ਪ੍ਰਥਮੇਸ਼ ਮਿਸ਼ਰਾ ਬਣੇ ਆਰ. ਸੀ. ਬੀ. ਦੇ ਨਵੇਂ ਚੇਅਰਮੈਨ, ਸੰਭਾਲਣਗੇ ਇਹ ਜ਼ਿੰਮੇਵਾਰੀਆਂ

Friday, Jul 02, 2021 - 12:15 PM (IST)

ਪ੍ਰਥਮੇਸ਼ ਮਿਸ਼ਰਾ ਬਣੇ ਆਰ. ਸੀ. ਬੀ. ਦੇ ਨਵੇਂ ਚੇਅਰਮੈਨ, ਸੰਭਾਲਣਗੇ ਇਹ ਜ਼ਿੰਮੇਵਾਰੀਆਂ

ਬੈਂਗਲੁਰੂ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ਼੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਵੀਰਵਾਰ ਨੂੰ ਡਿਆਜੀਓ ਦੇ ਸੀਨੀਅਰ ਅਧਿਕਾਰੀ ਪ੍ਰਥਮੇਸ਼ ਮਿਸ਼ਰਾ ਨੂੰ ਟੀਮ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ। ਮਿਸ਼ਰਾ ਵਰਤਮਨ ’ਚ ਡਿਆਜੀਓ ਇੰਡੀਆ ਦੇ ਮੁੱਖ ਵਣਜਕ ਅਧਿਕਾਰੀ ਹਨ ਤੇ ਉਨ੍ਹਾਂ ਨੇ ਆਰ. ਸੀ. ਬੀ. ’ਚ ਵਾਧੂ ਜ਼ਿੰਮੇਵਾਰੀ ਸੰਭਾਲੀ ਹੈ। 

ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਾਲਕੀ ਰਾਇਲ ਚੈਲੰਜਰਜ਼ ਸਪੋਰਟਸ ਪ੍ਰਾਈਵੇਟ ਲਿਮਟਿਡ ਕੋਲ ਹੈ, ਜੋ ਸ਼ਰਾਬ ਨਿਰਮਾਤਾ ਕੰਪਨੀ ਡਿਆੀਜਓ ਇੰਡੀਆ ਦੀ ਸਹਾਇਕ ਕੰਪਨੀ ਹੈ। ਇਸ ਤੋਂ ਪਹਿਲਾਂ ਆਰ. ਸੀ. ਬੀ. ਦੇ ਚੇਅਰਮੈਨ ਆਨੰਦ ਕ੍ਰਿਪਾਲੂ ਸਨ ਜਿਨ੍ਹਾਂ ਦਾ ਡਿਆਜੀਓ ਇੰਡੀਆ ’ਚ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਤੌਰ ’ਤੇ ਕਾਰਜਕਾਲ 30 ਜੂਨ ਨੂੰ ਖਤਮ ਹੋ ਗਿਆ ਸੀ।


author

Tarsem Singh

Content Editor

Related News