IPL ''ਚ ਲੱਗੀ ਸੱਟ ਕਾਰਨ ਜਦੋਂ ਬੈਸਾਖੀਆਂ ਦੇ ਸਹਾਰੇ ਟੀਮ ਨਾਲ ਮਿਲਣ ਪਹੁੰਚਿਆ ਇਹ ਖਿਡਾਰੀ

05/27/2019 1:09:16 PM

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਆਈ. ਪੀ. ਐੱਲ. ਦੌਰਾਨ ਜ਼ਖਮੀ ਹੋ ਗਏ ਸੀ। ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦਿਆਂ ਸ਼ਾਰਦੁਲ ਠਾਕੁਰ ਦੇ ਗਿੱਟੇ 'ਤੇ ਸੱਟ ਲੱਗ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਉਹ ਚੇਨਈ ਵੱਲੋਂ ਖੇਡਦੇ ਦਿਸੇ। ਮੁੰਬਈ ਖਿਲਾਫ ਚੇਨਈ ਨੂੰ 1 ਗੇਂਦ ਵਿਚ 2 ਦੌੜਾਂ ਦੀ ਜ਼ਰੂਰਤ ਸੀ ਅਤੇ ਸਟ੍ਰਾਈਕ 'ਤੇ ਸ਼ਾਰਦੁਲ ਠਾਕੁਰ ਮੌਜੂਦ ਸੀ। ਗੇਂਦਬਾਜ਼ੀ ਦੇ ਨਾਲ-ਨਾਲ ਸ਼ਾਰਦੁਲ ਬੱਲੇਬਾਜ਼ੀ ਨਾਲ ਵੀ ਕਈ ਵਾਰ ਟੀਮ ਲਈ ਮਹੱਤਵਪੂਰਨ ਦੌੜਾਂ ਜੋੜਨ ਦਾ ਕੰਮ ਕਰ ਚੁੱਕੇ ਹਨ ਪਰ ਫਾਈਨਲ ਮੁਕਾਬਲੇ ਵਿਚ ਉਹ ਅਜਿਹਾ ਕਰਨ ਤੋਂ ਖੁੰਝ ਗਏ। ਆਈ. ਪੀ. ਐੱਲ. ਤੋਂ ਬਾਅਦ ਸ਼ਾਰਦੁਲ ਦੀ ਗਿੱਟੇ ਦੀ ਸੱਟ ਉੱਭਰ ਕੇ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਧੋਨੀ ਨਾਲ ਇਸ ਨੂੰ ਲੈ ਕੇ ਗੱਲ ਕੀਤੀ ਸਰਜਰੀ ਕਰਾਉਣ ਇੰਗਲੈਂਡ ਚੱਲੇ ਆਏ। ਵਰਲਡ ਕੱਪ ਕਾਰਨ ਭਾਰਤੀ ਖਿਡਾਰੀ ਵੀ ਮੌਜੂਦਾ ਸਮੇਂ ਵਿਚ ਇੰਗਲੈਂਡ ਵਿਚ ਹਨ। ਐਤਵਾਰ ਨੂੰ ਸ਼ਾਰਦੁਲ ਭਾਰਤੀ ਟੀਮ ਨਾਲ ਮਿਲਣ ਪਹੁੰਚੇ। ਭਾਰਤੀ ਕ੍ਰਿਕਟ ਟੀਮ ਨੇ ਸ਼ਾਰਦੁਲ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

PunjabKesari

ਇਸ ਤਸਵੀਰ ਵਿਚ ਸ਼ਾਰਦੁਲ ਬੈਸਾਖੀਆਂ ਦੇ ਸਹਾਰੇ ਖੜੇ ਹਨ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਰਦੁਲ ਸਰਜਰੀ ਦੀ ਵਜ੍ਹਾ ਨਾਲ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਅਤੇ ਉਸ ਨੂੰ ਚੱਲਣ ਲਈ ਬੈਸਾਖੀ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਨੇ ਉਸਦੀ ਤਸਵੀਰ ਦੇ ਨਾਲ ਇਕ ਕੈਪਸ਼ਨ ਵੀ ਲਿਖਿਆ 'ਐਤਵਾਰ ਨੂੰ ਸ਼ਾਰਦੁਲ ਸਾਡੇ ਨਾਲ ਮਿਲਣ ਇੱਥੇ ਪਹੁੰਚੇ, ਉਸ ਨੂੰ ਦੇਖ ਕੇ ਚੰਗਾ ਲੱਗਾ। ਇਹ ਚੈਂਪੀਅਨ ਖਿਡਾਰੀ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਇਹੀ ਸਾਡੀ ਇੱਛਾ ਹੈ।'


Related News