IPL 19 : ਵਿਸ਼ਵ ਕੱਪ 2011 ਨੂੰ ਯਾਦ ਕਰ ਫਿਰ ਭਾਵੁਕ ਹੋਏ ਯੁਵਰਾਜ ਸਿੰਘ (Video)

Tuesday, Mar 19, 2019 - 12:02 PM (IST)

IPL 19 : ਵਿਸ਼ਵ ਕੱਪ 2011 ਨੂੰ ਯਾਦ ਕਰ ਫਿਰ ਭਾਵੁਕ ਹੋਏ ਯੁਵਰਾਜ ਸਿੰਘ (Video)

ਸਪੋਰਟਸ ਡੈਸਕ : ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜਿਵੇਂ ਕਿ ਦੁਨੀਆ ਦੀ ਸਭ ਤੋਂ ਗਲੈਮਰਸ ਟੀ-20 ਲੀਗ ਆਈ. ਪੀ. ਐੱਲ. ਦਾ ਆਯੋਜਨ ਜਲਦੀ ਹੀ ਹੋਣ ਵਾਲਾ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਪਿਛਲੇ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ 23 ਮਾਰਚ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਨਾਲ ਹੋਵੇਗਾ। ਸਾਰੀਆਂ ਟੀਮਾਂ ਨੇ ਆਪਣੀਆਂ-ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ 'ਚ ਮੁੰਬਈ ਇੰਡੀਅਨਸ ਨੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਯੁਵਰਾਜ ਸਿੰਘ ਭਾਵੁਕ ਦਿਸ ਰਹੇ ਹਨ।

ਆਈ. ਪੀ. ਐੱਲ. ਵਿਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਂਸ ਦੀਆਂ ਨਜ਼ਰਾਂ ਆਰੇਂਜ ਕੈਪ ਅਤੇ ਪਰਪਲ ਕੈਪ ਜਿੱਤਣ ਵਾਲੇ ਖਿਡਾਰੀਆਂ 'ਤੇ ਟਿਕੀਆਂ ਹੋਣਗੀਆਂ। ਉੱਥੇ ਹੀ ਮੁੰਬਈ ਇੰਡੀਅਨਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਯੁਵਰਾਜ ਸਿੰਘ ਭਾਵੁਕ ਦਿਸ ਰਹੇ ਹਨ। ਦਰਅਸਲ ਮੁੰਬਈ ਇੰਡੀਅਨਸ ਦੇ ਖਿਡਾਰੀ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿਚ ਖੇਡਦੇ ਦਿਸੇ। ਉਨ੍ਹਾਂ ਤੋਂ ਇਕ ਵਿਅਕਤੀ ਪੁੱਛਦਾ ਹੈ ਕਿ ਕਿੰਨਾ ਵਜ਼ਨ ਰੱਖਿਆ ਹੈ ਬੱਲੇ ਦਾ ਇਸ 'ਤੇ ਮੈਦਾਨ ਵਿਚ ਆਉਂਦਿਆਂ ਯੁਵਰਾਜ ਕਹਿੰਦੇ ਹਨ ਕਿ 2.8। ਇਸ ਤੋਂ ਬਾਅਦ ਯੁਵਰਾਜ ਕਹਿੰਦੇ ਹਨ ਕਿ ਵਿਸ਼ਵ ਕੱਪ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਇਸ ਗ੍ਰਾਊਂਡ ਵਿਚ ਜਦੋਂ ਵੀ ਆਉਂਦਾ ਹਾਂ ਪੁਰਾਣੀਆਂ ਯਾਦਾਂ ਦਿਮਾਗ ਵਿਚ ਘੁੰਮਣ ਲੱਗ ਜਾਂਦੀਆਂ ਹਨ। ਮੇਰੇ ਲਈ ਇਹ ਸਭ ਤੋਂ ਸ਼ਾਨਦਾਰ ਯਾਦਾਂ ਹਨ।


Related News