਥੇ ਉਸ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਉਸ ਨੇ ਆਪਣੇ ਮੈਦਾਨ 'ਤੇ ਮੁੰਬਈ ਨੂੰ 8 ਵਿਕਟਾਂ ਤੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ ਸੀ। 
ਪ੍ਰਿਟੀ ਜ਼ਿੰਟਾ ਦੀ ਟੀਮ ਲਈ ਆਈ. ਐੱਸ. ਬਿੰਦਰਾ ਸਟੇਡੀਅਮ ਕਾਫੀ ਲੱਕੀ ਰਿਹਾ ਹੈ, ਜਿੱਥੇ ਉਹ ਜਿੱਤ ਦੀ ਹੈਟ੍ਰਿਕ ਲਾਉਣ ਦੇ ਨਾਲ ਅੰਕ ਸੂਚੀ ਵਿਚ ਵੀ ਅੱਗੇ ਪਹੁੰਚ ਜਾਵੇਗੀ। ਪਿਛਲੇ ਮੈਚ ਵਿਚ ਪੰਜਾਬ ਦੀ ਹਾਰ ਦਾ ਮੁੱਖ ਕਾਰਨ ਉਸਦੀ ਬੱਲੇਬਾਜ਼ੀ ਰਹੀ ਸੀ, ਜਿਸ ਵਿਚ ਓਪਨਰ ਲੋਕੇਸ਼ ਰਾਹੁਲ ਤੇ ਸਰਫਰਾਜ਼ ਖਾਨ ਨੇ ਹੀ 55 ਤੇ 67 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ ਪਰ ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ।


Gurdeep Singh

Content Editor

Related News