RCB ਦੇ ਬੱਲੇਬਾਜ਼ੀ ਸਲਾਹਕਾਰ ਨਿਯੁਕਤ ਕੀਤੇ ਗਏ ਬਾਂਗੜ
Wednesday, Feb 10, 2021 - 01:39 PM (IST)
ਬੈਂਗਲੁਰੂ (ਭਾਸ਼ਾ) : ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਬਾਂਗੜ ਨੂੰ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਦੇ ਆਗਾਮੀ ਸੀਜ਼ਨ ਲਈ ਬੱਲੇਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਗਿਆ। ਬਾਂਗੜ 2014 ਤੋਂ 5 ਸਾਲ ਤੱਕ ਭਾਤਰੀ ਪੁਰਸ਼ ਸੀਨੀਅਰ ਟੀਮ ਦੇ ਬੱਲੇਬਾਜ਼ੀ ਕੋਚ ਸਨ, ਜਦੋਂ ਰਵੀ ਸ਼ਾਸਤਰੀ ਟੀਮ ਨਿਰਦੇਸ਼ਕ ਬਣੇ ਸਨ। ਉਨ੍ਹਾਂ ਨੇ 2019 ਵਿਸ਼ਵ ਕੱਪ ਤੱਕ ਇਹ ਭੂਮਿਕਾ ਨਿਭਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਵਿਕਰਮ ਰਾਠੌੜ ਨੇ ਲਈ।
ਇਹ ਵੀ ਪੜ੍ਹੋ: ਵ੍ਹਟਸਐਪ ਦੀ ਬਾਦਸ਼ਾਹਤ ਨੂੰ ਟੱਕਰ, ਭਾਰਤ ਨੇ ਤਿਆਰ ਕੀਤੀ ਸਵਦੇਸ਼ੀ ਮੈਸੇਜਿੰਗ ਐਪ ‘ਸੰਦੇਸ਼’
ਆਰ.ਸੀ.ਬੀ. ਨੇ ਟਵੀਟ ਵਿਚ ਕਿਹਾ, ‘ਸਾਨੂੰ ਸੰਜੇ ਬਾਂਗੜ ਦਾ ਆਰ.ਸੀ.ਬੀ. ਪਰਿਵਾਰ ਵਿਚ ਆਈ.ਪੀ.ਐਲ. 2021 ਲਈ ਬੱਲੇਬਾਜ਼ੀ ਸਲਾਹਕਾਰ ਦੇ ਤੌਰ ’ਤੇ ਸਵਾਗਤ ਕਰਨ ਵਿਚ ਖ਼ੁਸ਼ੀ ਹੋ ਰਹੀ ਹੈ। ਕੋਚ ਦਾ ਸਵਾਗਤ ਹੈ।’ ਭਾਰਤ ਲਈ 2021 ਤੋਂ 2004 ਦਰਮਿਆਨ 12 ਟੈਸਟ ਅਤੇ 15 ਵਨਡੇ ਖੇਡਣ ਵਾਲੇ 48 ਸਾਲਾ ਬਾਂਗੜ ਆਰ.ਸੀ.ਬੀ. ਵਿਚ ਇਸ ਨਵੀਂ ਭੂਮਿਕਾ ਵਿਚ ਫਿਰ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਜੁੜ ਜਾਣਗੇ। ਆਰ.ਸੀ.ਬੀ. ਦੇ ਕ੍ਰਿਕਟ ਪਰਿਚਾਲਨ ਨਿਰਦੇਸ਼ਕ ਮਾਈਕ ਹੇਸਨ ਅਤੇ ਮੁੱਖ ਕੋਚ ਸਾਈਮਨ ਕੈਟਿਚ ਹਨ। ਆਈ.ਪੀ.ਐਲ. ਦਾ 14ਵਾਂ ਸੀਜ਼ਨ ਭਾਰਤ ਵਿਚ ਅਪ੍ਰੈਲ ਦੇ ਦੂਜੇ ਹਫ਼ਤੇ ਵਿਚ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਸਾਂਝੀ ਕੀਤੀ ਨੌਦੀਪ ਕੌਰ ਦੇ ਦਰਦ ਨੂੰ ਬਿਆਨਦੀ ਪੇਂਟਿੰਗ, ਚੁੱਕੀ ਰਿਹਾਈ ਲਈ ਆਵਾਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।