IPL 2018 : ਰਾਜਸਥਾਨ ਨੇ ਬੈਂਗਲੁਰੂ ਨੂੰ 30 ਦੌਡ਼ਾਂ ਨਾਲ ਹਰਾਇਆ

Saturday, May 19, 2018 - 07:35 PM (IST)

IPL 2018 : ਰਾਜਸਥਾਨ ਨੇ ਬੈਂਗਲੁਰੂ ਨੂੰ 30 ਦੌਡ਼ਾਂ ਨਾਲ ਹਰਾਇਆ

ਜੈਪੁਰ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦਾ 53ਵਾਂ ਮੈਚ ਰਾਜਸਥਾਨ ਰਾਇਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਖੇਡਿਆ ਜਾ ਰਿਹਾ ਸੀ। ਦੱਸ ਦਈਏ ਕਿ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਬੈਂਗਲੁਰੂ ਨੂੰ 165 ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਟੀਮ ਸਾਰੀਆਂ ਵਿਕਟਾਂ ਗੁਆ ਕੇ 134 ਦੌਡ਼ਾਂ ਹੀ ਬਣਾ ਸਕੀ ਅਤੇ ਰਾਜਸਥਾਨ ਨੇ ਇਹ ਮੈਚ 30 ਦੌਡ਼ਾਂ ਨਾਲ ਜਿੱਤ ਲਿਆ।

ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਨੂੰ ਪਹਿਲਾਂ ਝਟਕਾ ਕਪਤਾਨ ਵਿਰਾਟ ਕੋਹਲੀ ਦੇ ਰੂਪ 'ਚ ਲੱਗਾ। ਕੋਹਲੀ ਸਿਰਫ 4 ਦੌਡ਼ਾਂ ਬਣਾ ਕੇ ਗੌਥਮ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਅਤੇ ਡਿਵਿਲੀਅਰਜ਼ ਨੇ ਚੰਗੀ ਸਾਂਝੇਦਾਰੀ ਕੀਤੀ ਅਤੇ ਟੀਮ ਦਾ ਸਕੋਰ 75 ਤੱਕ ਲੈ ਗਏ। ਇਸ ਦੌਰਾਨ ਪਾਰਥਿਵ 33 ਦੌਡ਼ਾਂ ਬਣਾ ਕੇ ਸ਼੍ਰੇਅਸ ਗੋਪਾਲ ਦਾ ਸ਼ਿਕਾਰ ਬਣ ਗਏ। ਇਸੇ ਓਵਰ 'ਚ ਗੋਪਾਲ ਨੇ ਦੂਜੀ ਸਫਲਤਾ ਮੋਈਨ ਅਲੀ ਨੂੰ 1 ਦੌਡ਼ 'ਤੇ ਆਊਟ ਕਰ ਕੇ ਹਾਸਲ ਕੀਤੀ। ਇਸ ਤੋਂ ਬਾਅਦ ਮਨਦੀਪ ਸਿੰਘ ਵੀ ਕੁਝ ਖਾਸ ਨਾ ਕਰ ਸਕੇ ਅਤੇ 3 ਦੌਡ਼ਾਂ ਬਣਾ ਕੇ ਗੋਪਾਲ ਦਾ ਤੀਜਾ ਸ਼ਿਕਾਰ ਬਣੇ। ਇਸ ਤੋਂ ਬਾਅਦ ਆਲਰਾਊਂਡਰ ਕੋਲੀਨ ਡੀ ਗ੍ਰੈਂਡਹੋਮ 2 ਦੌਡ਼ਾਂ ਬਣਾ ਕੇ ਇਸ਼ ਸੋਡੀ ਦਾ ਸ਼ਿਕਾਰ ਬਣ ਗਏ। ਟੀਮ ਦੇ ਸਭ ਤੋਂ ਭਰੋਸੇਮੰਦ ਅਤੇ ਦਿੱਗਜ ਖਿਡਾਰੀ ਡਿਵਿਲੀਅਰਜ਼ 53 ਦੌਡ਼ਾਂ ਬਣਾ ਗੋਪਾਲ ਦਾ ਚੌਥਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਸਰਫਰਾਜ ਖਾਨ ਅਤੇ ਉਮੇਸ਼ ਯਾਦਵ ਦਹਾਈ ਦਾ ਅੰਕਡ਼ਾ ਵੀ ਛੂਹ ਨਾ ਸਕੇ ਅਤੇ ਸਸਤੇ 'ਚ ਪਵੇਲੀਅਨ ਪਰਤ ਗਏ। ਨੌਵਾਂ ਝਟਕਾ ਛੱਕਾ ਮਾਰਨ ਦੀ ਕੋਸ਼ਿਸ਼ ਕਰ ਕਰਦੇ ਟਿਮ ਸਾਊਥੀ ਦਾ 14 ਦੌਡ਼ਾਂ 'ਤੇ ਲੱਗਾ। ਆਖਰੀ ਵਿਕਟ ਮੁਹੰਮਦ ਸਿਰਾਜ ਦੇ ਰੂਪ 'ਚ ਡਿੱਗਿਆ।

ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਬੈਂਗਲੁਰੂ ਨੂੰ 165 ਦੌਡ਼ਾਂ ਦੀ ਟੀਚਾ ਦਿੱਤਾ ਸੀ। ਰਾਜਸਥਾਨ ਦੀ ਸ਼ੁਰੂਆਤ ਬੇਹਦ ਖਰਾਬ ਰਹੀ ਸੀ। ਟੀਮ ਨੂੰ ਪਹਿਲਾ ਝਟਕਾ 2 ਦੌਡ਼ਾਂ 'ਤੇ ਆਰਚਰ ਦੇ ਰੂਪ 'ਚ ਲੱਗਾ। ਆਰਚਰ ਬਿਨਾ ਖਾਤਾ ਖੋਲੇ ਉਮੇਸ਼ ਯਾਦਵ ਦਾ ਸ਼ਿਕਾਰ ਬਣੇ। ਇਸ ਦੌਰਾਨ ਕਪਤਾਨ ਰਹਾਨੇ ਅਤੇ ਰਾਹੁਲ ਤ੍ਰਿਪਾਠੀ ਵਿਚਾਲੇ 99 ਦੌਡ਼ਾਂ ਦੀ ਸਾਂਝੇਦਾਰੀ ਹੋਈ। ਦੋਵਾਂ ਨੇ ਟੀਮ ਨੂੰ ਮੁਸ਼ਕਲ ਹਾਲਾਤਾਂ 'ਚੋਂ ਕਢ ਕੇ ਸਕੋਰ ਨੂੰ 101 ਤੱਕ ਪਹੁੰਚਾਇਆ। ਪਰ ਰਹਾਨੇ 33 ਦੌਡ਼ਾਂ ਤੋਂ ਵਧ ਯੋਗਦਾਨ ਨਾ ਦੇ ਸਕੇ ਅਤੇ ਉਮੇਸ਼ ਯਾਦਵ ਦਾ ਦੂਜਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਸੰਜੂ ਸੈਮਸਨ ਬਿਨਾ ਖਾਤਾ ਖੋਲੇ ਯੁਮੇਸ਼ ਦਾ ਤੀਜਾ ਸ਼ਿਕਾਰ ਬਣ ਕੇ ਪਵੇਲੀਅਨ ਪਰਤ ਗਏ। ਰਾਜਸਥਾਨ ਨੂੰ ਚੌਥਾ ਝਟਕਾ ਹੈਨਰਿਕ ਕਲਾਸੇਨ ਦੇ ਰੂਪ 'ਚ ਲਗਾ। ਹੈਨਰਿਕ ਨੇ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 21 ਗੇਂਦਾਂ 32 ਦੌਡ਼ਾਂ ਦੀ ਪਾਰੀ ਖੇਡੀ।

ਰਾਜਸਥਾਨ ਰਾਇਲਸ : ਡੇਅਰਸ਼ੀ ਸ਼ਾਰਟ, ਅਜਿੰਕਿਆ ਰਹਾਣੇ (ਕਪਤਾਨ), ਸੰਜੂ ਸੈਮਸਨ, ਹੈਨਰਿਕ ਕਲਾਸੇਨ, ਰਾਹੁਲ ਤ੍ਰਿਪਾਠੀ, ਸਟੂਅਰਟ ਬਿੰਨੀ, ਕੇ. ਗੋਥਮ, ਜੋਫਰਾ ਅਾਰਚਰ ਸ਼ਰੇਅਸ ਗੋਪਾਲ, ਧਵਲ ਕੁਲਕਰਨੀ / ਅਨੁਰੀਤ ਸਿੰਘ, ਜੈਦੇਵ ਉਨਾਦਕਟ।
 
ਰਾਇਲ ਚੈਲੰਜਰਜ਼ ਬੈਂਗਲੁਰੂ : ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ.ਬੀ. ਡਿਵਿਲਿਅਰਜ਼, ਮੋਇਨ ਅਲੀ, ਕੋਲਿਨ ਡੀ ਗ੍ਰੈਂਡਹਾਮ, ਮਨਦੀਪ ਸਿੰਘ, ਸਰਫਰਾਜ ਖ਼ਾਨ, ਟਿਮ ਸਾਊਥੀ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਯੂਜਵੇਂਦਰ ਚਾਹਲ।


Related News