IPL ਦੀ ਬ੍ਰਾਂਡ ਵੈਲਿਊ 2019 ''ਚ 7 ਫੀਸਦੀ ਵਧ ਕੇ 6.8 ਅਰਬ ਡਾਲਰ ਹੋਈ
Thursday, Sep 19, 2019 - 06:59 PM (IST)

ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ 'ਬ੍ਰਾਂਡ ੈਵੈਲਿਊ' 2019 ਵਿਚ 7 ਫੀਸਦੀ ਵਧ ਕੇ 6.8 ਅਰਬ ਡਾਲਰ ਹੋ ਗਈ ਹੈ, ਜਿਸ ਵਿਚ ਇਸਦੀ ਮੁੰਬਈ ਤੇ ਚੇਨਈ ਫ੍ਰੈਚਾਇਜ਼ੀ ਤੇਜ਼ੀ ਨਾਲ ਉਪਰ ਵਧ ਰਹੀਆਂ ਹਨ। 'ਡਫ ਐਂਡ ਫੇਲਪਸ' ਕੰਸਟਲਟੈਂਸੀ ਫਰਮ ਦੀ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਹੈ। ਕੰਪਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਸ਼ਾਹਰੁਖ ਖਾਨ ਦੀ ਕੋਲਕਾਤਾ ਨਾਈਟ ਰਾਈਡਰਜ਼ ਤੇ ਵਿਵਾਦਾਂ ਵਿਚ ਘਿਰੇ ਵਿਜੇ ਮਾਲਿਆ ਦੀ ਬੈਂਗਲੁਰੂ ਫ੍ਰੈਂਚਾਇਜ਼ੀ ਦੀ ਕੀਮਤ ਵਿਚ 8 ਫੀਸਦੀ ਦੀ ਕਮੀ ਆਈ ਹੈ। ਭਾਰਤੀ ਕ੍ਰਿਕਟ ਬੋਰਡ ਨੇ 2008 ਵਿਚ ਪ੍ਰੀਮੀਅਰ ਟੀ-20 ਕ੍ਰਿਕਟ ਲੀਗ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਕਾਰਪੋਰੇਟ ਜਗਤ ਦੀਆਂ 8 ਟੀਮਾਂ ਨੇ ਹਿੱਸਾ ਲਿਆ ਸੀ। ਇਸਦੀ ਸਫਲਤਾ ਨੂੰ ਦੇਖ ਕੇ ਬਾਅਦ ਵਿਚ ਦੋ ਹੋਰ ਟੀਮਾਂ ਨੂੰ ਸ਼ਾਮਲ ਕੀਤਾ ਪਰ ਫਿਰ ਸੰਖਿਆ 8 ਹੋ ਗਈ ਹੈ।
ਮੁਕੇਸ਼ ਅੰਬਾਨੀ ਦੀ ਮੁੰਬਈ ਇੰਡੀਅਨਜ਼ 4 ਸੈਸ਼ਨਾਂ ਦੀ ਜੇਤੂ ਹੈ, ਉਸਦੀ ਕੀਮਤ ਵਿਚ 8.5 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਉਸਦੀ ਬ੍ਰਾਂਡ ਵੈਲਿਊ ਹੋਣ 809 ਕਰੋੜ ਰੁਪਏ ਦੀ ਹੋ ਗਈ ਹੈ, ਜਿਸ ਨਾਲ ਇਹ ਆਈ. ਪੀ. ਐੱਲ. ਦੀ ਸਭ ਤੋਂ ਕੀਮਤੀ ਟੀਮ ਬਣ ਗਈ ਹੈ ਜਦਕਿ ਇੰਡੀਆ ਸੀਮੈਂਟਸ ਦੀ ਚੇਨਈ ਸੁਪਰ ਕਿੰਗਜ਼ ਦੀ ਬ੍ਰਾਂਡ ਵੈਲਿਊ ਵਿਚ 13.1 ਫੀਸਦੀ ਦਾ ਵਾਧਾ ਹੋਇਆ ਹੈ ਤੇ ਹੁਣ ਉਸਦੀ ਬ੍ਰਾਂਡ ਵੈਲਿਊ ਵਧ ਕੇ 732 ਕਰੋੜ ਰੁਪਏ ਦੀ ਹੋ ਗਈ ਹੈ। ਜਿੰਦਲਸ ਦੀ ਦਿੱਲੀ ਕੈਪੀਟਲਸ ਵਿਚ ਇਸ ਸਾਲ 8.9 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦੀ ਕੀਮਤ 374 ਕਰੋੜ ਰੁਪਏ ਹੋ ਗਈ ਹੈ। ਬੈਂਗਲੁਰੂ ਤੇ ਕੋਲਕਾਤਾ ਦੇ ਇਲਾਵਾ ਮੀਡੀਆ ਮੁਗਲ ਮਰਡਾਰਕ ਪਰਿਵਾਰ ਦੀ ਰਾਜਸਥਾਨ ਰਾਇਲਜ਼ ਦੀ ਬਰਾਂਡ ਵੈਲਿਊ ਵੀ ਘੱਟ ਹੋਈ ਹੈ, ਜਿਹੜੀ ਇਕ ਸਾਲ ਪਹਿਲਾਂ 284 ਕਰੋੜ ਰੁਪਏ ਦੀ ਸੀ ਤੇ ਹੁਣ ਘਟ ਕੇ 271 ਕਰੋੜ ਰੁਪਏ ਹੋ ਗਈ ਹੈ।