IPL : ਰਾਜਸਥਾਨ-ਚੇਨਈ ਮੈਚ ਨੇ ਸਭ ਤੋਂ ਵੱਧ ਛੱਕਿਆਂ ਦੀ ਕੀਤੀ ਬਰਾਬਰੀ

Wednesday, Sep 23, 2020 - 10:40 PM (IST)

IPL : ਰਾਜਸਥਾਨ-ਚੇਨਈ ਮੈਚ ਨੇ ਸਭ ਤੋਂ ਵੱਧ ਛੱਕਿਆਂ ਦੀ ਕੀਤੀ ਬਰਾਬਰੀ

ਸ਼ਾਰਜਾਹ– ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੰਗਲਵਾਰ ਨੂੰ ਹੋਏ ਮੈਚ ਵਿਚ ਲੱਗੇ 33 ਛੱਕਿਆਂ ਨੇ ਆਈ. ਪੀ. ਐੱਲ. ਵਿਚ ਇਕ ਮੈਚ ਵਿਚ ਸਭ ਤੋਂ ਵੱਧ ਛੱਕਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

PunjabKesari
ਇਸ ਤੋਂ ਪਹਿਲਾਂ 2018 ਵਿਚ ਬੈਂਗਲੁਰੂ ਵਿਚ ਰਾਇਲ ਚੈਲੰਜਰਜ਼ ਤੇ ਚੇਨਈ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ 33 ਛੱਕੇ ਲੱਗੇ ਸਨ। 2018 ਵਿਚ ਹੀ ਚੇਨਈ ਤੇ ਕੋਲਕਾਤਾ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ 31 ਛੱਕੇ ਲੱਗੇ ਸਨ। 2018 ਵਿਚ ਕਿੰਗਜ਼ ਇਲੈਵਨ ਪੰਜਾਬ ਤੇ ਕੇ. ਕੇ. ਆਰ. ਵਿਚਾਲੇ ਮੁਕਾਬਲੇ ਵਿਚ 31 ਤੇ 2017 ਵਿਚ ਦਿੱਲੀ ਡੇਅਰਡੇਲਿਜ਼ (ਹੁਣ ਕੈਪੀਟਲਸ) ਅਤੇ ਨਵੀਂ ਟੀਮ ਗੁਜਰਾਤ ਲਾਇਨਜ਼ ਵਿਚਾਲੇ ਮੈਚ ਵਿਚ ਵੀ 31 ਛੱਕੇ ਲੱਗੇ ਸਨ।


author

Gurdeep Singh

Content Editor

Related News